ਰੋਮ – ਇਟਲੀ ਦੀ ਰਾਜਧਾਨੀ ਰੋਮ ਵਿਖੇ ਪਾਬੰਦੀਆਂ ਦੇ ਬਾਵਜੂਦ ਫਲਸਤੀਨ ਪੱਖੀ ਹਜ਼ਾਰਾਂ ਦੇ ਵਿਸ਼ਾਲ ਇੱਕਠ ਨੇ ਰੋਸ ਮੁਜ਼ਾਹਰਾ ਕੀਤਾ, ਜਿਸ ਵਿੱਚ ਜੌਰਜੀਆ ਮੇਲੇਨੀ ਕਾਤਲ, ਫ੍ਰੀ ਫਲਸਤੀਨ, ਇਜ਼ਰਾਈਲ ਇੱਕ ਅਪਰਾਧਿਕ ਰਾਜ ਆਦਿ ਨਾਅਰੇ ਲਗਾਏ ਗਏ। ਉਨ੍ਹਾਂ ਫਲਸਤੀਨੀ ਪੱਖੀ ਪ੍ਰਦਰਸ਼ਨਕਾਰੀ ਦੇ ਜਿਨ੍ਹਾਂ ਚੌਂਕ ਓਸਤੀਏਨਸਾ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਮੇਲੋਨੀ ਸਰਕਾਰ ਤੇ ਇਜ਼ਰਾਈਲ ਵਿਰੁੱਧ ਆਪਣੇ ਰੋਹ ਦਾ ਪ੍ਰਦਰਸ਼ਨ ਕੀਤਾ ਜਿਸ ਨੂੰ ਕਿ ਪ੍ਰਸ਼ਾਸ਼ਨ ਨੇ ਕਰਨ ਦੀ ਆਗਿਆ ਨਹੀਂ ਦਿੱਤੀ ਸੀ ਤੇ ਰਾਜਧਾਨੀ ਰੋਮ ਦੇ ਚੁਫੇਰਿਓ ਹੋਰ ਸ਼ਹਿਰਾਂ ਤੋਂ ਆਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਰੋਮ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਹਮਾਸ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਜ਼ਰਾਈਲੀ ਜਵਾਬੀ ਕਾਰਵਾਈ ਵਿੱਚ ਬਹੁਤ ਸਾਰੀਆਂ ਔਰਤਾਂ ਅਤੇ ਬੱਚਿਆਂ ਸਮੇਤ 42000 ਨਾਗਰਿਕ ਮਰੇ ਸਨ।ਇਹ ਪ੍ਰਦਰਸ਼ਨ ਪਹਿਲਾਂ ਸਾਂਤੀਮਈ ਢੰਗ ਨਾਲ ਚੱਲ ਰਿਹਾ ਸੀ ਕਿ ਫਿਰ ਅਚਾਨਕ ਜਦੋਂ ਪ੍ਰਦਰਸ਼ਨਕਾਰੀਆਂ ਨੇ ਮਾਰਚ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਤਾਂ ਮੌਜੂਦ ਸੁੱਰਖਿਆ ਬਲ ਦਸਤਿਆਂ ਨੇ ਭੀੜ ਨੂੰ ਰੋਕਣ ਲਈ ਲੋਹੇ ਦੇ ਬੈਰੀਅਲ ਲਗਾ ਦਿੱਤੇ, ਜਿਸ ਕਾਰਨ ਮਾਹੌਲ ਬਹੁਤ ਹੀ ਤਣਾਅਪੂਰਨ ਹੋ ਗਿਆ।ਭੀੜ ਵੱਲੋਂ ਪੁਲਸ ਮੁਲਾਜ਼ਮਾਂ ‘ਤੇ ਕਾਗਜ ਤੇ ਬੋਤਲਾਂ ਦੇ ਬਣਾਏ ਧੂੰਆਂ ਬੰਬਾਂ ਨੂੰ ਸੁੱਟਿਆ ਗਿਆ ਜਿਸ ਨੂੰ ਦੇਖਦਿਆਂ ਆਪਣੇ ਬਚਾਅ ਲਈ ਪੁਲਸ ਨੇ ਭੀੜ ‘ਤੇ ਅਥਰੂ ਗੈਸ,ਪਾਣੀ ਤੇ ਲਾਠੀ ਚਾਰਜ ਕਰ ਦਿੱਤਾ।ਪ੍ਰਦਰਸ਼ਨਕਾਰੀਆਂ ਤੇ ਪੁਲਸ ਦੀ ਆਪਸੀ ਝੜਪ ਗੁਰੀਲਾ ਜੰਗ ਵਾਂਗਰ ਚੱਲੀ ਜਿਸ ਵਿੱਚ ਰਾਜਧਾਨੀ ਰੋਮ ਦੀ ਅਮਨ ਸਾਂਤੀ ਨੂੰ ਭੰਗ ਕਰਨ ਲਈ ਫਲਸਤੀਨੀ ਪ੍ਰਦਰਸ਼ਨਕਾਰੀਆਂ ਇਟਲੀ ਦੇ ਕਾਨੂੰਨ ਦੀਆਂ ਧੱਜੀਆ ਉਡਾਉਣ ਦੀ ਆਪਣੀ ਵਾਹ ਲਗਾ ਦਿੱਤੀ।
previous post