Bollywood

ਮੋਗਾ ਦੇ ਸਟਾਰ ਨੇ ਮੋਹ ਲਈ ਸਮ੍ਰਿਤੀ ਇਰਾਨੀ, ਇੰਜ ਕੀਤੀ ਤਾਰੀਫ਼

ਨਵੀਂ ਦਿੱਲੀ: ਫ਼ਿਲਮਾਂ ‘ਚ ਵਿਲੇਨ ਵਜੋਂ ਮਸ਼ਹੂਰ ਮੋਗਾ ਦੇ ਅਦਾਕਾਰ ਸੋਨੂੰ ਸੂਦ ਅਸਲ ਜ਼ਿੰਦਗੀ ‘ਚ ਸੁਪਰਹੀਰੋ ਸਾਬਤ ਹੋ ਰਹੇ ਹਨ। ਪੰਜਾਬ ਦੇ ਮੋਗਾ ਤੋਂ ਉੱਠ ਕੇ ਬਾਲੀਵੁੱਡ ਵਿੱਚ ਵੱਡਾ ਨਾਂ ਬਣਾਉਣ ਸੋਨੂੰ ਨੇ ਹੁਣ ਤਕ ਸਾਢੇ ਸੱਤ ਸੌ ਤੋਂ ਵੱਧ ਪਰਵਾਸੀਆਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਇਆ ਹੈ। ਅਜਿਹੇ ‘ਚ ਸਮ੍ਰਿਤੀ ਇਰਾਨੀ ਨੇ ਸੋਨੂ ਸੂਦ ਦੀ ਤਾਰੀਫ਼ ਕੀਤੀ ਹੈ। ਸਮ੍ਰਿਤੀ ਨੇ ਲਿਖਿਆ ਸੋਨੂ ਤੁਸੀਂ ਲੋੜਵੰਦਾਂ ਲਈ ਜੋ ਦਇਆ ਦਿਖਾਈ ਹੈ, ਉਸ ‘ਤੇ ਮੈਨੂੰ ਮਾਣ ਹੈ।ਸੋਨੂੰ ਸੂਦ ਦੇ ਇੱਕ ਟਵੀਟ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਆਪਣੇ ਸਾਥੀ ਕਲਾਕਾਰ ਦੇ ਤੌਰ ‘ਤੇ ਮੈ ਤਹਾਨੂੰ ਦੋ ਦਹਾਕਿਆਂ ਤੋਂ ਜਾਣਦੀ ਹਾਂ ਪਰ ਅੱਜ ਦੇ ਇਨ੍ਹਾਂ ਮੁਸ਼ਕਲ ਹਾਲਾਤ ‘ਚ ਜੋ ਦਇਆ ਤੁਸੀਂ ਦਿਖਾਈ ਹੈ, ਉਸ ਨੇ ਮੈਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ ਹੈ। ਲੋੜਵੰਦਾਂ ਦੀ ਮਦਦ ਲਈ ਸ਼ੁਕਰੀਆ।ਸੋਨੂੰ ਸੂਦ ਨਾਲ ‘ਘਰ ਭੇਜੋ ਪਹਿਲ’ ‘ਚ ਨੀਤੀ ਗੋਇਲ ਵੀ ਮਦਦ ਕਰ ਰਹੀ ਹੈ। ਦੋਵਾਂ ਨੇ ਹੁਣ ਤਕ 20 ਬੱਸਾਂ ਜ਼ਰੀਏ ਕਰਨਾਟਕ ਤੇ ਯੂਪੀ ਦੇ 750 ਤੋਂ ਜ਼ਿਆਦਾ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਹੈ। ਦੱਸਿਆ ਜਾ ਰਿਹਾ ਕਿ ਇੱਕ ਬੱਸ ਦੇ ਆਉਣ ਜਾਣ ਦਾ 64 ਹਜ਼ਾਰ ਤੋਂ ਪੌਣੇ ਦੋ ਲੱਖ ਤਕ ਦਾ ਖਰਚ ਆਉਂਦਾ ਹੈ ਤੇ ਇਹ ਖਰਚ ਦੋਵੇਂ ਇਕੱਲੇ ਹੀ ਚੁੱਕ ਰਹੇ ਹਨ।

Related posts

ਸਿਰਫ ਐਕਟਿੰਗ ਹੀ ਨਹੀਂ ਡਾਂਸਿੰਗ ਕੁਵੀਨ ਵੀ ਹੈ ਮਾਧੁਰੀ ਦੀਕਸ਼ਿਤ, ਸੁਣੋ ਸੁਪਰਹਿੱਟ ਗੀਤ

admin

ਰਣਵੀਰ ਸਿੰਘ ਨੂੰ ਪਛਾੜ ਕੇ ਵਿਰਾਟ ਬਣੇ ਸਭ ਤੋਂ ਵੱਡੇ ਸੈਲੀਬਿ੍ਰਟੀ ਬ੍ਰਾਂਡ, ਸ਼ਾਹਰੁਖ ਖਾਨ ਤੀਜੇ ਸਥਾਨ ’ਤੇ

Bunty

ਸ਼ਾਹਰੁਖ ਖਾਨ ਨੂੰ ਗੁਜਰਾਤ ਹਾਈਕੋਰਟ ਤੋਂ ਮਿਲੀ ਰਾਹਤ, ‘ਰਈਸ’ ਦੇ ਪ੍ਰਮੋਸ਼ਨ ਦੌਰਾਨ ਹਾਦਸੇ ‘ਚ ਵਿਅਕਤੀ ਦੀ ਹੋਈ ਮੌਤ

Bunty