ਸਿੱਖ ਦੀ ਧੀ ਹੈ ਪਹਿਲੀ ਪਤਨੀ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ (55) ਅਤੇ ਉਸਦੀ ਪ੍ਰੇਮਿਕਾ ਕੈਰੀ ਸਿਮੰਡਸ (31) ਨੇ ਕੱਲ੍ਹ ਸ਼ਨੀਵਾਰ ਸ਼ਾਮ ਨੂੰ ਆਪਣੀ ਕੁੜਮਾਈ ਦਾ ਐਲਾਨ ਕੀਤਾ ਹੈ। ਇਸਦੇ ਨਾਲ ਉਸਨੇ ਇਹ ਵੀ ਦੱਸਿਆ ਹੈ ਕਿ ਉਹ ਇਹਨਾਂ ਗਰਮੀਆਂ ਦੇ ਵਿੱਚ ਮਾਪੇ ਵੀ ਬਣਨ ਜਾ ਰਹੇ ਹਨ।
ਦਰਅਸਲ, ਯੂਕੇ ਦੇ ਪ੍ਰਧਾਨ ਮੰਤਰੀ ਦੀ ਪ੍ਰੇਮਿਕਾ ਕੈਰੀ ਸਿਮੰਡਸ ਪ੍ਰਧਾਨ ਮੰਤਰੀ ਤੋਂ 24 ਸਾਲ ਛੋਟੀ ਹੈ। ਬੋਰਿਸ ਜਾਨਸਨ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਕੈਰੀ ਸਿਮੰਡਸ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸਨ। ਦੱਸਿਆ ਜਾ ਰਿਹਾ ਹੈ ਕਿ ਜੌਨਸਨ ਅਤੇ ਕੈਰੀ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਵਿਆਹ ਕਰ ਲੈਣਗੇ।
250 ਸਾਲਾਂ ਦੇ ਇਤਿਹਾਸ ਵਿੱਚ ਪਹਿਲਾ ਮੌਕਾ
ਯੂਕੇ ਦੇ ਪ੍ਰਧਾਨ ਮੰਤਰੀ ਦੀ ਸਹੇਲੀ ਉਹਨਾਂ ਤੋਂ 24 ਸਾਲ ਛੋਟੀ ਹੈ। ਬ੍ਰਿਟਿਸ਼ ਮੀਡੀਆ ਦੇ ਅਨੁਸਾਰ ਬ੍ਰਿਟੇਨ ਦੇ 250 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਰਾਜਨੇਤਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿੰਦਿਆਂ ਵਿਆਹ ਕੀਤਾ ਹੈ ਅਤੇ ਨਾਲ ਹੀ ਜੌਨਸਨ ਬ੍ਰਿਟੇਨ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਹਨ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਤਲਾਕ ਅਤੇ ਵਿਆਹ ਕੀਤਾ ਹੈ।
ਬ੍ਰਿਟਿਸ਼ ਮੀਡੀਆ ਦੀ ਇਕ ਰਿਪੋਰਟ ਦੇ ਅਨੁਸਾਰ ਜੌਨਸਨ ਅਤੇ ਕੈਰੀ ਦੋਵੇਂ ਇਸ ਖਬਰ ਨਾਲ ਬਹੁਤ ਹੀ ਰੋਮਾਂਚਿਤ ਹੋਣਗੇ। ਸ਼ਾਇਦ ਉਹ ਇਸ ਖ਼ਬਰ ਨੂੰ ਕੁੱਝ ਹੋਰ ਸਮੇਂ ਲਈ ਲੁਕੋ ਕੇ ਰੱਖਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਾਅਦ ਵਿਚ ਇਹ ਖ਼ਬਰ ਆਪਣੇ ਆਪ ਸਾਹਮਣੇ ਆ ਜਾਣੀ ਸੀ।
ਕੈਰੀ ਸਿਮੰਡਸ ਕੌਣ?
ਰਿਪੋਰਟਾਂ ਦੇ ਅਨੁਸਾਰ ਜੌਨਸਨ ਅਤੇ ਕੈਰੀ ਇਸ ਸਮੇਂ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿੱਚ ਇਕੱਠੇ ਰਹਿੰਦੇ ਹਨ। ਕੈਰੀ ਇੱਕ ਵਾਤਾਵਰਣ ਕਾਰਕੁੰਨ ਹੈ ਅਤੇ ਉਹ ਵਾਤਾਵਰਣ ਦੇ ਕੁਝ ਪ੍ਰੋਜੈਕਟਾਂ ‘ਤੇ ਕੰਮ ਕਰ ਰਹੀ ਹੈ। ਕੈਰੀ ਹਾਲੇ ਵੀ ਆਪਣੇ ਕੰਮ ਵਿਚ ਰੁੱਝੀ ਹੋਈ ਹੈ।
ਬੌਰਿਸ ਜੌਨਸਨ ਅਤੇ ਉਸ ਦੀ ਪ੍ਰੇਮਿਕਾ ਕੈਰੀ ਸਿਮੰਡਸ ਨਵੇਂ ਸਾਲ ਵਿੱਚ ਆਪਣੀਆਂ ਛੁੱਟੀਆਂ ਨੂੰ ਲੈ ਕੇ ਚਰਚਾ ਦੇ ਵਿੱਚ ਰਹੇ ਸਨ। ਉਹ ਨਵਾਂ ਸਾਲ ਮਨਾਉਣ ਲਈ ਸੇਂਟ ਲੂਸੀਆ ਗਏ ਸਨ। ਇਸ ਸਮੇਂ ਦੌਰਾਨ ਦੋਵਾਂ ਨੇ ਆਮ ਯਾਤਰੀਆਂ ਦੇ ਨਾਲ ਇਕਾਨਮੀ ਕਲਾਸ ਵਿੱਚ ਯਾਤਰਾ ਕੀਤੀ ਸੀ।
ਫਲਾਈਟ ਰਾਹੀਂ ਸਫ਼ਰ ਕਰ ਰਹੇ ਇਕ ਯਾਤਰੀ ਨੇ ਬੋਰਿਸ ਜੌਨਸਨ ਅਤੇ ਉਸ ਦੀ ਪ੍ਰੇਮਿਕਾ ਕੈਰੀ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸਾਂਝੀ ਕਰ ਦਿੱਤੀ ਸੀ ਅਤੇ ਇਹ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਵਿੰਡੋ ਸੀਟ ‘ਤੇ ਬੈਠੇ ਪ੍ਰਧਾਨ ਮੰਤਰੀ ਕਿਤਾਬ ਪੜ੍ਹਦੇ ਹੋਏ ਨਜ਼ਰ ਆ ਰਹੇ ਸਨ।
ਹਾਲਾਂਕਿ, ਬੋਰਿਸ ਜੌਹਨਸਨ ਦੇ ਦੌਰੇ ਨੂੰ ਲੈ ਕੇ ਬ੍ਰਿਟਿਸ਼ ਮੀਡੀਆ ਵਿਚ ਬਹੁਤ ਹੰਗਾਮਾ ਹੋਇਆ ਸੀ। ਬਾਅਦ ਵਿਚ ਇਹ ਰਿਪੋਰਟ ਆਈ ਸੀ ਕਿ ਪ੍ਰਧਾਨ ਮੰਤਰੀ ਨੇ ਇਕਾਨਮੀ ਕਲਾਸ ਵਿਚ ਸਫ਼ਰ ਕਰਕੇ ਲੱਖਾਂ ਪੌਂਡਾਂ ਦੀ ਬੱਚਤ ਕੀਤੀ ਹੈ।
ਬ੍ਰਿਟਿਸ਼ ਮੀਡੀਆ ਦੇ ਅਨੁਸਾਰ ਪ੍ਰਧਾਨ ਮੰਤਰੀ ਜੌਨਸਨ ਏਅਰ ਫੋਰਸ ਦੇ ਇੱਕ ਨਿੱਜੀ ਜਹਾਜ਼ ਵਿੱਚ ਯਾਤਰਾ ਕਰ ਸਕਦੇ ਸਨ ਜਿਸ ਉਪਰ ਇੱਕ ਮਿਲੀਅਨ ਪੌਂਡ ਤੱਕ ਦਾ ਖਰਚਾ ਹੋ ਸਕਦਾ ਸੀ। ਪਰ ਇਕਾਨਮੀ ਕਲਾਸ ਵਿਚ ਸਫ਼ਰ ਕਰਕੇ ਪ੍ਰਧਾਨ ਮੰਤਰੀ ਜੌਨਸਨ ਨੇ ਆਮ ਲੋਕਾਂ ਦੇ 9 ਲੱਖ ਪੌਂਡ ਦੇ ਟੈਕਸ ਦੀ ਬੱਚਤ ਕੀਤੀ ਹੈ।
ਸਿੱਖ ਦੀ ਧੀ ਹੈ ਪਹਿਲੀ ਪਤਨੀ
ਇਥੇ ਇਹ ਵੀ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੌਨਸਨ ਦਾ ਆਪਣੀ ਪਤਨੀ ਮਰੀਨਾ ਵ੍ਹੀਲਰ ਤੋਂ ਤਲਾਕ ਹੋ ਚੁੱਕਾ ਹੈ ਅਤੇ ਉਨ੍ਹਾਂ ਦੇ ਚਾਰ ਬੱਚੇ ਹਨ। ਮਰੀਨਾ ਵ੍ਹੀਲਰ ਪੱਤਰਕਾਰ ਸਰ ਚਾਰਲਸ ਵ੍ਹੀਲਰ ਅਤੇ ਦਿੱਲੀ ਦੀ ਸਿੱਖ ਔਰਤ ਦੀਪ ਸਿੰਘ ਦੀ ਧੀ ਹੈ।