ਕੈਂਬਰਿਜ – Covid-19 ਵੈਕਸੀਨ ਨਿਰਮਾਤਾ ਮੌਡਰਨਾ (Moderna) ਦੇ CEO ਸਟੀਫ਼ਨ ਬੈਂਸੇਲ (Stephane Bancel) ਦਾ ਮੰਨਣਾ ਹੈ ਕਿ ਅਗਲੇ ਇਕ ਸਾਲ ‘ਚ ਕੋਰੋਨਾ ਮਹਾਂਮਾਰੀ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਗਲੋਬਲ ਡਿਮਾਂਡ ਮੁਤਾਬਕ ਹੁਣ ਤੇਜ਼ੀ ਨਾਲ ਵੈਕਸੀਨ ਦੀ ਪ੍ਰੋਡਕਸ਼ਨ ਹੋ ਰਹੀ ਹੈ। ਜਿਸ ਦੇ ਚੱਲਦਿਆਂ ਜਲਦ ਹੀ ਇਸ ਮਹਾਮਾਰੀ ਤੋਂ ਛੁਟਕਾਰਾ ਪਾ ਲਿਆ ਜਾਵੇਗਾ। ਹਾਲਾਂਕਿ ਘਟ ਆਮਦਨ ਵਾਲੇ ਦੇਸ਼ਾਂ ‘ਚ ਹੁਣ ਤਕ ਸਿਰਫ਼ 2 ਫ਼ੀਸਦ ਲੋਕਾਂ ਨੂੰ ਹੀ ਵੈਕਸੀਨ ਦੀ ਡੋਜ਼ ਦਿੱਤੀ ਜਾ ਸਕੀ ਹੈ। ਇਸ ਲਈ ਜੇ ਗ੍ਰਾਊਂਡ ਲੈਵਲ ‘ਤੇ ਵੈਕਸੀਨੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਸਟੀਫਨ ਬੈਂਸੇਲ ਦਾ ਇਹ ਬਿਆਨ ਕਮਜ਼ੋਰ ਨਜ਼ਰ ਆਉਂਦਾ ਹੈ।ਇਸ ਦੇ ਨਾਲ ਹੀ ਬੈਂਸੇਲ ਨੇ ਕਿਹਾ, ‘ਜੋ ਲੋਕ ਵੈਕਸੀਨ ਲਗਵਾ ਲੈਣਗੇ ਉਹ ਆਉਣ ਵਾਲੇ ਸਮੇਂ ‘ਚ ਵਾਇਰਸ ਤੋਂ ਸੁਰੱਖਿਅਤ ਰਹਿਣਗੇ। ਜੋ ਲੋਕ ਇਹ ਵੈਕਸੀਨ ਨਹੀਂ ਲਵਾਉਂਦੇ ਉਨ੍ਹਾਂ ਨੂੰ ਇਸ ਦੇ ਡੈਲਟਾ ਵੇਰੀਏਂਟ ਦੇ ਚੱਲਦਿਆਂ ਬਿਮਾਰ ਪੈਣ ਜਾਂ ਹਸਪਤਾਲ ਭਰਤੀ ਹੋਣ ਦਾ ਖ਼ਤਰਾ ਬਣਿਆ ਰਹੇਗਾ।’ਬੈਂਸੇਲ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਵੈਕਸੀਨ ਦੇ ਬੂਸਟਰ ਡੋਜ਼ ਦੀ ਵੀ ਲੋੜ ਪੈ ਸਕਦੀ ਹੈ। ਕੰਪਨੀ ਇਸ ਲਈ ਮੌਜੂਦ ਵੈਕਸੀਨ ਦੀ ਅੱਧੀ ਡੋਜ਼ ਦੇ ਫਾਰਮੂਲੇ ‘ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੈਕਸੀਨ ਦੇ ਡੈਲਟਾ ਆਪਟੀਮਾਇਜ਼ਡ ਵੈਰੀਏਂਟ ‘ਤੇ ਵੀ ਕੰਮ ਕਰ ਰਹੀ ਹੈ ਜੋ 2022 ‘ਚ ਬੂਸਟਰ ਸ਼ੌਟਸ ਦਾ ਆਧਾਰ ਹੋਵੇਗਾ।
previous post
next post