ਚੰਡੀਗੜ੍ਹ – ਲੈਫ਼ਟੀਨੈਂਟ ਜਨਰਲ ਨਵ ਕੁਮਾਰ ਖੰਡੂਰੀ ਨੇ ਸੋਵਾਰ ਨੂੰ ਪੱਛਮੀ ਕਮਾਨ (ਵੈਸਟਰਨ ਕਮਾਂਡ) ਦੇ ਕਮਾਂਡਰ-ਇੰਨ-ਚੀਫ਼ ਦਾ ਕਾਰਜਭਾਰ ਸੰਭਾਲ ਲਿਆ। ਉਹ ਲੈਫ਼ਟੀਨੈਂਟ ਜਨਰਲ ਆਰਪੀ ਸਿੰਘ ਦੀ ਜਗ੍ਹਾ ਕਮਾਂਡਰ-ਇੰਨ-ਚੀਫ਼ ਬਣੇ ਹਨ। ਲੈਫ਼ਟੀਨੈਂਟ ਜਨਰਲ ਆਰਪੀ ਸਿੰਘ 31 ਅਕਤੂਬਰ ਨੂੰ ਸੇਵਾਮੁਕਤ ਹੋ ਗਏ ਹਨ। ਇਹ ਪਹਿਲੀ ਵਾਰ ਹੈ ਕਿ ਫ਼ੌਜ ਦੀ ਹਵਾਈ ਰੱਖਿਆ ਕੋਰ ਦੇ ਅਧਿਕਾਰੀ ਨੂੰ ਕਿਸੇ ਕਮਾਨ ’ਚ ਕਮਾਂਡਰ-ਇੰਨ-ਚੀਫ਼ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਅਹੁਦਾ ਸੰਭਾਲਦੇ ਹੀ ਲੈਫ਼ਟੀਨੈਂਟ ਜਨਰਲ ਨਵ ਕੁਮਾਰ ਖੰਡੂਰੀ ਨੇ ਵੀਰ ਸਮ੍ਰਿਤੀ ’ਤੇ ਜਾ ਕੇ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਵੈਸਟਰਨ ਕਮਾਂਡ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।ਖੰਡੂਰੀ ਸੰਨ 2019 ਦੌਰਾਨ ਸੁਖਨਾ ਸਥਿਤ ਤ੍ਰਿਸ਼ਕਤੀ ਕੋਰ ’ਚ ਕਮਾਂਡਰ ਰਹਿ ਚੁੱਕੇ ਹਨ। ਲੈਫ਼ਟੀਨੈਂਟ ਜਨਰਲ ਨੇ 17 ਦਸੰਬਰ 1983 ਨੂੰ ਹਵਾਈ ਰੱਖਿਆ ਵਿੰਗ ’ਚ ਕਮਿਸ਼ਨ ਪਾਸ ਕੀਤਾ ਸੀ। ਉਹ ਆਪ੍ਰੇਸ਼ਨਰਲ ਲਾਜਿਸਟਿਕਸ ਅਤੇ ਸਟ੍ਰੇਟਿਜਿਕ ਮੈਨੇਜਮੈਂਟ ’ਚ ਵੀ ਜਨਰਲ ਡਾਇਰੈਕਟਰ ਰਹੇ ਹਨ।ਖੰਡੂਰੀ ਧਰਮਸਾਲਾ ਦੇ ਯੋਲ ਸਥਿਤੀ ਨਰਵਾਣਾ ਬਾਜ਼ਾਰ ਦੇ ਸਥਾਈ ਨਿਵਾਸੀ ਹਨ। ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਕੈਂਟ ਬੋਰਡ ਹਾਈ ਸਕੂਲ ’ਚ 1974-75 ਦੌਰਾਨ ਹੋਈ ਸੀ। ਉਨ੍ਹਾਂ ਦੇ ਪਿਤਾ ਪੀਤਾਂਬਰ ਦੱਤ ਖੰਡੂਰੀ ਇਸ ਸਕੂਲ ’ਚ ਮੁੱਖ ਅਧਿਆਪਕ ਸਨ। ਮਾਂ ਪਵਨਾ ਦੇਵੀ ਗ੍ਰਹਿਣੀ ਹੈ। ਉਨ੍ਹਾਂ ਦੀ ਮਾਤਾ ਪਵਨਾ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦਾ ਫ਼ੌਜ ਦੇ ਇੰਨੇ ਵੱਡੇ ਅਹੁਦੇ ’ਤੇ ਪਹੁੰਚਣਾ ਸਮੁੱਚੇ ਹਿਮਾਚਲ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਮਦਰਾਸ ਯੂਨੀਵਰਸਿਟੀ ਤੋਂ ਫਿਲੋਸਪੀ ਆਫ਼ ਡਿਫੈਂਸ ਸਟੱਡੀਜ਼ ’ਚ ਮਾਸਟਰਜ਼ ਡਿਗਰੀ ਅਤੇ ਉਸਮਾਨੀਆ ਯੂਨੀਵਰਸਿਟੀ ਤੋਂ ਮੈਨੇਜਮੈਂਟ ’ਚ ਮਾਸਟਰਜ਼ ਕੀਤੀ ਹੈ।
previous post