Bollywood

ਮੋਦੀ ਦੇ ਸਵੱਛ ਭਾਰਤ ਮਿਸ਼ਨ ਨਾਲ ਜੁੜੀ ਆਲੀਆ ਭੱਟ

ਮੁੰਬਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੱਛ ਭਾਰਤ ਮਿਸ਼ਨ ਨਾਂ ਦੀ ਮੁਹਿੰਮ ਚਲਾ ਰਹੇ ਹਨ। ਇਹ ਇੱਕ ਦੇਸ਼ ਵਿਆਪੀ ਮੁਹਿੰਮ ਹੈ ਜਿਸਦਾ ਉਦੇਸ਼ ਸਫਾਈ ਨੂੰ ਉਤਸ਼ਾਹਿਤ ਕਰਨਾ ਹੈ। ਹੁਣ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ‘ਤੇ ਅਦਾਕਾਰਾ ਆਲੀਆ ਭੱਟ ਵੀ ਇਸ ਮਿਸ਼ਨ ਨਾਲ ਜੁੜ ਗਈ ਹੈ।ਬੁੱਧਵਾਰ ਨੂੰ ਪੀਆਈਬੀ ਇੰਡੀਆ ਨੇ ਐਕਸ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ ‘ਚ ਅਦਾਕਾਰਾ ਸਵੱਛ ਭਾਰਤ ਮਿਸ਼ਨ ਨੂੰ ਆਪਣਾ ਸਮਰਥਨ ਦਿੰਦੀ ਦਿਖਾਈ ਦੇ ਰਹੀ ਹੈ। ਸ਼ੇਅਰ ਕੀਤੀ ਗਈ ਵੀਡੀਓ ‘ਚ ਆਲੀਆ ਨੇ ਕਿਹਾ,” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸਵੱਛ ਭਾਰਤ ਮਿਸ਼ਨ ਗਾਂਧੀ ਜੀ ਦੇ ਸਵੱਛ ਤੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ‘ਚ ਇਕ ਮਹੱਤਵਪੂਰਨ ਕਦਮ ਹੈ। ਆਓ ਅਸੀਂ ਸਾਰੇ ਮਿਲ ਕੇ ਇਸ ਮਿਸ਼ਨ ਨੂੰ ਉੱਚਾਈਆਂ ‘ਤੇ ਲਿਜਾਈਏ ਤੇ ਆਪਣੇ ਦੇਸ਼ ਨੂੰ ਹੋਰ ਵੀ ਖ਼ੂਬਸੂਰਤ ਬਣਾਈਏ।”

Related posts

ਸਲਮਾਨ ਖ਼ਾਨ ਦੇ ਵਕੀਲ ਨੂੰ ਮਿਲੀ ਧਮਕੀ, ਚਿੱਠੀ ’ਚ ਲਿਖਿਆ-ਸਿੱਧੂ ਮੂਸੇਵਾਲਾ ਵਰਗਾ ਹਾਲ ਕਰਾਂਗੇ

Bunty

ਵਾਮਿਕਾ ਸਮੇਤ ਵਿਰਾਟ-ਅਨੁਸ਼ਕਾ ਹੋਣਗੇ ਸ਼ਾਮਲ

Bunty

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੂਨੀਅਰ ਐਨਟੀਆਰ ਨੂੰ ਕਿਹਾ ‘ਤੇਲੁਗੂ ਸਿਨੇਮਾ ਦਾ ਹੀਰਾ’

Bunty