ਮੈਲਬੌਰਨ ਦੇ ਵੈਸਟ ਇਲਾਕੇ ਦੇ ਰੈਵਨਹਾਲ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਵੈਨ ਟਰੱਕ ਦੇ ਹੇਠਾਂ ਧਸ ਗਈ।
ਐਮਰਜੈਂਸੀ ਸੇਵਾਵਾਂ ਨੇ ਸਵੇਰੇ 8 ਵਜੇ ਤੋਂ ਠੀਕ ਪਹਿਲਾਂ, ਮੈਲਬੌਰਨ ਸਿਟੀ ਤੋਂ ਲਗਭਗ 20 ਕਿਲੋਮੀਟਰ ਪੱਛਮ ਵਿੱਚ ਰੈਵਨਹਾਲ ਵਿੱਚ ਫੁਲਰ ਰੋਡ ‘ਤੇ ਭਿਆਨਕ ਹਾਦਸੇ ਦੀ ਰਿਪੋਰਟ ‘ਤੇ ਪ੍ਰਤੀਕਿਰਿਆ ਦਿੱਤੀ। ਫੁਟੇਜ ਵਿੱਚ ਇੱਕ ਡਿਲੀਵਰੀ ਵੈਨ ਦਾ ਅਗਲਾ ਹਿੱਸਾ ਇੱਕ ਸੈਮੀ-ਟ੍ਰੇਲਰ ਦੇ ਪਿਛਲੇ ਹਿੱਸੇ ਹੇਠਾਂ ਕੁਚਲਿਆ ਹੋਇਆ ਦਿਖਾਇਆ ਗਿਆ ਹੈ।
ਵਿਕਟੋਰੀਆ ਪੁਲਿਸ ਨੇ ਇਸ ਸਬੰਧੀ ਦੱਸਿਆ ਹੈ ਕਿ, ‘ਜਦੋਂ ਵੈਨ ਇਸ ਨਾਲ ਟਕਰਾਈ ਤਾਂ ਟਰੱਕ ਖੜ੍ਹਾ ਸੀ। ਇਸ ਹਾਦਸੇ ਦੇ ਵਿੱਚ ਵੈਨ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਸਬੰਧੀ ਜਾਂਚ ਜਾਰੀ ਹੈ।”