ਕੀਵ – ਰੂਸ ਨੇ ਯੂਕਰੇਨ ਦੇ ਮਾਈਕੋਲਾਈਵ ਸ਼ਹਿਰ ‘ਤੇ ਭਾਰੀ ਬੰਬਾਰੀ ਕੀਤੀ ਹੈ। ਇਸ ਬੰਬ ਧਮਾਕੇ ‘ਚ ਬੱਸ ਸਟੈਂਡ ‘ਤੇ ਮੌਜੂਦ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਇਸ ਦੀ ਜਾਣਕਾਰੀ ਇੱਥੇ ਗਵਰਨਰ ਵਿਟਾਲੀ ਕਿਮ ਨੇ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਇਹ ਸ਼ਹਿਰ ਕਾਲੇ ਸਾਗਰ ਤੱਟ ਦੇ ਨੇੜੇ ਹੈ। ਕਾਲੇ ਸਾਗਰ ਤੋਂ ਹੀ ਯੂਕਰੇਨ ਦੇ ਅਨਾਜ ਨੂੰ ਬਾਹਰੀ ਦੁਨੀਆ ਤੱਕ ਪਹੁੰਚਾਉਣ ਦੇ ਯਤਨ ਜਾਰੀ ਹਨ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਮ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਰੂਸ ਨੇ ਇਕ ਹੋਰ ਇਲਾਕੇ ‘ਚ ਬੰਬਾਰੀ ਕੀਤੀ। ਜਿਸ ਥਾਂ ‘ਤੇ ਬੰਬ ਧਮਾਕਾ ਹੋਇਆ, ਉੱਥੇ ਜਨਤਕ ਟਰਾਂਸਪੋਰਟ ਸਟਾਪ ਸੀ, ਜਿੱਥੇ ਪੰਜ ਲੋਕ ਮਾਰੇ ਗਏ ਹਨ। ਇਸ ਦੀ ਜਾਣਕਾਰੀ ਉਨ•ਾਂ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਉਨ•ਾਂ ਨੇ ਇਸ ਬੰਬ ਧਮਾਕੇ ‘ਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਸੀ। ਉਸ ਨੇ ਕਿਹਾ ਹੈ ਕਿ ਇਸ ਬੰਬ ਧਮਾਕੇ ਵਿੱਚ ਸੱਤ ਲੋਕ ਜ਼ਖ਼ਮੀ ਹੋਏ ਹਨ। ਇੱਥੇ ਬਚਾਅ ਕਾਰਜ ਜਾਰੀ ਹੈ।ਯੂਕਰੇਨ ‘ਤੇ ਰੂਸ ਦੇ ਹਮਲਿਆਂ ਦੇ ਮੱਦੇਨਜ਼ਰ ਮਾਈਕੋਲਾਈਵ ਦੀ ਅੱਧੀ ਆਬਾਦੀ ਸ਼ਹਿਰ ਛੱਡ ਕੇ ਸੁਰੱਖਿਅਤ ਥਾਂ ‘ਤੇ ਚਲੀ ਗਈ ਹੈ। ਇੱਥੇ ਰੂਸ ਹਰ ਹਫ਼ਤੇ ਬੰਬਾਰੀ ਕਰ ਰਿਹਾ ਹੈ। ਇਹ ਸ਼ਹਿਰ ਖੇਰਸਨ ਖੇਤਰ ਵਿੱਚ ਆਉਂਦਾ ਹੈ ਅਤੇ ਇਹ ਯੂਕਰੇਨ ਦੇ ਅਧੀਨ ਸਭ ਤੋਂ ਵੱਡਾ ਸ਼ਹਿਰ ਹੈ। ਇੱਥੋਂ ਯੂਕਰੇਨ ਦੀ ਫੌਜ ਵੀ ਰੂਸ ਖ਼ਿਲਾਫ਼ ਜਵਾਬੀ ਕਾਰਵਾਈ ਕਰਦੀ ਹੈ। ਇਹ ਆਪਰੇਸ਼ਨ ਰੂਸ ਲਈ ਆਰਥਿਕ ਅਤੇ ਰਣਨੀਤਕ ਤੌਰ ‘ਤੇ ਬਹੁਤ ਮਹੱਤਵਪੂਰਨ ਦੱਸੇ ਜਾਂਦੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਸ਼ਹਿਰ ‘ਤੇ ਬੰਬਾਰੀ ਤੋਂ ਬਾਅਦ ਕਿਹਾ ਕਿ ਰੂਸ ਨੇ ਵੀਰਵਾਰ ਨੂੰ ਵੀ ਸ਼ਹਿਰ ‘ਤੇ ਬੰਬਾਰੀ ਕੀਤੀ ਅਤੇ ਇੱਥੋਂ ਦੀਆਂ ਕਈ ਇਮਾਰਤਾਂ ਨੂੰ ਤਬਾਹ ਕਰ ਦਿੱਤਾ।
previous post
