Punjab

ਅੰਮ੍ਰਿਤਸਰ ਤੋਂ ਪੁਣੇ ਦੀ ਸਿੱਧੀ ਫਲਾਈਟ ਅੱਜ ਤੋਂ ਸ਼ੁਰੂ

ਇੰਡੀਗੋ ਏਅਰਲਾਈਨ।

ਅੰਮ੍ਰਿਤਸਰ – ਇੰਡੀਗੋ ਕੰਪਨੀ ਦੀ ਫਲਾਈਟ ਅੰਮ੍ਰਿਤਸਰ ਤੋਂ ਅੱਜ ਤੋਂ ਰੋਜ਼ਾਨਾ ਪੁਣੇ ਲਈ ਰਵਾਨਾ ਹੋਵੇਗੀ ਜਦਕਿ ਪਹਿਲਾਂ ਇਹ ਫਲਾਈਟ 4 ਦਸੰਬਰ ਦੀ ਰਾਤ ਤੋਂ ਸ਼ੁਰੂ ਕੀਤੇ ਜਾਣ ਦੀ ਯੋਜਨਾ ਸੀ। ਪਰ ਕਿਸੇ ਕਾਰਨ ਏਅਰਲਾਈਨ ਕੰਪਨੀ ਨੇ ਫਲਾਈਟ 9 ਦਸੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਲਈ ਬਕਾਇਦਾ ਕੁਝ ਦਿਨ ਪਹਿਲਾਂ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਸੀ। ਸ਼ੁਰੂਆਤੀ ਕਿਰਾਇਆ 4999 ਰੁਪਏ ਇਕ ਪਾਸੇ ਦਾ ਰੱਖਿਆ ਗਿਆ ਹੈ। ਕੰਪਨੀ ਵੱਲੋਂ ਇਹ ਫਲਾਈਟ ਰਾਤ ਦੇ ਸਮੇਂ ਦੀ ਰੱਖੀ ਗਈ ਹੈ। ਅੰਮ੍ਰਿਤਸਰ ਤੋਂ ਉਡਾਣ ਰਾਤ 11.25 ਵਜੇ ਉਡਾਣ ਭਰੇਗੀ ਅਤੇ ਦੁਪਹਿਰ 2 ਵਜੇ ਪੁਣੇ ਹਵਾਈ ਅੱਡੇ ‘ਤੇ ਪਹੁੰਚੇਗੀ। ਇਸੇ ਤਰ੍ਹਾਂ ਇਹ ਪੁਣੇ ਹਵਾਈ ਅੱਡੇ ਤੋਂ ਸਵੇਰੇ 2.35 ਵਜੇ ਉਡਾਣ ਭਰੇਗੀ ਅਤੇ ਸਵੇਰੇ 5.20 ਵਜੇ ਅੰਮ੍ਰਿਤਸਰ ਪਹੁੰਚੇਗੀ। ਕੋਵਿਡ ਤੋਂ ਬਾਅਦ ਪੁਣੇ ਨਾਲ ਸਿੱਧੀ ਹਵਾਈ ਸੰਪਰਕ ਪੂਰੀ ਤਰ੍ਹਾਂ ਬੰਦ ਸੀ। ਹੁਣ ਤੱਕ ਫਲਾਈਟ ਦਿੱਲੀ ਤੋਂ ਹੁੰਦੀ ਸੀ ਪਰ ਅੱਜ ਤੋਂ ਇਹ ਫਲਾਈਟ ਸਿੱਧੀ ਪੁਣੇ ਜਾਵੇਗੀ। ਹੁਣ ਇਸ ਉਡਾਣ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

Related posts

540 ਕਿਲੋਮੀਟਰ ਸੜਕਾਂ ਦੀ ਮੁਰੰਮਤ ਸਿਰਫ਼ ਕਾਗਜ਼ਾਂ ‘ਤੇ ਹੀ ਹੋਈ: ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

ਬੰਦੀਆਂ ਦੇ ਪੁਨਰਵਸੇਬੇ ’ਚ ਸਹਾਈ ਹੋਣਗੇ ਜੇਲ੍ਹ ਵਿਭਾਗ ਵੱਲੋਂ ਲਗਾਏ ਜਾ ਰਹੇ ਪੈਟਰੋਲ ਪੰਪ : ਲਾਲਜੀਤ ਸਿੰਘ ਭੁੱਲਰ

Bunty

ਜਥੇਦਾਰ ਕਾਉਂਕੇ ਮਾਮਲੇ ‘ਚ ਤਿਵਾੜੀ ਰਿਪੋਰਟ ਨੂੰ ਗ਼ਲਤ ਕਹਿ ਕੇ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਰਘਬੀਰ ਸਿੰਘ ਨੂੰ ਟਿੱਚ ਜਾਣ ਰਹੇ ਨੇ ਬਾਦਲਕੇ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਦਾਰ ਕਾਉਂਕੇ

Bunty