News Breaking News India Latest News

ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਪਾਕਿ-ਚੀਨ ਨੂੰ ਕਰਾਰਾ ਜਵਾਬ, ਕਿਹਾ – ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ

ਚੇਨੱਈ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਾਵਜੂਦ ਇਸਦੇ ਕਿ ਸਾਡੀ ਸਰਹੱਦ ’ਤੇ ਚੁਣੌਤੀਆਂ ਹਨ, ਦੇਸ਼ ਦੇ ਲੋਕ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਮਜ਼ਬੂਤ ਹਨ ਕਿ ਦੇਸ਼ ਦੀ ਸੁਰੱਖਿਆ ਦੇ ਨਾਲ ਕਿਸੀ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਰਾਜਨਾਥ ਸਿੰਘ ਨੇ ਤਮਿਲਨਾਡੂ ’ਚ ਡੀਐੱਸਸੀ ਕਾਲਜ ਦੇ ਪ੍ਰੋਗਰਾਮ ’ਚ ਬੋਲਦੇ ਹੋਏ ਸਾਫ਼ ਕਿਹਾ ਹੈ ਕਿ ਕਿਸੀ ਵੀ ਹਾਲ ’ਚ ਦੇਸ਼ ਦੀ ਸੁਰੱਖਿਆ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।

ਇਸ ਦੌਰਾਨ ਉਨ੍ਹਾਂ ਨੇ ਚੀਨ-ਪਾਕਿਸਤਾਨ ਤੋਂ ਲੈ ਕੇ ਉੱਤਰੀ ਪੂਰਬ ਨੂੰ ਵੀ ਕਰਾਰ ਜਵਾਬ ਦਿੱਤਾ ਹੈ। ਨਾਲ ਹੀ ਅੱਤਵਾਦ ਦੇ ਖ਼ਾਤਮੇ ਨੂੰ ਲੈ ਕੇ ਭਰੋਸਾ ਵੀ ਪ੍ਰਗਟਾਇਆ ਹੈ। ਰੱਖਿਆ ਮੰਤਰੀ ਨੇ ਪਾਕਿਸਤਾਨ ਨੂੰ ਲਤਾੜ ਲਗਾਉਂਦੇ ਹੋਏ ਕਿਹਾ ਕਿ ਗੁਆਂਢੀ ਦੇਸ਼ ਪਾਕਿਸਤਾਨ ਦੋ ਯੁੱਧ ਹਾਰਨ ਤੋਂ ਬਾਅਦ ਵੀ proxy war ਦਾ ਸਹਾਰਾ ਲੈ ਰਿਹਾ ਹੈ ਅਤੇ ਅੱਤਵਾਦ ਉਸਦੀ ਸੂਬਾ ਨੀਤੀ ਦਾ ਇਕ ਅਭਿੰਨ ਅੰਗ ਬਣ ਗਿਆ ਹੈ। ਉਸਨੇ ਅੱਤਵਾਦੀਆਂ ਨੂੰ ਹਥਿਆਰ, ਫੰਡ ਤੇ ਟ੍ਰੇਨਿੰਗ ਦੇ ਕੇ ਭਾਰਤ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਰਾਜਨਾਥ ਸਿੰਘ ਨੇ ਕਿਹਾ, ‘ਜੇਕਰ ਭਾਰਤ ਤੇ ਪਾਕਿਸਤਾਨ ’ਚ ਅੱਜ ਸੀਜ਼ਫਾਇਰ ਸਫ਼ਰ ਹੁੰਦਾ ਹੈ, ਤਾਂ ਇਹ ਸਾਡੀ ਤਾਕਤ ਦੇ ਕਾਰਨ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਸਾਲ 2019 ’ਚ ਬਾਲਾਕੋਟ ਹਵਾਈ ਹਮਲੇ ਨਾਲ ਅਸੀਂ ਮਜ਼ਬੂਤ ਹੋਏ ਹਾਂ।

ਪਾਕਿਸਤਾਨ ਤੋਂ ਇਲਾਵਾ ਰਾਜਨਾਥ ਸਿੰਘ ਨੇ ਚੀਨ ਨੂੰ ਵੀ ਕਰਾਰ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ, ਭਾਰਤ-ਚੀਨ ਸਰਹੱਦ ਡੈੱਡਲਾਕ ਦੌਰਾਨ, ਜਦੋਂ ਚੀਨੀ ਫ਼ੌਜ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਸ ਦੌਰਾਨ ਮੈਂ ਲਗਪਗ ਰਾਤ 11 ਵਜੇ ਫ਼ੌਜ ਮੁਖੀ ਨਾਲ ਗੱਲ ਵੀ ਕੀਤੀ ਸੀ। ਇਸ ਗੰਭੀਰ ਸਥਿਤੀ ’ਚ ਵੀ ਸਾਡੇ ਬਲਾਂ ਨੇ ਜਿਸ ਤਰ੍ਹਾਂ ਵਿਵੇਕਪੂਰਨ ਵਿਵਹਾਰ ਕੀਤਾ ਉਹ ਕਾਬਿਲੇ ਤਾਰੀਫ਼ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਮਿਲਨਾਡੂ ’ਚ ਰੱਖਿਆ ਸੇਵਾ ਸਟਾਫ ਕਾਲਜ (DSSC) ਵੇਲਿੰਗਟਨ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਇਹ ਵਿਸ਼ਵਾਸ ਕਿ ਭਾਰਤ ਨਾ ਸਿਰਫ਼ ਆਪਣੀ ਜ਼ਮੀਨ ’ਤੇ ਅੱਤਵਾਦ ਨੂੰ ਖ਼ਤਮ ਕਰੇਗਾ, ਬਲਕਿ ਜ਼ਰੂਰਤ ਪੈਣ ’ਤੇ ਆਪਣੀ ਜ਼ਮੀਨ ’ਤੇ ਅੱਤਵਾਦ ਵਿਰੋਧੀ ਮੁਹਿੰਮ ਚਲਾਉਣ ਤੋਂ ਵੀ ਸੰਕੋਚ ਨਹੀਂ ਕਰੇਗਾ।’

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin