Bollywood

ਰਿਚਾ ਚੱਢਾ ਨੇ ਕੀਤਾ ਬੇਹੱਦ ਨੇਕ ਕੰਮ, ਲੋਕਾਂ ਨੂੰ ਦਿੱਤੀ ਨਸੀਹਤ

ਮੁੰਬਈ: ਇਸ ਸਮੇਂ ਪੂਰਾ ਦੇਸ਼ ਕੋਰੋਨਾਵਾਇਰਸ  ਮਹਾਮਾਰੀ ਵਿਰੁੱਧ ਲੜ ਰਿਹਾ ਹੈ। ਇਸ ਮਹਾਮਾਰੀ ਨੂੰ ਰੋਕਣ ਲਈ ਪੂਰੇ ਦੇਸ਼ ਵਿੱਚ ਲੌਕਡਾਊਨ ਲਾਗੂ ਹੈ। ਇਸ ਕਾਰਨ ਮਜ਼ਦੂਰ, ਕਾਰੀਗਰ ਤੇ ਹੋਰ ਦਿਹਾੜੀਦਾਰਾਂ ਨੂੰ ਖਾਣ-ਪੀਣ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ‘ਚ ਕਈ ਲੋਕ ਮਦਦ ਲਈ ਅੱਗੇ ਆਏ ਹਨ। ਖਾਸ ਤੌਰ ‘ਤੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਲੋਕਾਂ ਦੀ ਮਦਦ ਕਰ ਰਹੀਆਂ ਹਨ। ਇਸ ਕੜੀ ‘ਚ ਬਾਲੀਵੁੱਡ ਐਕਟਰਸ ਰਿਚਾ ਚੱਢਾ ਨੇ ਲੋੜਵੰਦਾਂ ਨੂੰ 600 ਕਿਲੋ ਰਾਸ਼ਨ ਦਾਨ ਕੀਤਾ ਹੈ।
ਪਿਛਲੇ ਮਹੀਨੇ ਰਿਚਾ ਨੇ ਆਪਣੇ ਇੰਸਟਾਗ੍ਰਾਮ ਫੌਲੋਅਰਸ ਨੂੰ ਥੋਕ ਦੇ ਰਾਸ਼ਨ ਸੌਦੇ ਲਈ ਸੁਝਾਅ ਦੀ ਮੰਗ ਕੀਤੀ। ਫਿਰ ਉਸ ਨੂੰ ਇੱਕ ਵਿਅਕਤੀ ਮਿਲਿਆ ਜਿਸ ਨੇ 600 ਕਿਲੋ ਰਾਸ਼ਨ ਦੇਣ ਵਿੱਚ ਮਦਦ ਕੀਤੀ। ਇਸ ਵਿੱਚ ਆਟਾ, ਦਾਲ ਤੇ ਚੌਲ ਸ਼ਾਮਲ ਕੀਤੇ। ਉਸ ਨੇ ਹਾਲ ਹੀ ਵਿੱਚ ਇਹ ਰਾਸ਼ਨ ਇੱਕ ਸਥਾਨਕ ਗੁਰਦੁਆਰੇ ਵਿੱਚ ਦਾਨ ਕੀਤਾ, ਜਿੱਥੇ ਤਿੰਨਾਂ ਅਨਾਜਾਂ ਵਿੱਚੋਂ ਹਰ ਰੋਜ਼ 250 ਕਿਲੋ ਦੀ ਵਰਤੋਂ ਕੀਤੀ ਜਾ ਰਹੀ ਹੈ।ਉਸ ਨੇ ਕਿਹਾ ਕਿ ਜੇ ਉਸ ਦਾ ਇਹ ਪੋਸਟ ਕਿਸੇ ਨੂੰ ਲੋੜਵੰਦਾਂ ਦੀ ਮਦਦ ਲਈ ਪ੍ਰੇਰਿਤ ਕਰਦਾ ਹੈ, ਤਾਂ ਉਹ ਇਹ ਕਿਊਂ ਨਹੀਂ ਦੱਸੇ? ਉਸ ਨੇ ਕਿਹਾ, ‘ਲੋਕਾਂ ਨੇ ਲੱਖਾਂ ਜਾਂ ਕਰੋੜਾਂ ਰੁਪਏ ਦਾਨ ਕੀਤੇ, ਪਰ ਮੈਨੂੰ ਲੱਗਦਾ ਹੈ ਕਿ ਇਸ ਕਿਸਮ ਦੀ ਚੀਜ਼ ਥੋੜ੍ਹੀ ਇਤਰਾਜ਼ਯੋਗ ਹੈ ਤੇ ਮੈਨੂੰ ਲਗਦਾ ਹੈ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ।“

Related posts

ਬਿੱਗ ਬੌਸ ਦੇ ਘਰ ਇਸ ਐਕਸ ਕੰਟੈਸਟੈਂਟ ਦੀ ਹੋਵੇਗੀ ਵਾਈਲਡ ਕਾਰਡ ਐਂਟਰੀ

Bunty

ਬਾਲੀਵੁੱਲ ਅਦਾਕਾਰਾ ਦਿਸ਼ਾ ਪਾਟਨੀ ਦੇ ਪਿਤਾ ਨਾਲ 25 ਲੱਖ ਦੀ ਠੱਗ

Bunty

‘Ami Je Tomar 3.0’ from Bhool Bhulaiyaa 3 is Out Now !

admin