ਭਾਰਤੀ ਰਾਸ਼ਟਰੀ ਹਾਈਵੇ ਅਥਾਰਟੀ (ਐੱਨ.ਐੱਚ.ਏ.ਆਈ.) ਨੇ ਕਿਹਾ ਹੈ ਕਿ ਉਸ ਨੇ ਬਗੈਰ ਚਿਪਕੇ ਹੋਏ ਫਾਸਟੈਗ ਦਾ ਪਤਾ ਕਰਨ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰ ਦਿੱਤਾ ਹੈ ਤਾਂ ਜੋ ਟੋਲਿੰਗ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਇਆ ਜਾ ਸਕੇ। ਐੱਨ.ਐੱਚ.ਏ.ਆਈ. ਨੇ ਇਕ ਬਿਆਨ ’ਚ ਕਿਹਾ, ‘‘ਐਨ.ਐਚ.ਏ.ਆਈ. ਨੇ ਟੋਲ ਇਕੱਤਰ ਕਰਨ ਵਾਲੀਆਂ ਏਜੰਸੀਆਂ ਅਤੇ ਰਿਆਇਤੀ ਧਾਰਕਾਂ ਲਈ ਅਪਣੀ ਨੀਤੀ ਨੂੰ ਹੋਰ ਸੁਚਾਰੂ ਬਣਾਇਆ ਹੈ ਕਿ ਉਹ ‘ਲੂਜ਼ ਫਾਸਟੈਗ’ ਦੀ ਤੁਰੰਤ ਰੀਪੋਰਟ ਕਰਨ ਅਤੇ ਕਾਲੀ ਸੂਚੀ ਵਿਚ ਪਾਉਣ।’’
ਭਾਰਤੀ ਰਾਸ਼ਟਰੀ ਹਾਈਵੇ ਅਥਾਰਟੀ ਨੇ ਕਿਹਾ ਹੈ ਕਿ ਕਈ ਵਾਰ ਹਾਈਵੇ ਉਪਭੋਗਤਾ ਜਾਣਬੁਝ ਕੇ ਗੱਡੀਆਂ ਦੀ ਵਿੰਡਸਕ੍ਰੀਨ ਉਤੇ ਫਾਸਟੈਗ ਨਹੀਂ ਚਿਪਕਾਉਂਦੇ, ਅਜਿਹੀਆਂ ਪ੍ਰਥਾਵਾਂ ਨਾਲ ਸੰਚਾਲਨ ਦੀਆਂ ਚੁਣੌਤੀਆਂ ਪੈਦਾ ਹੁੰਦੀਆਂ ਹਨ, ਜਿਸ ਦੇ ਨਤੀਜੇ ਵਜੋਂ ਟੋਲ ਪਲਾਜ਼ਾ ਉਤੇ ਬੇਲੋੜੀ ਦੇਰੀ ਹੁੰਦੀ ਹੈ ਅਤੇ ਹੋਰ ਕੌਮੀ ਰਾਜਮਾਰਗ ਉਪਭੋਗਤਾਵਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।