International

ਯੁਕ੍ਰੇਨ ’ਚ ਸ਼ਾਂਤੀ ਬਹਾਲੀ ਲਈ ਭਾਰਤ ਉਸਾਰੂ ਭੂਮਿਕਾ ਨਿਭਾਏ: ਲਿਆਮ ਵੈਸਲੀ

ਵਾਸ਼ਿੰਗਟਨ – ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਨੂੰ ਯੂਕਰੇਨ ’ਚ ਸ਼ਾਂਤੀ ਬਹਾਲੀ ਅਤੇ ਰੂਸ ਨੂੰ ਗੱਲਬਾਤ ਲਈ ਤਿਆਰ ਕਰਨ ’ਚ ਹਾਂ-ਪੱਖੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਅਮਰੀਕੀ ਵਿਦੇਸ਼ ਵਿਭਾਗ ’ਚ ਯੂਰਪ ਸੁਰੱਖਿਆ ਅਤੇ ਸਿਆਸੀ ਮਾਮਲਿਆਂ ਨਾਲ ਸਬੰਧਤ ਦਫ਼ਤਰ ਦੇ ਡਾਇਰੈਕਟਰ ਲਿਆਮ ਵੈਸਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਸਕੋ ਯਾਤਰਾ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਯੂਕਰੇਨ ਜੰਗ ਸਮੇਤ ਹੋਰ ਮੁੱਦਿਆਂ ’ਤੇ ਹੋਈ ਉਨ੍ਹਾਂ ਦੀ ਗੱਲਬਾਤ ਦੇ ਕੁਝ ਦਿਨਾਂ ਮਗਰੋਂ ਇਹ ਗੱਲ ਆਖੀ ਹੈ। ਵੈਸਲੀ ਨੇ ਕਿਹਾ ਕਿ ਭਾਰਤੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੁਤਿਨ ਅਤੇ ਰੂਸ ਨਾਟੋ ਗੱਠਜੋੜ ਲਈ ਬਹੁਤ ਵੱਡਾ ਖ਼ਤਰਾ ਹਨ। ਵੈਸਲੀ ਨੇ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਇਹ ਜਮਹੂਰੀ ਮੁਲਕਾਂ ’ਚ ਰਹਿਣ ਵਾਲੇ ਅਰਬਾਂ ਲੋਕਾਂ ਦੀ ਸੁਰੱਖਿਆ ਲਈ ਇਕ ਬਹੁਤ ਵੱਡਾ ਖ਼ਤਰਾ ਹੈ। ਜਦੋਂ ਇਹ ਪੁੱਛਿਆ ਗਿਆ ਕਿ ਕੀ ਮੋਦੀ ਯੂਰਪ ਅਤੇ ਨਾਟੋ ਸਹਿਯੋਗੀਆਂ ਦੀਆਂ ਸੁਰੱਖਿਆ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ ਤਾਂ ਵੈਸਲੀ ਨੇ ਕਿਹਾ ਕਿ ਭਾਰਤੀਆਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਕਿਵੇਂ ਇਹ ਤਾਕਤਾਂ ਕਈ ਸਾਲਾਂ ਤੱਕ ਬਿਨਾ ਕਿਸੇ ਭੜਕਾਹਟ ਦੇ ਜੰਗ ਜਾਰੀ ਰੱਖਣ ’ਚ ਯੋਗਦਾਨ ਪਾ ਰਹੀਆਂ ਹਨ।

Related posts

ਸੋਸ਼ਲ ਮੀਡੀਆ ਅਮਰੀਕਨ ਵੀਜ਼ਾ ਰੱਦ ਜਾਂ ਵੀਜ਼ਾ ਅਯੋਗਤਾ ਦਾ ਕਾਰਣ ਹੋ ਸਕਦਾ !

admin

ਈਰਾਨ ਹੁਣ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨਾਲ ਸਹਿਯੋਗ ਨਹੀਂ ਕਰੇਗਾ !

admin

ਟਰੰਪ ਦਾ ਐਲਾਨ: ਹੁਣ ਸ਼ਾਂਤੀ ਦਾ ਵੇਲਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਖਤਮ !

admin