Breaking News Latest News Sport

ਰਵੀ ਸ਼ਾਸਤਰੀ ਨੇ ਕੀਤਾ ਪੱਕਾ ਟੀ20 ਵਿਸ਼ਵ ਕੱਪ ਤੋਂ ਬਾਅਦ ਦੇਣਗੇ ਅਸਤੀਫ਼ਾ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਟੀ20 ਵਿਸ਼ਵ ਕੱਪ ਤੋਂ ਬਾਅਦ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਇਸ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ ਇਹ ਸਾਫ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਉਹ ਆਪਣਾ ਕਰਾਰ ਅੱਗੇ ਵਧਾਉਣਾ ਨਹੀਂ ਚਾਹੁੰਦੇ। ਇਕ ਹਾਲੀਆ ਇੰਟਰਵਿਊ ‘ਚ ਸ਼ਾਸਤਰੀ ਨੇ ਇਸ ਗੱਲ ਦਾ ਸੰਕੇਤ ਦਿੰਦਿਆਂ ਕਿਹਾ, ‘ਮੈਂ ਤਾਂ ਮੰਨਦਾ ਹਾਂ ਕਿ ਜੋ ਕੁਝ ਵੀ ਮੈਨੂੰ ਚਾਹੀਦਾ ਸੀ ਉਹ ਹਾਸਲ ਕਰ ਲਿਆ ਹੈ।’  ਸ਼ਾਸਤਰੀ ਬੋਲੇ, ‘ਪੰਜ ਸਾਲ ਨੰਬਰ ਇਕ ਦੇ ਤੌਰ ‘ਤੇ ਬਣੇ ਰਹਿਣਾ, ਆਸਟ੍ਰੇਲੀਆ ‘ਚ ਜਾ ਕੇ ਦੋ ਵਾਰ ਜਿੱਤ ਹਾਸਲ ਕਰਨਾ ਤੇ ਇੰਗਲੈਂਡ ਨੂੰ ਵੀ ਉਸ ਦੇ ਘਰ ‘ਤੇ ਹਰਾਇਆ। ਮੈਂ ਇਸ ਵਾਰ ਮਾਈਕਲ ਆਥਰਟਨ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਕਿਹਾ ਮੇਰੇ ਲਈ ਤਾਂ ਇਸ ਤੋਂ ਜ਼ਿਆਦਾ ਕੁਝ ਨਹੀਂ ਹੋ ਸਕਦਾ, ਕੋਰੋਨਾ ਦੇ ਸਮੇਂ ‘ਚ ਆਸਟ੍ਰੇਲੀਆ ਨੂੰ ਹਰਾਇਆ ਤੇ ਇੰਗਲੈਂਡ ਦੀ ਟੀਮ ਨੂੰ ਵੀ ਉਸ ਦੇ ਘਰ ‘ਤੇ ਮਾਤ ਦਿੱਤੀ। ਅਸੀਂ 2-1 ਦੀ ਵਧਤ ਹਾਸਲ ਕੀਤੀ ਤੇ ਜਿਸ ਤਰ੍ਹਾਂ ਨਾਲ ਲਾਡਰਸ ਤੇ ਓਵਲ ‘ਚ ਖੇਡਿਆ ਤਾਂ ਉਹ ਬਹੁਤ ਹੀ ਸ਼ਾਨਦਾਰ ਸੀ।’ ਅੱਗੇ ਉਨ੍ਹਾਂ ਕਿਹਾ, ‘ਅਸੀਂ ਲਗਪਗ ਸਾਰੇ ਟੀਮ ਨੂੰ ਉਸ ਦੇ ਘਰ ‘ਤੇ ਜਾ ਕੇ ਲਿਮਿਟੇਡ ਓਵਰ ਫਾਰਮਟ ‘ਚ ਵੀ ਹਰਾਇਆ ਹੈ। ਜੇ ਜੋ ਟੀ 20 ਵਿਸ਼ਵ ਕੱਪ ਨੂੰ ਜਿੱਤਣ ‘ਚ ਕਾਮਯਾਬ ਹੋ ਜਾਂਦੇ ਹਨ ਤਾਂ ਇਹ ਸੋਨੇ ‘ਤੇ ਸੁਹਾਗਾ ਹੋਵੇਗਾ। ਹੁਣ ਇਸ ਤੋਂ ਜ਼ਿਆਦਾ ਕੁਝ ਹੋਰ ਨਹੀਂ ਹੋ ਸਕਦਾ। ਮੈਂ ਇਕ ਗੱਲ਼ ਜ਼ਰੂਰ ਕਹਿਣਾ ਚਾਹਾਂਗਾ ਕਿ ਜੋ ਕੁਝ ਵੀ ਇਸ ਟੀਮ ਤੋਂ ਮੈਂ ਚਾਹਿਆ ਸੀ ਉਸ ਤੋਂ ਕਿਤੇ ਜ਼ਿਆਦਾ ਹਾਸਲ ਕਰ ਕੇ ਦਿੱਤਾ ਹੈ ਇਸਨੇ।’

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin