India

ਮੱਧ ਪੂਰਬ ਖੇਤਰ ਭਾਰਤ ਦੇ ਰਣਨੀਤਕ ਹਿੱਤਾਂ ਲਈ ਮਹੱਤਵਪੂਰਨ ਹੈ: ਜੈਸ਼ੰਕਰ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਨੂੰ ਅਬੂ ਧਾਬੀ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਮੁਲਾਕਾਤ ਕੀਤੀ। (ਫੋਟੋ: ਏ ਐਨ ਆਈ)

ਅਬੂਧਾਬੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਿਛਲੇ ਦਹਾਕੇ ’ਚ ਮਜ਼ਬੂਤ ਵਪਾਰ, ਸੰਪਰਕ ਤੇ ਭਾਰਤ ਅਤੇ ਮੱਧ ਪੂਰਬ ਦੇ ਲੋਕਾਂ ਵਿਚਾਲੇ ਆਪਸੀ ਸਹਿਯੋਗ ਤੋਂ ਪ੍ਰੇਰਿਤ ਭਾਰਤ-ਮੱਧ ਪੂੁਰਬ ਸਬੰਧਾਂ ਦੇ ਅਹਿਮ ਵਿਸਤਾਰ ਨੂੰ ਉਭਾਰਦਿਆਂ ਆਖਿਆ ਕਿ ਭਾਰਤ ਇਸ ਖੇਤਰ ਨੂੰ ਦੁਨੀਆ ਲਈ ਅਹਿਮ ਮਾਰਗ ਵਜੋਂ ਦੇਖਦਾ ਹੈ। ਉਧਰ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸਵੇਰੇ ਇੱਥੇ ਯੂਏਈ ਦੇ ਰਾਸ਼ਟਰਪਤੀ ਦੇ ਰਣਨੀਤਕ ਸਲਾਹਕਾਰ ਅਨਵਰ ਗਰਗਾਸ਼ ਨੂੰ ਵੀ ਮਿਲੇ।

ਇੱਥੇ ਰਾਏਸੀਨਾ ਮਿਡਲ ਈਸਟ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਮੱਧ ਪੂਰਬ ਖੇਤਰ ਜਿਸ ਨੂੰ ਭਾਰਤ ਪੱਛਮੀ ਏਸ਼ੀਆ ਕਹਿੰਦਾ ਹੈ, ਭਾਰਤ ਦੇ ਰਣਨੀਤਕ ਹਿੱਤਾਂ ਲਈ ਮਹੱਤਵਪੂਰਨ ਹੈ। ਖਾੜੀ ਖੇਤਰ ’ਚ ਭਾਰਤ ਦਾ ਵਪਾਰ ਲਗਪਗ 160 ਤੋਂ 180 ਅਰਬ ਡਾਲਰ ਹੈ। ਜੈਸ਼ੰਕਰ ਮੁਤਾਬਕ, ‘‘ਖਾੜੀ ’ਚ ਸਾਡੀ ਮੌਜੂਦਗੀ ਵਿਆਪਕ ਅਤੇ ਅਹਿਮ ਹੈ। 90 ਲੱਖ ਤੋਂ ਵੱਧ ਭਾਰਤੀ ਇੱਥੇ ਰਹਿੰਦੇ ਹਨ ਤੇ ਕੰਮ ਕਰਦੇ ਹਨ। ਖਾੜੀ ਐੱਮਈਐੱਨਏ (ਮੱਧ ਪੂਰਬ ਅਤੇ ਉੱਤਰੀ ਅਫਰੀਕਾ) ਖੇਤਰ ਅਤੇ ਭੂ-ਮੱਧ ਸਾਗਰ ਲਈ ਦਾਖਲਾ ਦੁਆਰ ਵਜੋਂ ਵੀ ਕੰਮ ਕਰਦੀ ਹੈ।’’
ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਨੂੰ ਮਿਲੇ ਅਤੇ ਦੁਵੱਲੇ ਸਬੰਧ ਵਧਾਉਣ ’ਤੇ ਚਰਚਾ ਕੀਤੀ। ਜੈਸ਼ੰਕਰ ਤਿੰਨ ਰੋਜ਼ਾ ਦੌਰੇ ’ਤੇ ਯੂਏਈ ’ਚ ਹਨ। ਐਕਸ ’ਤੇ ਪੋਸਟ ’ਚ ਜੈਸ਼ੰਕਰ ਨੇ ਕਿਹਾ, ‘‘ਅਬੂਧਾਬੀ ਦੇ ਕਰਾਊਨ ਪ੍ਰਿੰਸ ਐੱਚ.ਐੱਚ. ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਨੂੰ ਮਿਲ ਕੇ ਖੁਸ਼ੀ ਹੋਈ। ਮੁਲਾਕਾਤ ਦੌਰਾਨ ਉਨ੍ਹਾਂ ਦੀ ਭਾਰਤ ਫੇਰੀ ਨੂੰ ਯਾਦ ਕੀਤਾ ਤੇ ਭਾਈਵਾਲੀ ਅੱਗੇ ਵਧਾਉਣ ’ਤੇ ਚਰਚਾ ਕੀਤੀ।’’

Related posts

ਭਾਰਤ ਦੇ ਮੁਸਲਮਾਨ ਵਕਫ਼ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਨ ?

admin

IML: ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਨਾਲ ਹੋਲੀ ਖੇਡੀ !

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin