Punjab

ਰਵਨੀਤ ਬਿੱਟੂ ਨੇ ਸਿੱਧੂ ‘ਤੇ ਕੱਸਿਆ ਤਨਜ਼

ਲੁਧਿਆਣਾ – ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਕ ਵਾਰ ਫਿਰ ਸੂਬਾਈ ਪ੍ਰਧਾਨ ਨਵਜੋਤ ਸਿੰਘ ਬਿੱਟੂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ। ਬਿੱਟੂ ਨੇ ਕਿਹਾ,‘‘ਸਿੱਧੂ ਸਾਬ੍ਹ! ਕਾਂਗਰਸ ਭਵਨ ’ਚ ਲੱਗੇ ਮੰਜੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ। ਦੀਵਾਲੀ ਆ ਰਹੀ ਹੈ, ਕਾਂਗਰਸ ਭਵਨ ’ਚ ਲੜੀਆਂ ਲਗਾਉਣ ਜ਼ਰੂਰ ਜਾਓ।’’ ਦਰਅਸਲ ਸਿੱਧੂ ਨੇ ਪ੍ਰਧਾਨ ਬਣਨ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਭਵਨ ’ਚ ਆਪਣਾ ਮੰਜਾ ਲਗਾ ਦੇਣਗੇ ਤੇ ਇੱਥੇ ਹੀ ਰਹਿਣਗੇ ਪਰ ਉਹ ਲੰਬੇ ਸਮੇਂ ਤੋਂ ਕਾਂਗਰਸ ਦਫ਼ਤਰ ਨਹੀਂ ਗਏ। ਬਿੱਟੂ ਨੇ ਕਿਹਾ ਕਿ ਪ੍ਰਧਾਨ ਨਹੀਂ ਜਾ ਰਹੇ ਤਾਂ ਮੰਤਰੀਆਂ ਨੇ ਵੀ ਜਾਣਾ ਬੰਦ ਕਰ ਦਿੱਤਾ ਹੈ।

ਉਧਰ ਕੈਪਟਨ ਵੱਲੋਂ ਵੱਖਰੀ ਪਾਰਟੀ ਬਣਾਉਣ ਦੇ ਫ਼ੈਸਲੇ ’ਤੇ ਉਨ੍ਹਾਂ ਕਿਹਾ ਕਿ ਕੈਪਟਨ ਦੀ ਉਮਰ ਜ਼ਿਆਦਾ ਹੋ ਗਈ ਹੈ, ਹੁਣ ਉਹ 117 ਵਿਧਾਨ ਸਭਾ ਹਲਕਿਆਂ ਮੈਂਬਰ ਬਣਾਉਣ ਕਿਵੇਂ ਜਾਣਗੇ। ਇਹੀ ਨਹੀਂ ਬਿੱਟੂ ਨੇ ਕਿਹਾ ਕਿ ਕੈਪਟਨ ਉਨ੍ਹਾਂ ਦੇ ਸਤਿਕਾਰ ਯੋਗ ਆਗੂ ਹਨ। ਨਿੱਜੀ ਤੌਰ ’ਤੇ ਵੀ ਉਹ ਕੈਪਟਨ ਨਾਲ ਹਨ ਪਰ ਪਾਰਟੀ ਦੀ ਗੱਲ ਕਰੀਏ ਤਾਂ ਉਹ ਕਾਂਗਰਸ ਨਾਲ ਹਨ। ਬਿੱਟੂ ਨੇ ਕਿਹਾ ਕਿ ਕੈਪਟਨ ਦੇ ਯੋਗਦਾਨ ਨੂੰ ਪੰਜਾਬ ਕਦੇ ਭੁਲਾ ਨਹੀਂ ਸਕਦਾ, ਉਨ੍ਹਾਂ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਐਵੇਂ ਹੀ ਨਹੀਂ ਕਿਹਾ ਜਾਂਦਾ। ਉਧਰ ਜਗਦੀਸ਼ ਟਾਈਟਲਰ ਨੂੰ ਕਾਂਗਰਸ ਦੇ ਸਥਾਈ ਮੈਂਬਰਾਂ ਦੀ ਸੂਚੀ ’ਚ ਰੱਖੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਹ ਇਸ ਮਾਮਲੇ ’ਚ ਹਾਈ ਕਮਾਂਡ ਨਾਲ ਗੱਲਬਾਤ ਕਰਨਗੇ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin