International

ਰੂਸ-ਯੂਕਰੇਨ ਜੰਗ ਅੱਜ ਵੀ ਜਾਰੀ, ਰੂਸ ਨੇ ਸੁਰੱਖਿਅਤ ਲਾਂਘੇ ਦਾ ਕੀਤਾ ਵਾਅਦਾ

ਕੀਵ – ਰੂਸ-ਯੂਕਰੇਨ ਜੰਗ ਤੀਜੇ ਹਫ਼ਤੇ ਵੀ ਜੰਗ ਜਾਰੀ ਹੈ। ਇਸ ਦੌਰਾਨ ਰੂਸ ਨੇ ਯੂਕਰੇਨ ਤੋਂ ਰੂਸ ਤੱਕ ਰੋਜ਼ਾਨਾ ਮਨੱੁਖੀ ਗਲਿਆਰਾ ਖੋਲ੍ਹਣ ਦਾ ਐਲਾਨ ਕੀਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਅਨੁਸਾਰ ਹੁਣ ਹਰ ਰੋਜ਼ ਸਵੇਰੇ 10 ਵਜੇ ਤਕ ਲੋਕ ਰੂਸ ਸੁਰੱਖਿਅਤ ਲਾਂਘੇ ਰਾਹੀਂ ਯੂਕਰੇਨ ਤੋਂ ਜਾ ਸਕਣਗੇ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਨੇ ਰੂਸ ’ਤੇ ਮਾਰੀਓਪੋਲ ’ਚ ਸੁਰੱਖਿਅਤ ਲਾਂਘੇ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਦੱਸ ਦੇਈਏ ਕਿ ਦੋ ਦਿਨਾਂ ਵਿਚ ਹੁਣ ਤਕ 1,00,000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਸ਼ੱੁਕਰਵਾਰ ਨੂੰ ਰੂਸ ਨਾਲ ਆਮ ਵਪਾਰਕ ਸਬੰਧਾਂ ਨੂੰ ਖ਼ਤਮ ਕਰਨ ਦੀ ਮੰਗ ਕਰਨਗੇ। ਬਾਇਡਨ ਯੂਕਰੇਨ ’ਤੇ ਰੂਸੀ ਹਮਲੇ ਕਾਰਨ ਦਰਾਮਦ ’ਤੇ ਟੈਰਿਫ ਵੀ ਵਧਾ ਸਕਦਾ ਹੈ। ਇਹ ਕਦਮ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਵੱਲੋਂ ਪੁਤਿਨ ’ਤੇ ਦੂਜੇ ਵਿਵ ਯੁੱਧ ਤੋਂ ਬਾਅਦ ਯੂਰਪ ’ਚ ਸਭ ਤੋਂ ਵੱਡੀ ਜੰਗ ਖ਼ਤਮ ਕਰਨ ਲਈ ਦਬਾਅ ਬਣਾਉਣ ਲਈ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅੱਜ ਰੂਸ ਵੱਲੋਂ ਯੂਕਰੇਨ ’ਚ ਫ਼ੌਜੀ ਜੈਵਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਦਾਅਵੇ ’ਤੇ ਚਰਚਾ ਕਰਨ ਲਈ ਮੀਟਿੰਗ ਕਰੇਗੀ। ਵੀਰਵਾਰ ਨੂੰ ਸੰਯੁਕਤ ਰਾਸ਼ਟਰ ’ਚ ਰੂਸ ਦੇ ਉਪ ਰਾਜਦੂਤ ਦਮਿੱਤਰੀ ਪਾਲਿੰਸਕੀ ਨੇ ਇਕ ਟਵੀਟ ’ਚ ਦੋਸ਼ ਲਾਾਇਆ ਕਿ ਬਾਇਡਨ ਪ੍ਰਸ਼ਾਸਨ ਯੂਕਰੇਨ ’ਚ ਰਸਾਇਣਕ ਤੇ ਜੈਵਿਕ ਪ੍ਰਯੋਗਸ਼ਾਲਾ ਚਲਾ ਰਿਹਾ ਹੈ।

Related posts

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin

ਪੈਂਟਾਗਨ ਦੁਆਰਾ ਦਾੜ੍ਹੀ ‘ਤੇ ਪਾਬੰਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ : ਸਤਨਾਮ ਸਿੰਘ ਚਾਹਲ

admin