International

ਰੂਸ ਯੂਕਰੇਨ ਜੰਗ ਦੇ ਵਿਚਕਾਰ ਮਹਾਸ਼ਕਤੀਆਂ ‘ਚ ਸ਼ੁਰੂ ਹੋਈ ਤੇਲ- ਗੈਸ ਦੀ ਕੂਟਨੀਤੀ

ਨਵੀਂ ਦਿੱਲੀ –  ਰੂਸ ਤੇ ਯੂਕਰੇਨ ਦੀ ਜੰਗ ਦੇ ਵਿਚਕਾਰ ਯੂਰਪੀਅਨ ਦੇਸ਼ਾਂ ਤੇ ਰੂਸ ਦੇ ਵਿਚਕਾਰ ਤੇਲ-ਗੈਸ ‘ਤੇ ਸਿਆਸਤ ਸ਼ੁਰੂ ਹੋ ਗਈ ਹੈ। ਆਖਰ ਯੂਰਪੀਅਨ ਦੇਸ਼ਾਂ ਤੇ ਰੂਸ ਵਿਚਕਾਰ ਤੇਲ-ਗੈਸ ਦਾ ਕੀ ਕੁਨੈਕਸ਼ਨ ਹੈ। ਇਸ ‘ਚ ਅਮਰੀਕਾ ਕਿਉਂ ਇਕ ਵੱਡਾ ਫੈਕਟਰ ਹੈ। ਯੂਰਪੀਅਨ ਦੇਸ਼ਾਂ ਤੇ ਰੂਸ ਦਾ ਇਸ ਨਾਲ ਕੀ ਲਿੰਕ ਹੈ। ਆਓ ਜਾਣਦੇ ਹਾਂ ਜੰਗ ਦਾ ਵਿਚਕਾਰ ਤੇਲ-ਗੈਸ ‘ਤੇ ਕੂਟਨੀਤੀ ਕਿਉਂ ਤੇਜ਼ ਹੋ ਗਈ ਹੈ।

ਰੂਸ ਤੋਂ ਨਾਰਾਜ਼ ਅਮਰੀਕਾ ਨੇ ਰੂਸ ਕੋਲੋਂ ਆਯਾਤ ਕੀਤੇ ਜਾਣ ਵਾਲੇ ਤੇਲ ਤੇ ਗੈਸ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਉਧਰ ਬ੍ਰਿਟੇਨ ਨੇ ਵੀ ਕਿਹਾ ਕਿ ਉਹ ਰੂਸੀ ਤੇਲ ਨੂੰ ਆਉਣ ਵਾਲੇ ਸਮੇਂ ‘ਚ ਬੰਦ ਕਰ ਦੇਵੇਗਾ। ਇਹ ਕਦਮ ਰੂਸ ਵਲੋਂ ਜਾਰੀ ਕੀਤੀ ਗਈ ਚਿਤਾਵਨੀ ਤੋਂ ਬਾਅਦ ਚੁੱਕਿਆ ਗਿਆ ਹੈ। ਜਿਸ ‘ਚ ਰੂਸ ਦੀ ਪੁਤਿਨ ਸਰਕਾਰ ਨੇ ਕਿਹਾ ਸੀ ਕਿ ਜੇਕਰ ਤੇਲ ਦੇ ਵਪਾਰ ‘ਤੇ ਪਾਬੰਦੀ ਲਗਾਈ ਗਈ ਤਾਂ ਯੂਰਪੀਅਨ ਦੇਸ਼ਾਂ ਦੀ ਗੈਸ ਸਪਲਾਈ ਨੂੰ ਬੰਦ ਕਰ ਦਿੱਤਾ ਜਾਵੇਗਾ।

ਯੂਕਰੇਨ ਵਲੋਂ ਪਾਬੰਦੀਆਂ ਲਗਾਏ ਜਾਣ ਦੀ ਮੰਗ ਚੁੱਕਣ ਤੋਂ ਬਾਅਦ ਅਮਰੀਕਾ ਦੇ ਇਸ ਫੈਸਲੇ ਤੋਂ ਰੂਸ ਪੂਰੀ ਤਰ੍ਹਾਂ ਨਾਲ ਬੌਖਲਾ ਗਿਆ ਹੈ। ਅਮਰੀਕਾ ਨੇ ਕਿਹਾ ਕਿ ਰੂਸ ਕੋਲੋਂ ਤੇਲ, ਗੈਸ ਤੇ ਕੋਲੇ ਦੇ ਆਯਾਤ ‘ਤੇ ਪੂਰੀ ਤਰ੍ਹਾ ਪਾਬੰਦੀ ਲਗਾਵੇਗਾ। ਅਮਰੀਕਾ ਦੀ ਹਮਾਇਤ ਕਰਦੇ ਹੋਏ ਬ੍ਰਿਟੇਨ ਨੇ ਵੀ ਇਸ ਸਾਲ ਦੇ ਅੰਤ ਤਕ ਰੂਸੀ ਤੇਲ ਤੋਂ ਛੁਟਕਾਰਾ ਪਾਉਣ ਦਾ ਫੈਸਲਾ ਕੀਤਾ ਹੈ। ਰੂਸ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਉਤਪਾਦਕ ਹੈ। ਇਸ ਤੋਂ ਪਹਿਲਾਂ ਅਮਰੀਕਾ ਤੇ ਸਾਊਦੀ ਅਰਬ ਆਉਂਦੇ ਹਨ। ਰੂਸ ਹਰ ਰੋਜ਼ 50 ਲੱਖ ਬੈਰਲ ਕੱਚੇ ਤੇਲ ਦਾ ਉਤਪਾਦਨ ਕਰਦਾ ਹੈ। ਇਸ ਦੀ ਅੱਧੀ ਤੋਂ ਵੱਧ ਮਾਤਰਾ ਯੂਰਪ ਨੂੰ ਜਾਂਦੀ ਹੈ। ਬ੍ਰਿਟੇਨ ਆਪਣੀ ਤੇਲ ਦੀ ਖਪਤ ਦਾ ਅੱਠ ਫੀਸਦੀ ਰੂਸ ਤੋਂ ਦਰਾਮਦ ਕਰਦਾ ਹੈ। ਹਾਲਾਂਕਿ, ਅਮਰੀਕਾ ਰੂਸ ‘ਤੇ ਇੰਨਾ ਨਿਰਭਰ ਨਹੀਂ ਹੈ ਤੇ ਸਾਲ 2020 ‘ਚ, ਅਮਰੀਕਾ ਨੇ ਰੂਸ ਤੋਂ ਆਪਣੀ ਕੁੱਲ ਤੇਲ ਦੀ ਖਪਤ ਦਾ ਸਿਰਫ ਤਿੰਨ ਫੀਸਦ ਦਰਾਮਦ ਕੀਤਾ ਹੈ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

admin

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

admin

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ

admin