India

ਮੋਦੀ ਨੂੰ 4 ਜੂਨ ਤੋਂ ਬਾਅਦ ਲੰਬੀ ਛੁੱਟੀ ’ਤੇ ਜਾਣਾ ਪਵੇਗਾ, ਇਹ ਲੋਕਾਂ ਦੀ ਗਾਰੰਟੀ ਹੈ : ਜੈਰਾਮ ਰਮੇਸ਼

ਨਵੀਂ ਦਿੱਲੀ – ਕਾਂਗਰਸ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਪਾਰਟੀ ਦੀਆਂ ਗਾਰੰਟੀਆਂ ਤੋਂ ’ਘਬਰਾਏ ਹੋਏ’ ਹਨ ਅਤੇ ’ਆਪਣੀ ਕੁਰਸੀ ਬਚਾਉਣ’ ਦੇ ਲਾਲਚ ਵਿਚ ’ਬੇਬੁਨਿਆਦ’ ਗੱਲਾਂ ਕਰ ਰਹੇ ਹਨ। ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿਚ ਐਤਵਾਰ ਨੂੰ ਇਕ ਚੋਣ ਰੈਲੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ’ਤੇ ਤਿੱਖਾ ਹਮਲਾ ਕਰਦੇ ਹੋਏ ਦੋਸ਼ ਲਾਇਆ ਕਿ ਇਸ ਦੇ ਚੋਣ ਮੈਨੀਫੈਸਟੋ ਵਿਚ ਮੁਸਲਿਮ ਲੀਗ ਦੀ ਛਾਪ ਹੈ ਅਤੇ ਉਸ ਦੇ ਨੇਤਾਵਾਂ ਦੇ ਬਿਆਨ ਰਾਸ਼ਟਰੀ ਅਖੰਡਤਾ ਅਤੇ ਸਨਾਤਨ ਧਰਮ ਪ੍ਰਤੀ ਦੁਸ਼ਮਣੀ ਨੂੰ ਦਰਸਾਉਂਦੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੋਦੀ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ,’’ਭਾਰਤ ਦੇ ਲੋਕ ਹੁਣ ਪ੍ਰਧਾਨ ਮੰਤਰੀ ਦੇ ਝੂਠ ਤੋਂ ਅੱਕ ਚੁੱਕੇ ਹਨ। 4 ਜੂਨ ਤੋਂ ਬਾਅਦ ਉਨ੍ਹਾਂ ਨੂੰ ਲੰਬੀ ਛੁੱਟੀ ’ਤੇ ਜਾਣਾ ਪਵੇਗਾ। ਇਹ ਭਾਰਤ ਦੇ ਲੋਕਾਂ ਦੀ ਗਾਰੰਟੀ ਹੈ।’’
ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਰਮੇਸ਼ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ‘ਪੰਜ ਨਿਆਂ 25 ਗਾਰੰਟੀ’ 10 ਸਾਲ ਦੇ ’ਅਨਿਆਂ ਕਾਲ’ ਤੋਂ ਬਾਅਦ ਨਵੀਂ ਭਾਰਤ ਦੇ ਲੋਕਾਂ ’ਚ ਇਕ ਨਵੀਂ ਉਮੀਦ ਜਗਾ ਰਹੀ ਹੈ। ਉਨ੍ਹਾਂ ਨੇ ’ਐਕਸ’ ’ਤੇ ਲਿਖਿਆ,’’ਇਸ ਗਾਰੰਟੀ ਕਾਰਡ ਤੋਂ ਘਬਰਾ ਕੇ ਪ੍ਰਧਾਨ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਬੇਬੁਨਿਆਦ ਗੱਲਾਂ ਕਰ ਰਹੇ ਹਨ। ਭਾਰਤ ਦੇ ਲੋਕ ਹੁਣ ਪ੍ਰਧਾਨ ਮੰਤਰੀ ਦੇ ਝੂਠਾਂ ਤੋਂ ਅੱਕ ਚੁੱਕੇ ਹਨ। 4 ਜੂਨ ਤੋਂ ਬਾਅਦ ਉਨ੍ਹਾਂ ਨੂੰ ਲੰਬੀ ਛੁੱਟੀ ’ਤੇ ਜਾਣਾ ਪਵੇਗਾ। ਇਹ ਭਾਰਤ ਦੇ ਲੋਕਾਂ ਦੀ ਗਾਰੰਟੀ ਹੈ!”

Related posts

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

admin

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ

admin

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !

admin