International

ਯੂਕਰੇਨ ਦੇ ਸ਼ਹਿਰਾਂ ’ਤੇ ਰੂਸ ਨੇ ਕੀਤੇ ਜ਼ਬਰਦਸਤ ਹਮਲੇ, ਕਈ ਇਮਾਰਤਾਂ ਨੂੰ ਬਣਾਇਆ ਨਿਸ਼ਾਨਾ, ਰੁਬਿਜਨੇ ’ਚ ਚਾਰ ਲੋਕਾਂ ਦੀ ਮੌਤ

ਕੀਵ – ਰੂਸ ਤੇ ਕੀਵ ਵਿਚਾਲੇ 19ਵੇਂ ਦਿਨ ਵੀ ਚੌਥੇ ਦੌਰ ਦੀ ਗੱਲਬਾਤ ਹੋਈ। ਦੋਵਾਂ ਦੇਸ਼ਾਂ ਵਿਚਾਲੇ ਇਹ ਗੱਲਬਾਤ ਜੰਗ ਦੇ 20ਵੇਂ ਦਿਨ ਵੀ ਜਾਰੀ ਰਹੇਗੀ। ਹਾਲਾਂਕਿ ਸੋਮਵਾਰ ਨੂੰ ਹੋਈ ਗੱਲਬਾਤ ’ਚ ਦੋਵਾਂ ਦੇਸ਼ਾਂ ਵਿਚਾਲੇ ਹੱਲ ਦਾ ਕੋਈ ਰਸਤਾ ਨਹੀਂ ਨਿਕਲ ਸਕਿਆ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਨੇ ਯੁੱਧ ਨੂੰ ਖ਼ਤਮ ਕਰਨ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨਾਲ ਗੱਲ ਕੀਤੀ ਹੈ। ਉੱਥੇ ਹੀ ਜੰਗ ਦੇ 20ਵੇਂ ਦਿਨ ਰੂਸੀ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਵੱਲੋਂ ਦਾਗ਼ੀ ਗਈ ਮਿਜ਼ਾਈਲ ਨਾਲ ਉਨ੍ਹਾਂ ਦੇ 20 ਲੋਕ ਮਾਰੇ ਗਏ ਹਨ ਅਤੇ 28 ਜ਼ਖ਼ਮੀ ਹੋ ਗਏ ਹਨ। ਫ਼ੌਜ ਅਨੁਸਾਰ ਇਹ ਹਮਲਾ 14 ਮਾਰਚ ਨੂੰ ਟੋਚਕਾ-ਯੂ ਮਿਜ਼ਾਈਲ ਨਾਲ ਡੋਨੇਟਸਕ ਖੇਤਰ ਦੀ ਰਿਹਾਇਸੀ ਕੰਪਲੈਕਸ ’ਤੇ ਕੀਤਾ ਗਿਆ। ਉਸੇ ਸਮੇਂ ਯੂਕਰੇਨੀ ਮੀਡੀਆ ਨੇ ਦੱਸਿਆ ਕਿ ਡੋਨਬਾਸ ’ਚ ਭਿਆਨਕ ਲੜਾਈ ਚੱਲ ਰਹੀ ਹੈ। ਯੂਕਰੇਨ ਦੇ ਹਥਿਆਰਬੰਦ ਬਲਾਂ ਅਨੁਸਾਰ 100 ਰੂਸੀ ਸੈਨਿਕ ਮਾਰੇ ਗਏ ਤੇ ਛੇ ਵਾਹਨ ਤਬਾਹ ਹੋ ਗਏ ਹਨ। ਸਮਾਚਾਰ ਏਜੰਸੀ ਰਾਇਟਰ ਨੇ ਦੱਸਿਆ ਕਿ ਚੈੱਕ ਗਣਰਾਜ, ਪੋਲੈਂਡ ਤੇ ਸਲੋਵੇਨੀਆ ਦੇ ਪ੍ਰਧਾਨ ਮੰਤਰੀ ਮੰਗਲਵਾਰ ਨੂੰ ਯੂਰਪੀਅਨ ਸੰਘ ਦੇ ਨੇਤਾਵਾਂ ਦੇ ਨੁਮਾਇੰਦਿਆਂ ਦੇ ਰੂਪ ’ਚ ਰਾਸ਼ਟਰਪਤੀ ਵੋਲੋਦੋਮੀਰ ਜ਼ੇਲੈਂਸਕੀ ਨੂੰ ਮਿਲਣ ਲਈ ਕੀਵ ਜਾਣਗੇ।

ਰੂਸ ਨੇ ਯੂਕਰੇਨ ’ਚ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਿਆ ਹੈ। ਇਸ ਦੌਰਾਨ ਰੁਬਿਜਨੇ ’ਤੇ ਰੂਸ ਦੇ ਹਮਲੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ। ਲੁਹਾਨਸਕ ਓਬਲਾਸਟ ਦੇ ਗਵਰਨਰ ਸੇਰਹੀ ਹੈਦਾਈ ਨੇ ਦੱਸਿਆ ਕਿ ਰੂਸੀ ਫ਼ੌਜ ਨੇ ਨੇਤਰਹੀਣ ਬੱਚਿਆਂ ਦੇ ਤਿੰਨ ਸਕੂਲਾਂ ਦੇ ਨਾਲ-ਨਾਲ ਸ਼ਹਿਰ ’ਚ ਇਕ ਬੋਰਡਿੰਗ ਸਕੂਲ ਤੇ ਇਕ ਹਸਪਤਾਲ ਨੂੰ ਵੀ ਤਬਾਹ ਕਰ ਦਿੱਤਾ ਹੈ।

ਰੂਸੀ ਫ਼ੌਜ ਲਗਾਤਾਰ ਯੂਕਰੇਨ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਦੌਰਾਨ ਰੂਸੀ ਫ਼ੌਜ ਨੇ ਹੋਸਟੋਮੇਲ ’ਚ ਨਾਗਰਿਕਾਂ ’ਤੇ ਗੋਲ਼ੀਬਾਰੀ ਕੀਤੀ ਹੈ। ਨੈਸ਼ਨਲ ਪੁਲਿਸ ਅਨੁਸਾਰ ਪਹਿਲੀਆਂ 10 ਬੱਸਾਂ ਸ਼ਹਿਰ ਤੋਂ ਸੁਰੱਖਿਅਤ ਬਾਹਰ ਨਿਰਲ ਗਈਆਂ ਪਰ ਰੂਸੀ ਫ਼ੌਜ ਨੇ ਅਗਲੀਆਂ ਚਾਰ ਬੱਸਾਂ ’ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਹਮਲੇ ’ਚ ਇਕ ਔਰਤ ਦੀ ਮੌਤ ਹੋ ਗਈ, ਜਦੋਂਕਿ ਦੋ ਵਿਅਕਤੀ ਜ਼ਖ਼ਮੀ ਹੋ ਗਏ।

ਯੂਕਰੇਨ ਦੀ ਰਾਜਧਾਨੀ ਕੀਵ ’ਚ ਰੂਸੀ ਫ਼ੌਜ ਨੇ ਰਾਤ ਭਰ ਗੋਲ਼ੀਬਾਰੀ ਕੀਤੀ, ਜਿਸ ਕਾਰਨ ਕੀਵ ’ਚ ਇਕ ਇਮਾਰਤ ਨੂੰ ਅੱਗ ਲੱਗ ਗਈ। ਰਾਜ ਐਮਰਜੈਂਸੀ ਸੇਵਾ ਮੁਤਾਬਿਕ ਸਵੇਰੇ 6:51 ਵਜੇ ਅੱਗ ’ਤੇ ਕਾਬੂ ਪਾ ਲਿਆ ਗਿਆ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin