International

ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਦਿੱਤਾ ਅਸਤੀਫਾ

ਕੀਵ – ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਿਛਲੇ ਹਫਤੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਕਿਹਾ ਸੀ ਕਿ ਜਲਦੀ ਹੀ ਮੰਤਰੀ ਮੰਡਲ ’ਚ ਫੇਰਬਦਲ ਹੋਵੇਗਾ। ਸੰਸਦ ਦੇ ਪਰਧਾਨ ਰੁਸਲਾਨ ਸਟੇਫਾਨਚੁਕ ਨੇ ਆਪਣੇ ਫੇਸਬੁਕ ਪੇਜ ’ਚੇ ਕਿਹ ਕਿ ਕੁਲੇਬਾ ਦੇ ਅਸਤੀਫੇ ਦੀ ਅਪੀਲ ’ਤੇ ਸੰਸਦ ਮੈਂਬਰਾਂ ਦੀ ਅਗਲੀ ਪੂਰਨ ਬੈਠਕ ’ਚ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰੀ ਨੇ ਅਜਿਹੇ ਸਮੇਂ ’ਚ ਅਸਤੀਫਾ ਦਿੱਤਾ ਹੈ ਜਦ ਲੀਵ ਸ਼ਹਿਰ ’ਚ ਪੂਰੀ ਰਾਤ ਜਾਰੀ ਹਮਲਿਆਂ ’ਚ 7 ਲੋਕ ਮਾਰੇ ਗਏ ਅਤੇ 35 ਲੋਕ ਜ਼ਖਮੀ ਹੋਏ ਹਨ। ਲੀਵ ਦੇ ਮੇਅਰ ਐਂਡ੍ਰੀ ਸਦੋਵਕੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਰਤਕਾਂ ’ਚ ਇਕ ਬੱਚਾ ਅਤੇ ਇਕ ਮੈਡੀਕਲ ਮੁਲਾਜ਼ਮ ਸ਼ਾਮਲ ਹਨ ਅਤੇ ਕਈਆਂ ਦੀ ਹਾਲਤ ਗੰਭੀਰ ਹੈ।ਇਹ ਹਮਲਾ ਯੂਕ੍ਰੇਨ ਦੇ ਪੋਲਟਾਵਾ ’ਚ ਇਕ ਫਜੀ ਅਕਾਦਮੀ ਅਤੇ ਨੇੜਲੇ ਹਸਪਤਾਲ ’ਤੇ ਦੋ ਬੈਲਿਸਟਿਕ ਮਿਜ਼ਾਇਲਾਂ ਦੇ ਹਮਲੇ ਦੇ ਇਕ ਦਿਨ ਬਾਅਦ ਹੋਇਆ ਹੈ ਜਿਸ ’ਚ 50 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਯੂਕ੍ਰੇਨੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਵੱਲੋਂ ਕੀਤੇ ਗਏ ਘਾਤਕ ਹਮਲਿਆਂ ’ਚੋਂ ਇਕ ਹੈ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin