Punjab

ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀਆਂ ਅਸਥੀਆਂ ਹੂਸੈਨੀ ਵਾਲਾ ਵਿਖੇ ਦਰਿਆ ਸਤਲੁਚ ’ਚ ਵਿਸਰਜਿਤ

ਫਿਰੋਜ਼ਪੁਰ – ਯੂਪੀ ਦੇ ਲਖੀਮਪੁਰ ਖੀਰੀ ਵਿਖੇ ਕੇਂਦਰੀ ਮੰਤਰੀ ਦੇ ਪੁੱਤਰ ਦੀ ਗੱਡੀ ਵੱਲੋਂ ਦਰੜ ਕੇ ਸ਼ਹੀਦ ਕਰ ਦਿੱਤੇ ਗਏ ਕਿਸਾਨਾਂ ਦੀਆਂ ਅਸਥੀਆਂ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇਕ ਕਾਫਲਾ ਫਿਰੋਜ਼ਪੁਰ ਦੇ ਹੂਸੈਨੀਵਾਲਾ ਪੁੱਜਾ। ਪਟਿਆਲਾ ਤੋਂ ਕੱਢੀ ਗਈ ਇਸ ‘ਅਰਥੀ ਕਲਸ਼ ਯਾਤਰਾ ’ ਦੇ ਕਾਫਲੇ ਵਿਚ ਵੱਡੀ ਤਾਦਾਦ ਵਿਚ ਕਾਰਾਂ ਜੀਪਾਂ ਰਾਹੀਂ ਸੈਂਕੜੇ ਕਿਸਾਨ ਮਰਦ ਅਤੇ ਬੀਬੀਆਂ ਸ਼ਾਮਲ ਸਨ। ਇਸ ਮੋਕੇ ਸੱਭ ਤੋਂ ਪਹਿਲੋਂ ਮਿ੍ਰਤਕਾਂ ਦੀਆਂ ਅਸਥੀਆਂ ਨੂੰ ਹੂਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ’ਤੇ ਲਿਜਾਇਆ ਗਿਆ, ਜਿਥੇ ਕਿਸਾਨਾਂ ਨੇ ਕ੍ਰਾਂਤੀਕਾਰੀ ਨਾਅਰਿਆਂ ਨਾਲ ਆਕਾਸ਼ ਗੁੰਜਾ ਦਿੱਤਾ।ਇਸ ਤੋਂ ਬਾਅਦ ‘ਅਰਥੀ ਕਲਸ਼ ਯਾਤਰਾ ’ ਨਾਲ ਆਏ ਹੋਏ ਏਕਤਾ ਉਗਰਾਹਾਂ ਦੇ ਆਗੂਆਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਖੇਤੀ ਦੇ ਤਿੰਨ ਕਾਲੇ ਕਨੂੰਨਾਂ ਬਾਰੇ ਜਾਣਕਾਰੀ ਦੇਂਦਿਆਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀਆਂ ਜਮੀਨਾਂ ਸੌਂਪਣ ਲਈ ਹੀ ਇਹ ਕਾਲੇ ਕਨੂੰਨ ਬਣਾਏ ਗਏ ਸਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਬੀਤੇ 10-11 ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ।‘ ਅਰਥੀ ਕਲਸ਼ ਯਾਤਰਾ ’ ਦੇ ਹੂਸੈਨੀਵਾਲਾ ਲਿਆਉਣ ਦੇ ਮਕਸਦ ਸਬੰਧੀ ਪੁੱਛੇ ਜਾਣ ’ਤੇ ਕਿਸਾਨ ਆਗੂ ਨੇ ਦੱਸਿਆ ਕਿ ਇਥੇ ਲਿਆਉਣ ਦਾ ਮਕਸਦ ਨੌਜਵਾਨਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰਾਂ ਸਾਡੇ ਗੁਰੂਆਂ ਪੀਰਾਂ ਦੀਆਂ ਸ਼ਹੀਦੀਆਂ ਨੇ ਕਈ ਵੱਡੇ ਇਨਕਲਾਬ ਲਿਆਂਦੇ , ਇਸੇ ਤਰਾਂ ਦੇਸ਼ ਦੇ ਮੋਜੂਦਾ ਹਲਾਤਾਂ ਵਿਚ ਇਸੇ ਤਰਾਂ ਦੇ ਇਨਕਲਾਬਾਂ ਦੀ ਹੀ ਲੋੜ ਹੈ। ਇਹੋ ਕਾਰਣ ਹੈ ਕਿ ਅਸਥੀਆਂ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦ ਸਥੱਲ ’ਤੇ ਵੀ ਲਿਆਂਦਾ ਗਿਆ ਹੈ। ਕਿਸਾਨ ਆਗੂ ਨੇ ਦੱਸਿਆ ਕਿ ਯੂ ਦੀ ਉਸ ਹਿੱਸੇ ਵਿਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਲੜਕੇ ਅਸ਼ੀਸ਼ ਮਿਸ਼ਰਾ ਦੀ ਇਸ ਕਦਰ ਦਹਿਸ਼ਤ ਹੈ ਕਿ ਲੋਕ ਕੰਬਦੇ ਹਨ।ਪਰ ਹੁਣ ਕਿਸਾਨਾਂ ਵੱਲੋਂ ਵਿਰੋਧ ਕੀਤੇ ਜਾਣ ’ਤੇ ਲੋਕਾਂ ਵਿਚ ਡਰ ਖਤਮ ਹੋ ਰਿਹਾ ਹੈ। ਜਿਕਰਯੋਗ ਹੈ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਲੜਕੇ ਅਸ਼ੀਸ਼ ਮਿਸ਼ਰਾ ਵੱਲੋਂ ਯੂ ਪੀ ਦੇ ਲਖੀਮਪੁਰ ਖੀਰੀ ਵਿਖੇ ਅੰਦੋਲਨ ਤੋਂ ਵਾਪਸ ਜਾ ਰਹੇ ਕਿਸਾਨਾਂ ਨੂੰ ਆਪਣੀ ਗੱਡੀ ਹੇਠ ਦਰੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ।ਉਨ੍ਹਾਂ ਸ਼ਹੀਦਾਂ ਵਿਚ ਕਿਸਾਨ ਲਵਪ੍ਰੀਤ ਸਿੰਘ, ਨਛੱਤਰ ਸਿੰਘ,ਦਲਜੀਤ ਸਿੰਘ, ਗੁਰਵਿੰਦਰ ਸਿੰਘ ਦੇ ਨਾਲ ਨਾਲ ਪੱਤਰਕਾਰ ਰਮਨ ਕੱਸ਼ਅਪ ਦੀ ਵੀ ਮੌਤ ਹੋ ਗਈ ਸੀ। ਇਸ ਮੋਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਖਦੇਵ ਸਿੰਘ ਕੋਕਰੀ ਕਲਾਂ ਜਨਰਲ ਸਕੱਤਰ, ਸ਼ਿੰਗਾਰਾ ਸਿੰਘ ਮਾਨ, ਜਨਕ ਸਿੰਘ ਭੂਟਾਲ, ਕਮਲਦੀਪ ਕੋਰ ਬਰਨਾਲਾ, ਜਗਤਾਰ ਸਿੰਘ ਕਾਲਾ ਝਾੜ, ਹਰਜਿੰਦਰ ਸਿੰਘ ਬੱਗੀ, ਮਿੱਠੂ ਸਿੰਘ ਕੋਟੜਾ ,ਭਾਗ ਸਿੰਘ ਮਰਖਾਈ ਤੋਂ ਇਲਾਵਾ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਪ੍ਰਧਾਨ ਵੀ ਸਨ।

Related posts

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin