International

ਰੂਸ ਵਲੋਂ ਯੂਕਰੇਨ ‘ਤੇ ਤਿੰਨ ਪਾਸਿਊਂ ਤੋਂ ਅਟੈਕ

ਕੀਵ – ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 8:30 ਵਜੇ ਯੂਕਰੇਨ ‘ਤੇ ਹਮਲਾ ਕੀਤਾ। ਹੁਣ ਤੱਕ 9 ਯੂਕਰੇਨੀ ਨਾਗਰਿਕ ਮਾਰੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਯੂਕਰੇਨ ਨੇ ਰੂਸ ਦੇ 50 ਸੈਨਿਕਾਂ ਨੂੰ ਮਾਰਨ ਅਤੇ 6 ਲੜਾਕੂ ਜਹਾਜ਼ਾਂ-ਟੈਂਕਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਰੂਸ ਹੁਣ ਯੂਕਰੇਨ ‘ਤੇ ਤਿੰਨ ਪਾਸਿਆਂ ਤੋਂ ਹਮਲਾ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰੀ ਟੈਲੀਵਿਜ਼ਨ ‘ਤੇ ਹਮਲੇ ਦਾ ਐਲਾਨ ਕੀਤਾ ਸੀ। ਉਸ ਨੇ ਧਮਕੀ ਭਰੇ ਲਹਿਜੇ ‘ਚ ਕਿਹਾ ਕਿ ਜੇਕਰ ਕੋਈ ਰੂਸ ਅਤੇ ਯੂਕਰੇਨ ਵਿਚਾਲੇ ਦਖਲਅੰਦਾਜ਼ੀ ਕਰੇਗਾ ਤਾਂ ਨਤੀਜਾ ਬਹੁਤ ਮਾੜਾ ਹੋਵੇਗਾ। ਉਸ ਦਾ ਇਸ਼ਾਰਾ ਅਮਰੀਕੀ ਅਤੇ ਨਾਟੋ ਫੌਜਾਂ ਵੱਲ ਸੀ। ਇਸ ਬਿਆਨ ਦੇ ਪੰਜ ਮਿੰਟ ਬਾਅਦ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਸੂਬਿਆਂ ਵਿੱਚ 12 ਧਮਾਕੇ ਹੋਏ। ਰਾਜਧਾਨੀ ਕੀਵ ‘ਤੇ ਵੀ ਮਿਜ਼ਾਈਲ ਹਮਲਾ ਕੀਤਾ ਗਿਆ। ਉਥੇ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ। ਇਸ ਹਰਕਤ ਕਾਰਨ ਯੂਕਰੇਨ ਵਿੱਚ ਫਸੇ ਭਾਰਤੀਆਂ ਦੇ ਬਚਾਅ ਮਿਸ਼ਨ ਨੂੰ ਵੀ ਰੋਕ ਦਿੱਤਾ ਗਿਆ ਹੈ। ਯੂਕਰੇਨ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਖ਼ਤਰੇ ਵਾਲੇ ਖੇਤਰ ਦੇ ਅਲਰਟ ਕਾਰਨ ਵਾਪਸ ਪਰਤ ਆਈ ਹੈ। ਯੂਕਰੇਨ ਨੇ ਕਿਹਾ- ਸਾਡੇ ‘ਤੇ ਰੂਸ, ਬੇਲਾਰੂਸ ਅਤੇ ਕ੍ਰੀਮੀਆ ਸਰਹੱਦ ਤੋਂ ਤਿੰਨ ਪਾਸਿਓਂ ਹਮਲਾ ਹੋਇਆ ਹੈ। ਲੁਹਾਨਸਕ, ਖਾਰਕੀਵ, ਚੇਰਨੀਵ, ਸੁਮੀ ਅਤੇ ਜਾਟੋਮੀਰ ਪ੍ਰਾਂਤਾਂ ਵਿੱਚ ਹਮਲੇ ਜਾਰੀ ਹਨ। ਇਸ ਵਿਚਕਾਰ ਬੇਲਾਰੂਸ ਬਾਰਡਰ ‘ਤੇ ਵੀ ਰੂਸ ਨੇ ਹਮਲਾ ਕਰ ਦਿੱਤਾ ਹੈ। ਰੂਸ ਵੱਲੋਂ ਯੂਕਰੇਨ ਨੂੰ ਤਿੰਨ ਪਾਸਿਓਂ ਘੇਰ ਕੇ ਹਮਲਾ ਕੀਤਾ ਜਾ ਰਿਹਾ ਹੈ। ਮਿਜ਼ਾਈਲ ਹਮਲੇ ਤੋਂ ਬਾਅਦ ਰੂਸ ਨੇ ਯੂਕਰੇਨ ਵਿੱਚ ਹੁਣ ਟੈਂਕ ਨਬਾਲ ਵੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟਾਂ ਅਨੁਸਾਰ ਯੂਕਰੇਨ ਦੇ ਮਾਰਿਯੁਪੋਲ ਸ਼ਹਿਰ ਵਿੱਚ ਰੂਸੀ ਫੌਜ ਦੇ ਕਈ ਟੈਂਕ ਦਾਖਲ ਹੋ ਗਏ ਹਨ। ਉੱਥੇ ਹੀ ਦੂਜੇ ਪਾਸੇ ਏਅਰਪੋਰਟ ਦੇ ਨੇੜੇ ਵੀ ਹਮਲਾ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਯੂਕਰੇਨ ਖਿਲਾਫ ਫੌਜੀ ਕਾਰਵਾਈ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੂਕਰੇਨ-ਰੂਸ ਯੁੱਧ ਨੂੰ ਟਾਲਿਆ ਨਹੀਂ ਜਾ ਸਕਦਾ।ਵਲਾਦੀਮੀਰ ਪੁਤਿਨ ਵੱਲੋਂ ਕਿਹਾ ਗਿਆ ਹੈ ਕਿ ਰੂਸ ਵਿਸ਼ੇਸ਼ ਫੌਜੀ ਮੁਹਿੰਮ ਸ਼ੁਰੂ ਕਰ ਰਿਹਾ ਹੈ । ਇਸਦਾ ਟੀਚਾ ਯੂਕਰੇਨ ਦਾ ਗੈਰ-ਫੌਜੀਕਰਨ ਹੈ। ਯੂਕਰੇਨ ਦੀ ਫੌਜ ਨੂੰ ਪੁਤਿਨ ਨੇ ਹਥਿਆਰ ਸੁੱਟਣ ਅਤੇ ਘਰ ਜਾਣ ਲਈ ਕਿਹਾ ਹੈ।

ਯੂਕਰੇਨ ਦੇ ਰਾਜਦੂਤ ਨਵੀਂ ਦਿੱਲੀ ਵਿੱਚ ਮੀਡੀਆ ਦੇ ਸਾਹਮਣੇ ਪੇਸ਼ ਹੋਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਲਈ ਬੇਨਤੀ ਕੀਤੀ। ਅਮਰੀਕਾ ਅਤੇ ਯੂਰਪੀਅਨ ਯੂਨੀਅਨ (ਈਯੂ) ਨੇ ਵੀ ਫੌਜੀ ਅਤੇ ਆਰਥਿਕ ਹਮਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਈਯੂ ਪ੍ਰਧਾਨ ਉਰਸਾਲਾ ਨੇ ਕਿਹਾ- ਰੂਸ ਦੀ ਅਰਥਵਿਵਸਥਾ ਤਬਾਹ ਹੋ ਜਾਵੇਗੀ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin