India

ਰਾਕੇਸ਼ ਟਿਕੈਤ ਨੇ ਕਿਹਾ, ਬਾਰਡਰ ਖੁੱਲ੍ਹਣ ਨਾਲ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ

ਸਫੀਦੋਂ – ਗਾਜ਼ੀਪੁਰ ਬਾਰਡਰ ਖੋਲ੍ਹਣ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਕਿਸਾਨ ਨੇ ਕਦੇ ਵੀ ਬਾਰਡਰਾਂ ਨੂੰ ਬੰਦ ਨਾ ਕੀਤਾ। ਇਹ ਬਾਰਡਰ ਤਾਂ ਸਰਕਾਰ ਨੇ ਬੰਦ ਕਰ ਰੱਖੇ ਸੀ ਤੇ ਹੁਣ ਸਰਕਾਰ ਖ਼ੁਦ ਹੀ ਖੋਲ੍ਹ ਰਹੀ ਹੈ। ਬਾਰਡਰ ਖੁੱਲ੍ਹਣ ਨਾਲ ਕਿਸਾਨ ਅੰਦੋਨਲ ਨੂੰ ਫ਼ਾਇਦਾ ਹੋਵੇਗਾ ਤੇ ਹੁਣ ਉਨ੍ਹਾਂ ਦੇ ਟਰੈਕਟਰ ਸਿੱਧਾ ਸੰਸਦ ਤਕ ਜਾ ਸਕਣਗੇ। ਸਰਕਾਰ ਨੇ ਕਾਨੂੰਨ ਬਣਾਇਆ ਹੈ ਕਿ ਕਿਸਾਨ ਕਿਤੇ ਵੀ ਫ਼ਸਲ ਵੇਚ ਸਕਦੇ ਹਨ ਹੁਣ ਕਿਸਾਨ ਆਪਣੀ ਫਸਲ ਸੰਸਦ ਵਿਚ ਹੀ ਵੇਚਣਗੇ ਤੇ ਆਪਣੇ ਟਰੈਕਟਰ, ਟਰਾਲੀ, ਆਟਾ-ਚੱਕੀ ਨਾਲ ਲੈ ਕੇ ਜਾਣਗੇ।ਉਹ ਸ਼ੁੱਕਰਵਾਰ ਨੂੰ ਸਫੀਦੋਂ ਦੇ ਪਿੰਡ ਕਰਸਿੰਧੂ ਤੇ ਰੋਹੜ ਵਿਚ ਕਿਸਾਨਾਂ ਦੇ ਦੇਹਾਂਤ ‘ਤੇ ਸੋਗ ਵਿਅਕਤ ਕਰਨ ਪਹੁੰਚੇ ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਕਿਸਾਨ ਦੇ ਅਨਾਜ਼ ਦੀ ਬੇਦਰੀ ਹੋ ਰਹੀ ਹੈ। ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਣ ਦੇ ਸਰਕਾਰ ਦੇ ਦਾਅਵੇ ਪੂਰੀ ਤਰ੍ਹਾਂ ਨਾਲ ਫੇਲ੍ਹ ਹਨ। ਕਿਸਾਨਾਂ ਦਾ ਸੁਝਾਅ ਹੈ ਕਿ ਸਰਕਾਰ ਜੇ ਮੰਡੀਆਂ ਵਿਚ ਫ਼ਸਲ ਨਹੀਂ ਖਰੀਦ ਸਕਦੀ ਤਾਂ ਦੇਸ਼ ਦਾ ਅੰਨ ਉਤਪਾਦਨ ਨਿਸ਼ਚਿਤ ਤੌਰ ‘ਤੇ ਹੇਠਾ ਆ ਜਾਵੇਗਾ।ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਏਲਨਾਬਾਦ ਚੋਣਾਂ ਵਿਚ ਭਾਰਤੀ ਕਿਸਾਨ ਯੂਨੀਅਨ ਨੇ ਕਿਸੇ ਵੀ ਪਾਰਟੀ ਜਾਂ ਉਸ ਦੇ ਉਮੀਦਵਾਰ ਨੂੰ ਕੋਈ ਸਮਰਥਨ ਨਹੀਂ ਦਿੱਤਾ ਗਿਆ ਹੈ। ਉੱਥੇ ਹੀ ਕਿਸੇ ਵੱਲੋਂ ਕਿਸਾਨਾਂ ਦਾ ਪੰਚਾਇਤ ਨੂੰ ਦਿੱਤਾ ਗਿਆ ਮਾਲ ਹੀ ਵਾਪਸ ਕਰ ਦਿੱਤਾ ਗਿਆ ਹੈ। ਟਿਕੈਤ ਨੇ ਕਿਹਾ ਕਿ ਉਹ ਇਕ ਅਜਿਹਾ ਵਿਅਕਤੀ ਹੈ ਜੋ ਪੰਚਾਇਤਾਂ ਤੇ ਪਿੰਡਾਂ ਵਿਚ ਸਮਾਨ ਦੀ ਅਦਲਾ-ਬਦਲੀ ਵਿਚ ਵਿਸ਼ਵਾਸ ਰੱਖਦਾ ਹੈ। ਕੋਈ ਆਪਣਾ ਬੰਡਲ ਫੜਾ ਕੇ ਪੰਚਾਇਤ ਨੂੰ ਚਲਾ ਗਿਆ ਸੀ। ਉਨ੍ਹਾਂ ਨੇ ਹੁਣੇ ਹੀ ਉਹ ਬੰਡਲ ਵਾਪਸ ਕਰ ਦਿੱਤਾ ਹੈ। ਕਿਸੇ ਦਾ ਸਮਰਥਨ ਕਰਨ ਜਾਂ ਨਾ ਕਰਨ ਦੀ ਗੱਲ ਕਿੱਥੋਂ ਆਈ? ਉਨ੍ਹਾਂ ਕਿਹਾ ਕਿ ਸਰਕਾਰ ਆਸਾਨ ਨਹੀਂ ਹੈ ਤੇ ਇਹ ਅੰਦੋਲਨ ਬਹੁਤ ਲੰਬੇ ਸਮੇਂ ਤੱਕ ਚੱਲਣ ਵਾਲਾ ਹੈ। ਕਿਸਾਨਾਂ ਨੂੰ ਆਪਣੇ ਖੇਤਾਂ ਤੇ ਪਰਿਵਾਰਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਕਿਸਾਨ ਅੰਦੋਲਨ ਵਿੱਚ ਵੀ ਸਮਾਂ ਬਿਤਾਉਣਾ ਚਾਹੀਦਾ ਹੈ। ਅਦੋਲਨ ਵਿਚ ਦਾਲ, ਖੰਡ, ਆਟਾ, ਲੱਸੀ ਤੇ ਦੁੱਧ ਲੈ ਕੇ ਜਾਓ ਤਾਂ ਜੋ ਇਸ ਰਾਸ਼ਨ ਦੇ ਅਧਾਰ ‘ਤੇ ਅੰਦੋਲਨ ਨਿਰਵਿਘਨ ਜਾਰੀ ਰਹੇ।

Related posts

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin

ਮਿਆਦ ਪੁੱਗਾ ਚੁੱਕੇ ਵਾਹਨਾਂ ’ਚ ਤੇਲ ਪਾਉਣ ਦੀ ਪਾਬੰਦੀ ਸੰਭਵ ਨਹੀਂ : ਦਿੱਲੀ ਸਰਕਾਰ

admin

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin