ਕਾਬੁਲ – ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੇ ਰਹਿਣ ਵਾਲੇ ਹਿੰਦੂ ਤੇ ਸਿੱਖਾਂ ਨੇ ਹੁਣ ਮੰਦਿਰਾਂ ਤੇ ਗੁਰਦੁਆਰਿਆਂ ਦੀ ਹੈ। ਉਹ ਬੁਰੀ ਤਰ੍ਹਾਂ ਸਹਿਮੇ ਹੋਏ ਹਨ। ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਅਫਗਾਨਿਸਤਾਨ ਦੇ ਸ਼ਯੋਰ ਸ਼ਹਿਰ ਵਿਚ ਰਹਿਣ ਵਾਲੇ ਜੋਗਿੰਦਰ ਸਿੰਘ, ਮੇਹਰ ਸਿੰਘ ਸਮੇਤ ਕਈ ਪਰਿਵਾਰ ਪਿਛਲੇ 7 ਦਿਨਾਂ ਤੋਂ ਗੁਰਦੁਆਰਾ ਮਨਸਾ ਸਿੰਘ ਵਿਚ ਸ਼ਰਨ ਲਏ ਹੋਏ ਹਨ। ਉੱਥੋਂ ਸਾਲ 2012 ਵਿਚ ਭਾਰਤ ਆਏ ਸ਼ਮੀ ਸਿੰਘ ਲੁਧਿਆਣਾ ਵਿਚ ਰਹਿੰਦੇ ਹਨ। ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣੇ ਦੋਸਤ ਜੋਗਿੰਦਰ ਸਿੰਘ ਤੇ ਮੇਹਰ ਸਿੰਘ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪੈਦਾ ਹੋਏ ਖ਼ੌਫਨਾਕ ਹਾਲਾਤ ਦੀ ਦਾਸਤਾਂ ਸੁਣਾਈ।
ਸ਼ਮੀ ਸਿੰਘ ਨੇ ਦੱਸਿਆ ਕਿ ਜੋਗਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਪਹਿਲੇ ਅਫਗਾਨ ਫ਼ੌਜੀ ਤਾਇਨਾਤ ਸਨ ਪਰ ਜਿਵੇਂ ਹੀ ਤਾਲਿਬਾਨ ਨੇ ਕਬਜ਼ਾ ਕੀਤਾ, ਉਹ ਚਲੇ ਗਏ। ਹੁਣ ਕਿਸੇ ਵੀ ਸਮੇਂ ਤਾਲਿਬਾਨੀ ਹਮਲਾ ਕਰ ਸਕਦੇ ਹਨ। ਉਨ੍ਹਾਂ ਨੂੰ ਹੁਣ ਸਿਰਫ ਰੱਬ ਦਾ ਹੀ ਸਹਾਰਾ ਹੈ। ਉਨ੍ਹਾਂ ਨੇ ਦੱਸਿਆ ਕਿ ਅਫਗਾਨਿਸਤਾਨ ਵਿਚ ਹਿੰਦੂ ਤੇ ਸਿੱਖ ਪਰਿਵਾਰ ਮੰਦਿਰਾਂ ਤੇ ਗੁਰਦੁਆਰਿਆਂ ਵਿਚ ਰਹਿ ਰਹੇ ਹਨ। ਹਾਲਾਤ ਇਹ ਹਨ ਕਿ ਉਹ ਉੱਥੋਂ ਨਿਕਲ ਵੀ ਨਹੀਂ ਸਕਦੇ। ਸਾਰੇ ਲੋਕ ਬੁਰੀ ਤਰ੍ਹਾਂ ਡਰੇ ਹੋਏ ਹਨ ਤੇ ਉਨ੍ਹਾਂ ਨੂੰ ਉੱਥੇ ਮਦਦ ਦੀ ਲੋੜ ਹੈ।