Punjab

ਸਰਹੱਦ ‘ਤੇ ਰਾਖੀ ਕਰ ਰਿਹੈ ਦਸੂਹਾ ਦੇ ਪਿੰਡ ਖੇੜ੍ਹਾ ਕੋਟਲੀ ਦਾ ਜਵਾਨ ਸ਼ਹੀਦ

ਹੁਸ਼ਿਆਰਪੁਰ – ਜੰਮੂ ਦੇ ਨੌਸ਼ਹਿਰਾ ਸੈਕਟਰ ‘ਚ ਹੋਏ ਧਮਾਕੇ ‘ਚ ਦਸੂਹਾ ਦੇ ਖੇੜਾ ਕੋਟਲੀ ਪਿੰਡ ਦਾ ਇਕ ਜਵਾਨ ਸ਼ਹੀਦ ਹੋ ਗਿਆ ਜਿਸ ਦੀ ਪਛਾਣ ਮਨਜੀਤ ਸਿੰਘ ਉਰਫ਼ ਸਾਬੀ ਦੇ ਰੂਪ ‘ਚ ਹੋਈ ਹੈ। ਮਨਜੀਤ ਨੌਸ਼ਹਿਰਾ ‘ਚ ਸਿੱਖ ਰੈਜੀਮੈਂਟ ‘ਚ ਤਾਇਨਾਤ ਸੀ। ਮਨਜੀਤ ਛੇ ਸਾਲ ਪਹਿਲਾਂ ਫ਼ੌਜ ‘ਚ ਭਰਤੀ ਹੋਇਆ ਸੀ। ਮਨਜੀਤ ਦੀ ਸ਼ਹਾਦਤ ਨਾਲ ਜਿੱਥੇ ਇਲਾਕਾ ਵਾਸੀਆਂ ਨੂੰ ਮਾਣ ਹੈ ਉੱਥੇ ਹੀ ਪਿੰਡ ‘ਚ ਸੋਗ ਦੀ ਲਹਿਰ ਹੈ। ਮਨਜੀਤ ਸਿੰਘ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਥਾਣੇ ਦੇ ਏਐੱਸਆਈ ਸਤਨਾਮ ਸਿੰਘ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਸੂਚਨਾ ਮਿਲੀ ਹੈ ਕਿ ਮਨਜੀਤ ਜੰਮੂ ਨੌਸ਼ਹਿਰਾ ‘ਚ ਹੋਏ ਧਮਾਕੇ ‘ਚ ਜ਼ਖ਼ਮੀ ਹੋ ਗਿਆ ਹੈ। ਕੁਝ ਹੀ ਸਮੇਂ ਬਾਅਦ ਫ਼ੌਜ ਦੇ ਇਕ ਅਧਿਕਾਰੀ ਦਾ ਫੋਨ ਆਇਆ ਕਿ ਮਨਜੀਤ ਸਿੰਘ ਸ਼ਹੀਦ ਹੋ ਗਿਆ। ਮਨਜੀਤ ਸਿੰਘ ਚਾਰ ਭੈਣਾਂ ਤੇ ਦੋ ਭਰਾ ਸਨ। ਅਵਤਾਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਕੋਲ ਫੋਨ ਆਇਆ ਸੀ ਕਿ ਉਹ ਆਪਣੇ ਦੋਸਤ ਦੇ ਵਿਆਹ ਤੇ ਦੀਵਾਲੀ ਤੋਂ ਪਹਿਲਾਂ ਛੁੱਟੀ ‘ਤੇ ਆ ਰਹੇ ਹਨ। ਮਨਮੀਤ ਦੀ ਮੌਤ ਦੀ ਖ਼ਬਰ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ।

Related posts

ਬਿਜਲੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਸਬੰਧੀ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਪੀਐਸਪੀਸੀਐਲ ਨੇ ਬਿਜਲੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮੰਗ ਨੂੰ ਪੂਰਾ ਕੀਤਾ: ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ.

Bunty

ਖ਼ਾਲਸਾ ਕਾਲਜ ਐਜੂਕੇਸ਼ਨ ਦਾ ਅਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਨਾਲ ਸਮਝੌਤਾ !

admin

ਮੋਗਾ ਕਿਸਾਨ ਮਹਾਪੰਚਾਇਤ ਏਕਤਾ ਸੰਕਲਪ: ਐੱਸਕੇਐੱਮ ਦੀ 6 ਮੈਂਬਰੀ ਏਕਤਾ ਕਮੇਟੀ ਖਨੌਰੀ ਅਤੇ ਸ਼ੰਭੂ ਸਰਹੱਦਾਂ ‘ਤੇ ਜਾਵੇਗੀ

admin