International

ਯੂਏਈ ਦਾ ਇਕੋ-ਇਕ ਗੁਰੂ ਘਰ ਜੋ ਫੈਲਾਅ ਰਿਹੈ ਸਿੱਖੀ ਦੀ ਖ਼ੁਸ਼ਬੂ- ਸ਼ੇਖ਼ ਨੇ ਦਾਨ ਦਿੱਤੀ ਥਾਂ, ਸੰਗਤ ਨੇ ਕੀਤੀ ਕਾਰ ਸੇਵਾ

ਆਬੂਧਾਬੀ – ਪੂਰੇ ਯੂਏਈ ਦੀਆਂ ਸੱਤ ਸਟੇਟਾਂ ’ਚ ਆਬੂਧਾਬੀ ਤੇ ਦੁਬਈ ਦੀ ਸਰਹੱਦ ’ਤੇ ਕਸਬਾ ਜਬਲਅਲੀ ’ਚ ਬਣਿਆ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸੰਯੁਕਤ ਅਰਬ ਅਮੀਰਾਤ ਦਾ ਇੱਕੋ ਹੀ ਗੁਰੂ ਘਰ ਹੈ। ਇਸ ਨੂੰ ਬਣਾਉਣ ਲਈ ਉੱਥੋਂ ਦੇ ਸੇਖ ਨੇ ਜਗ੍ਹਾ ਦਾਨ ਦਿੱਤੀ ਸੀ ਅਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਪ੍ਰਸਿੱਧ ਸਿੱਖ ਉਦਯੋਗਪਤੀ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਦੇ ਯਤਨਾਂ ਨਾਲ 2012 ’ਚ ਸੰਗਤ ਦੇ ਨਤਮਸਤਕ ਹੋਣ ਲਈ ਗੁਰੂ ਘਰ ਤਿਆਰ ਹੋਇਆ। ਇਸ ਗੁਰੂ ਘਰ ਦੇ ਜਨਰਲ ਮੈਨੇਜਰ ਐਸ ਪੀ ਸਿੰਘ ਨੇ   ਗੁਰੂ ਘਰ ਵਿੱਚ ਭਾਵੇਂ ਹਾਲੇ ਤਕ ਅੰਮ੍ਰਿਤ ਸੰਚਾਰ ਨਹੀਂ ਕਰਵਾਇਆ ਜਾਂਦਾ, ਪਰ ਹੋਰ ਸਾਰੇ ਸਿੱਖ ਦਿਹਾਡ਼ੇ ਤੇ ਧਾਰਮਿਕ ਸਮਾਗਮ ਗੁਰੂ ਘਰ ਵਿਚ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਮੌਕੇ ਸਾਰਾ ਦਿਨ ਕੀਰਤਨ ਦਰਬਾਰ ਸਜਾਏ ਗਏ ਜਿੱਥੇ ਸੰਗਤਾਂ ਨਤਮਸਤਕ ਹੋਈਆਂ। 24 ਘੰਟੇ ਗੁਰੂਘਰ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਸਵੇਰੇ ਅਤੇ ਸ਼ਾਮ ਨੂੰ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਜਾਂਦਾ ਹੈ।

ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਮਲਟੀ ਮੀਡੀਆ ਸਿੱਖ ਮਿਊਜ਼ੀਅਮ 2017 ’ਚ ਸਥਾਪਤ ਕੀਤਾ ਗਿਆ ਹੈ। ਮਿਊਜ਼ੀਅਮ ਦਾ ਉਦਘਾਟਨ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਕੀਤਾ। ਇਸ ਮਿਊਜ਼ੀਅਮ ਦੀ ਸਥਾਪਨਾ ਸਿੱਖ ਧਰਮ ਦੇ ਇਤਿਹਾਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਕੀਤੀ ਗਈ। ਜਨਰਲ ਮੈਨੇਜਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਆਧੁਨਿਕ ਤਕਨੀਕ ਵਾਲੇ ਇਸ ਮਿਊਜ਼ੀਅਮ ਵਿਚ ਟੱਚ ਸਕਰੀਨਾਂ ’ਤੇ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਦੱਸਿਆ ਕਿ 2012 ਨੂੰ ਦੁਬਈ ਵਿਚ ਸਿੱਖ ਸੰਗਤਾਂ ਵੱਲੋਂ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ। ਦੁਬਈ ਦੇ ਸ਼ੇਖ ਹਮਦਾਨ ਬਿਨ ਰਾਸ਼ਿਦ ਅਲ ਮਕਤੌਮ ਦੇ ਦਫ਼ਤਰ ਦੇ ਡਾਇਰੈਕਟਰ ਮਿਰਜ਼ਾ ਅਲ ਸਾਯੇਘ ਦੇ ਸਹਿਯੋਗ ਨਾਲ ਆਧੁਨਿਕ ਸਿੱਖ ਮਿਊਜ਼ੀਅਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸੰਯੁਕਤ ਅਰਬ ਅਮੀਰਾਤ 209 ਦੇਸ਼ਾਂ ਦੇ ਲੋਕ ਵੱਸਦੇ ਹਨ ਜਿੱਥੇ ਹਮੇਸ਼ਾ ਸਾਰੇ ਧਰਮਾਂ ਦੇ ਲੋਕਾਂ ਨੂੰ ਪਿਆਰ ਨਾਲ ਰਹਿਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਇੱਥੇ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ।

ਪੂਰੀ ਦੁਨੀਆ ਚੋਂ ਗੁਰੂ ਨਾਨਕ ਦਰਬਾਰ ਗੁਰਦੁਆਰਾ ਦੁਬਈ ’ਚ ਔਰਤਾਂ ਦਾ ਸੇਵਾ ’ਚ ਵੱਡਾ ਯੋਗਦਾਨ ਹੈ। ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੀ ਮਹਿਲਾ ਪ੍ਰਧਾਨ ਬਬਲਸ ਕੰਧਾਰੀ ਨੇ ਦੱਸਿਆ ਕਿ ਜਿੱਥੇ ਔਰਤÎ ਇੱਥੇ ਲੰਗਰ ਦੀ ਸੇਵਾ ’ਚ ਅਹਿਮ ਯੋਗਦਾਨ ਪਾਉਂਦੀਆਂ ਆ ਰਹੀਆਂ ਹਨ ਉੱਥੇ ਹੀ ਉਹ ਗੁਰੂ ਘਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ, ਨਿਤਨੇਮ, ਆਸਾ ਦੀ ਵਾਰ, ਕੀਰਤਨ, ਅਰਦਾਸ, ਹੁਕਮਨਾਮਾ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੱਖ ਆਸਨ ਦੀ ਸੇਵਾ ਨਿਭਾਉਂਦੀਆਂ ਹਨ। ਪੂਰੀ ਦੁਨੀਆ ’ਚ ਸ੍ਰੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਹੀ ਹੈ ਜਿੱਥੇ ਔਰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ’ਚ ਸਮਰਪਿਤ ਹਨ।

ਗੁਰੂ ਨਾਨਕ ਦਰਬਾਰ ਗੁਰਦੁਆਰੇ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਦੱਸਿਆ ਕਿ ਮਜ਼ਦੂਰ ਦਿਵਸ ਮੌਕੇ 2016 ਤੋਂ ਲੈ ਕੇ ਹਰ ਸਾਲ ਉਹ ਮਜ਼ਦੂਰਾਂ ਦੀ ਨਿਰੰਤਰ ਮਦਦ ਕਰਦੇ ਆ ਰਹੇ ਹਨ। ਮਜ਼ਦੂਰਾਂ ਨੂੰ ਕੰਬਲ, ਮੱਗ, ਬੈਗ ਆਦਿ ਵੰਡੇ ਜਾਂਦੇ ਹਨ। ਕੋਵਿਡ ਸਮੇਂ ਵੀ ਪ੍ਰਬੰਧਕਾਂ ਵੱਲੋਂ ਹਜ਼ਾਰਾਂ ਲੋਕਾਂ ਨੂੰ ਮੈਡੀਕਲ ਕਿੱਟਾਂ ਅਤੇ ਲੰਗਰ ਦੇ ਪੈਕੇਟ ਵੰਡੇ ਗਏ।

ਗੁਰੂ ਨਾਨਕ ਦਰਬਾਰ ਦੁਬਈ ਦੇ ਜਨਰਲ ਮੈਨੇਜਰ ਐੱਸਪੀ ਸਿੰਘ ਨੇ ਗੁਰੂ ਘਰ ਨੂੰ ਭਾਈਚਾਰੇ ਦਾ ਪ੍ਰਤੀਕ ਦੱਸਦਿਆਂ ਦੱਸਿਆ ਕਿ ਰਮਜ਼ਾਨ ਦੇ ਦਿਨਾਂ ’ਚ ਮੁਸਲਿਮ ਭਾਈਚਾਰਾ ਗੁਰੂ ਘਰ ਆ ਕੇ ਜਿੱਥੇ ਆਪਣੇ ਰੋਜ਼ੇ ਖੋਲ੍ਹਦਾ ਹੈ ਉੱਥੇ ਹੀ ਗੁਰੂ ਘਰ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਦੀ ਅਗਵਾਈ ’ਚ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਪੁੱਜੇ ਹੋਏ ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਦੁਬਈ ਤੇ ਆਬੂਧਾਬੀ ਦੇ ਸ਼ੇਖ ਦਾ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ।

Related posts

ਸੋਸ਼ਲ ਮੀਡੀਆ ਅਮਰੀਕਨ ਵੀਜ਼ਾ ਰੱਦ ਜਾਂ ਵੀਜ਼ਾ ਅਯੋਗਤਾ ਦਾ ਕਾਰਣ ਹੋ ਸਕਦਾ !

admin

ਈਰਾਨ ਹੁਣ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨਾਲ ਸਹਿਯੋਗ ਨਹੀਂ ਕਰੇਗਾ !

admin

ਟਰੰਪ ਦਾ ਐਲਾਨ: ਹੁਣ ਸ਼ਾਂਤੀ ਦਾ ਵੇਲਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਖਤਮ !

admin