ਪਾਇਲ – ਲੋਕ ਸ਼ਕਤੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ, ਜਿਸ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਮਜਬੂਰਨ ਜਬਰੀ ਥੋਪੇ ਗਏ ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਨੇ ਪਏ। ਇਸ ਕਿਸਾਨ ਮਜਦੂਰ ਸੰਘਰਸ ਦੌਰਾਨ 700 ਤੋਂ ਵੱਧ ਕਿਸਾਨਾਂ ਦੀਆਂ ਕੀਮਤੀ ਜਾਨਾਂ ਗਈਆਂ ਹਨ। ਇਸ ਕਰਕੇ ਇਨਾਂ੍ਹ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਕੇ ਮੋਦੀ ਵਲੋਂ ਕੋਈ ਅਹਿਸਾਨ ਨਹੀ ਕੀਤਾ ਗਿਆ। ਇੰਨ੍ਹਾਂ ਬਣਾਏ ਕਾਨੂੰਨਾਂ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਭਾਰੀ ਢਾਹ ਲੱਗੀ ਤੇ ਲੋਕਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਦਿਨ-ਰਾਤ ਸੜਕਾਂ ਤੇ ਸੰਘਰਸ਼ ਕਰਨਾ ਪਿਆ।ਉਕਤ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਇਲ ਵਿਖੇ ਕੀਤਾ ਗਿਆ। ਦੱਸਣਯੋਗ ਹੈ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਜੱਦੀ ਹਲਕੇ ਪਾਇਲ ਦੀ ਦਾਣਾ ਮੰਡੀ ‘ਚ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਰਹਿਨੁਮਾਈ ਹੇਠ ਲੋਕ ਮਿਲਣੀ ਤਹਿਤ ਵਿਸ਼ਾਲ ਰੈਲੀ ਕਰਵਾਈ ਗਈ, ਜਿਸ ‘ਚ ਜੈਕਾਰਿਆਂ ਦੀ ਗੂੰਜ ਦੌਰਾਨ ਹਜ਼ਾਰਾਂ ਲੋਕ ਪੁੱਜੇ। ਚੰਨੀ ਨੇ ਸੰਬੋਧਨ ਕਰਨ ਤੋਂ ਪਹਿਲਾਂ ਰੈਲੀ ‘ਚ ਸ਼ਾਮਲ ਹਜਾਰਾਂ ਬੀਬੀਆਂ ਵੱਲ ਸਿਰ ਝੁਕਾਇਆ। ਉਨ੍ਹਾਂ ਕਿਹਾ ਸਾਡੀ ਸਰਕਾਰ ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਵਚਨਬੱਧ ਹੈ, ਜਿਸ ਤਹਿਤ ਆਉਣ ਵਾਲੇ ਦਿਨਾਂ ‘ਚ ਨੋਜਵਾਨਾਂ ਨੂੰ ਨਵੀਆਂ ਬੱਸਾਂ ਦੇ ਪਰਮਿਟ ਦਿੱਤੇ ਜਾਣਗੇ। ਉਨ੍ਹਾਂ ਕਿਹਾ ਪੰਜਾਬ ਦੇ ਲੋਕ ਭਾਜਪਾ, ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ ਕਿਉਂਕਿ ਇਹ ਸਾਰੇ ਇਕੋ ਥੈਲੀ ਦੇ ਚੱਟੇ-ਵੱਟੇ ਹਨ। ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਨੇ ਕਿਹਾ ਕਾਂਗਰਸ ਪਾਰਟੀ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨ ‘ਚ ਕਾਮਯਾਬ ਨਹੀ ਹੁੰਦੀ ਉਦੋਂ ਤਕ ਕਾਂਗਰਸ ਕਦੇ ਟਿਕ ਕੇ ਨਹੀ ਬੈਠੇਗੀ। ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਪੰਜਾਬ ਦੇ ਵਿਕਾਸ ਲਈ ਕਾਂਗਰਸ ਦੀ ਸਰਕਾਰ ਮੁੜ ਬਣਾਉਣੀ ਜਰੂਰੀ ਹੈ ਤਾਂ ਹੀ ਪੰਜਾਬ ਦਾ ਸਰਵਪੱਖੀ ਵਿਕਾਸ ਹੋਣਾ ਸੰਭਵ ਹੈ। ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਮੁੱਖ ਮੰਤਰੀ ਚੰਨੀ ਅੱਗੇ ਮੰਗਾਂ ਰੱਖੀਆਂ ਜਿਸ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਵਲੋਂ ਦੋਰਾਹਾ ਸੀਵਰੇਜ ਲਈ 13 ਕਰੋੜ, ਪਾਇਲ ਤੇ ਮਲੌਦ ਦੇ ਵਿਕਾਸ ਲਈ 2-2 ਕਰੋੜ ਤੇ ਬੀਜਾ ਤੋਂ ਰਾੜਾ ਸਾਹਿਬ ਤਕ ਸੜਕ ਬਣਾਉਣ ਤੋਂ ਇਲਾਵਾ ਹੋਰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ।
ਵਿਧਾਇਕ ਲੱਖਾ ਆਪਣੇ ਕਾਰਜਕਾਲ ਦੌਰਾਨ ਹਲਕਾ ਪਾਇਲ ਲਈ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਅਕਾਲੀ ਦਲ ਤੇ ਬਸਪਾ ਦਾ ਬੇਤੁੱਕਾ ਗਠਜੋੜ ਹੈ ਜਿਸ ਕਰਕੇ ਹਲਕਾ ਪਾਇਲ ਦੇ ਲੋਕ ਬਾਹਰਲੇ ਉਮੀਦਵਾਰ ਨੂੰ ਸਵੀਕਾਰ ਨਹੀ ਕਰਨਗੇ। ਜਦਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਤੇ ਮਜਦੂਰਾਂ ਨਾਲ ਖੜ੍ਹੀ ਹੈ। ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਮੁੱਖ ਮੰਤਰੀ ਚੰਨੀ ਤੇ ਹਲਕਾ ਵਿਧਾਇਕ ਲੱਖਾ ਦੀ ਸ਼ਲਾਘਾ ਕਰਦਿਆਂ ਕਿਹਾ ਹਲਕਾ ਪਾਇਲ ਕਾਂਗਰਸ ਦਾ ਗੜ੍ਹ ਹੈ ਇਸ ਵਾਰ ਵੀ ਹਲਕੇ ਦੇ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਭੁਗਤਣਗੇ।
ਇਸ ਮੌਕੇ ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਕੋਟਲੀ, ਵਿਧਾਇਕ ਅਮਰੀਕ ਸਿੰਘ ਿਢੱਲੋਂ, ਵਿਧਾਇਕ ਰਾਕੇਸ਼ ਪਾਡੇ, ਰੁਪਿੰਦਰ ਸਿੰਘ ਰਾਜਾ ਗਿੱਲ, ਯਾਦਵਿੰਦਰ ਸਿੰਘ ਜੰਡਾਲੀ, ਉਪ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ੍ਹ, ਪ੍ਰਧਾਨ ਮਲਕੀਤ ਸਿੰਘ ਗੋਗਾ, ਚੇਅਰਮੈਨ ਬਲਾਕ ਸੰਮਤੀ ਖੰਨਾ ਸਤਨਾਮ ਸਿੰਘ ਸੋਨੀ, ਬੰਤ ਸਿੰਘ ਦੋਬੁਰਜੀ, ਰਜਿੰਦਰ ਸਿੰਘ ਲੱਖਾ ਰੌਣੀ, ਪ੍ਰਧਾਨ ਜਸਵੀਰ ਸਿੰਘ ਜੱਸੀ ਦਾਊਮਾਜਰਾ, ਪਿੰ੍ਸੀਪਲ ਜਤਿੰਦਰ ਸ਼ਰਮਾ, ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਸੁਖਦੇਵ ਸਿੰਘ ਬੁਆਣੀ, ਬਿੱਕਰ ਸਿੰਘ ਚਣਕੋਈਆ, ਸਤਿੰਦਰਦੀਪ ਕੌਰ ਦੀਪੀ ਮਾਂਗਟ, ਹਰਵਿੰਦਰ ਸਿੰਘ ਚੀਮਾ, ਐਡਵੋਕੇਟ ਜਸਪ੍ਰਰੀਤ ਸਿੰਘ ਕਲਾਲਮਾਜਰਾ, ਡਾਇਰੈਕਟਰ ਮਨਜੀਤ ਸਿੰਘ , ਹਰਪਾਲ ਸਿੰਘ ਘੁੰਗਰਾਲੀ, ਭਗਵੰਤ ਸਿੰਘ ਮਾਂਗਟ, ਰਾਜਿੰਦਰ ਸਿੰਘ ਕਾਕਾ ਰੋੜੀਆ, ਡਾ. ਤਰਲੋਚਨ ਸਿੰਘ, ਗੁਰਵਿੰਦਰ ਸਿੰਘ ਟੀਨੂ, ਗਗਨਦੀਪ ਸਿੰਘ ਲੰਢਾ, ਰਣਜੀਤ ਸਿੰਘ ਪੀਏ ਹਾਜ਼ਰ ਸਨ।
ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਪਾਇਲ ਤੇ ਮਲੌਦ ਦੇ ਵਿਕਾਸ ਲਈ 02-02 ਕਰੋੜ ਦੇਣ ਦਾ ਐਲਾਨ ਕੀਤਾ। ਸਿਵਲ ਹਸਪਤਾਲ ਪਾਇਲ ਵਿਚ ਪੋਸਟਮਾਰਟਮ ਦੀ ਸਹੂਲਤ, ਗੰਦੇ ਪਾਣੀ ਦੇ ਨਿਕਾਸ ਲਈ 40 ਲੱਖ, ਪਾਇਲ ਬੀਜਾ ਸੜਕ ਦੀ ਵਿਸ਼ੇਸ਼ ਮੁਰੰਮਤ, ਨੰਬਰਦਾਰੀ ਜੱਦੀ ਪੁਸ਼ਤੀ ਸਰਬਰਾਹੀ ਤਹਿਤ ਨਵੀਂ ਸ਼ਰਤ ਨਾਲ ਦੇਣ, ਪਾਇਲ ਮੰਡੀ ਦੇ ਸ਼ੈੱਡ ਲਈ ਗ੍ਾਂਟ, ਅਹਿਮਦਗੜ੍ਹ ਤੋਂ ਚੰਡੀਗੜ੍ਹ ਬਾਰਸਤਾ ਪਾਇਲ ਤੇ ਚਿੰਤਪੂਰਨੀ ਤਕ ਦਾ ਬੱਸ ਰੂਟ ਬਹਾਲ ਕਰਨ ਦਾ ਐਲਾਨ ਕੀਤਾ ਗਿਆ।
ਪਾਇਲ ਵਿਖੇ ਹੋਈ ਵਿਸ਼ਾਲ ਲੋਕ ਮਿਲਣੀ ਦੌਰਾਨ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਪਾਇਲ ਨਾਲ ਸਬੰਧਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਕਾਂਗਰਸ ‘ਚ ਸ਼ਾਮਲ ਕੀਤਾ। ਕਾਂਗਰਸ ਵਿਚ ਸਾਮਲ ਹੋਏ ਬਲਾਕ ਸੰਮਤੀ ਦੇ ਉਪ ਚੇਅਰਮੈਨ ਕੁਲਵੰਤ ਸਿੰਘ ਸਿਹੌੜਾ, ਸਾਬਕਾ ਸਰਪੰਚ ਅੱਛਰਾ ਸਿੰਘ ਰਾਮਪੁਰ, ਸਰਪੰਚ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਚੇਅਰਮੈਨ ਭਗਵੰਤ ਸਿੰਘ ਮੱਲੀ, ਸਵਰਨ ਸਿੰਘ ਸਾਬਕਾ ਸਰਪੰਚ ਮੱਲੀਪੁਰ, ਕੈਪਟਨ ਸ਼ਮਸ਼ੇਰ ਸਿੰਘ ਗਿਦੜੀ, ਕੇਸਰ ਸਿੰਘ ਗਿਦੜੀ, ਲਖਵੀਰ ਸਿੰਘ, ਦਾਰਾ ਸਿੰਘ, ਪ੍ਰਗਟ ਸਿੰਘ, ਅਮਰਜੀਤ ਸਿੰਘ ਸਾਬਕਾ ਸਰਪੰਚ ਜਰਗੜੀ ਤੇ ਸਵਰਨ ਸਿੰਘ ਨੂੰ ਮੁੱਖ ਮੰਤਰੀ ਨੇ ਸਿਰਾਪਾਓ ਭੇਟ ਕੀਤੇ।
ਇਸ ਦੌਰਾਨ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਕਾਂਗਰਸ ਵਿਚ ਸਾਮਲ ਹੋਏ ਆਗੂਆਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਅਮਰੀਕ ਸਿੰਘ ਿਢਲੋਂ, ਯਾਦਵਿੰਦਰ ਸਿੰਘ ਜੰਡਾਲੀ, ਚੈਅਰਮੈਨ ਬੰਤ ਸਿੰਘ ਦਬੁਰਜੀ, ਪ੍ਰਧਾਨ ਸੁਦਰਸਨ ਕੁਮਾਰ ਪੱਪੂ ,ਜਸਵੀਰ ਸਿੰਘ ਜੱਸੀ ਦਾਊਮਾਜਰਾ, ਉਪ ਚੇਅਰਮੈਨ ਸੁਖਦੇਵ ਸਿੰਘ ਬੁਆਣੀ, ਸਕਿੰਦਰ ਸਿੰਘ ਦਾਊਮਾਜਰਾ, ਕਰਨਵੀਰ ਸਿੰਘ ਿਢਲੋਂ, ਕਰਮ ਸਿੰਘ ਪੱਲ੍ਹਾ, ਗੁਰਵਿੰਦਰ ਸਿੰਘ ਟੀਨੂੰ ਘਲੋਟੀ, ਗੁਰਜੀਤ ਸਿੰਘ ਚੀਮਾ ਸਮੇਤ ਅਨੇਕਾਂ ਆਗੂ ਤੇ ਵਰਕਰ ਹਾਜ਼ਰ ਸਨ।