ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ 9 ਅਤੇ 10 ਸਤੰਬਰ ਨੂੰ ਜੰਮੂ ਦੇ ਦੌਰੇ ’ਤੇ ਰਹਿਣਗੇ। ਦੋ ਦਿਨਾਂ ਦੌਰੇ ਦੌਰਾਨ ਉਹ ਮਾਤਾ ਵੈਸ਼ਣੋ ਦੇਵੀ ਮੰਦਿਰ ’ਚ ਪੂਜਾ-ਅਰਚਨਾ ’ਚ ਵੀ ਸ਼ਾਮਿਲ ਹੋ ਸਕਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਉਹ ਸ਼੍ਰੀਨਗਰ ਦੇ ਦੋ ਦਿਨਾਂ ਦੌਰੇ ’ਤੇ ਗਏ ਸੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਜੰਮ ਕੇ ਹਮਲਾ ਬੋਲਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਵਰਤਮਾਨ ਸਰਕਾਰ ਦੁਆਰਾ ਭਾਰਤ ’ਚ ਸਾਰੀਆਂ ਸੰਸਥਾਵਾਂ ’ਤੇ ਹਮਲੇ ਹੋ ਰਹੇ ਹਨ। ਇੰਨਾ ਹੀ ਨਹੀਂ ਸੰਵਿਧਾਨ ’ਤੇ ਵੀ ਹਮਲਾ ਹੋ ਰਿਹਾ ਹੈ। ਆਪਣੇ ਸੰਬੋਧਨ ’ਚ ਕਾਂਗਰਸ ਨੇਤਾ ਨੇ ਕਿਹਾ ਸੀ ਕਿ ਉਹ ਦੇਸ਼ ਨੂੰ ਵੰਡਣ ਦੀ ਚਾਹਤ ਰੱਖਣ ਵਾਲੀਆਂ ਤਾਕਤਾਂ ਖ਼ਿਲਾਫ਼ ਲੜਨਗੇ।