ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜਧਾਨੀ ਦਿੱਲੀ ’ਚ ‘ਪੁਲਿਸ ਖੋਜ ਅਤੇ ਵਿਕਾਸ ਬਿਊਰੋ’ ਦੇ 51ਵੇਂ ਸਥਾਪਨਾ ਦਿਵਸ ਸਮਾਗਮ ’ਚ ਸ਼ਾਮਿਲ ਹੋਏ। ਇਸ ਦੌਰਾਨ ਉਨ੍ਹਾਂ ਨੇ ਟੋਕਿਓ ਓਲੰਪਿਕ ’ਚ ਗੋਲਡ ਮੈਡਲ ਜੇਤੂ ਮੀਰਾਬਾਈ ਚਾਨੂ ਨੂੰ ਸਨਮਾਨਿਤ ਕੀਤਾ। ਮਣੀਪੁਰ ਸਰਕਾਰ ਨੇ ਮੀਰਾਬਾਈ ਚਾਨੂ ਨੂੰ ਪੁਲਿਸ ਵਿਭਾਗ ’ਚ ਅਡੀਸ਼ਨਲ ਪੁਲਿਸ ਸੁਪਰਡੈਂਟ (ਖੇਡ) ਦੇ ਰੂਪ ’ਚ ਨਿਯੁਕਤ ਕੀਤਾ ਹੈ। ਸ਼ਾਹ ਨੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਤੋਂ ਲੋਕਤੰਤਰ ਸਾਡੇ ਦੇਸ਼ ਦਾ ਸੁਭਾਅ ਰਿਹਾ ਹੈ ਅਤੇ ਬਿਨਾਂ ਕਾਨੂੰਨ ਵਿਵਸਥਾ ਦੇ ਇਹ ਸਫ਼ਲ ਨਹੀਂ ਹੋ ਸਕਦਾ ਹੈ।ਪੁਲਿਸ ਖੋਜ ਤੇ ਵਿਕਾਸ ਬਿਊਰੋ ਦੇ 51ਵੇਂ ਸਥਾਪਨਾ ਦਿਵਸ ਦੇ ਮੌਕੇ ’ਤੇ ਅਮਿਤ ਸ਼ਾਹ ਨੇ ਕਿਹਾ ਕਿ ਲੋਕਤੰਤਰ ਸਾਡੇ ਦੇਸ਼ ਦਾ ਸੁਭਾਅ ਹੈ। ਜੇਕਰ ਕੋਈ ਕਹਿੰਦਾ ਹੈ ਕਿ ਲੋਕਤੰਤਰ 15 ਅਗਸਤ 1947 ਤੋਂ ਬਾਅਦ ਜਾਂ 1950 ’ਚ ਸੰਵਿਧਾਨ ਅਪਣਾਉਣ ਤੋਂ ਬਾਅਦ ਹੀ ਆਇਆ, ਤਾਂ ਇਹ ਗਲ਼ਤ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਪਿੰਡਾਂ ’ਚ ‘ਪੰਚ ਪਰਮੇਸ਼ਵਰ’ ਹੁੰਦੇ ਸਨ। ਹਜ਼ਾਰਾਂ ਸਾਲ ਪਹਿਲਾਂ ਦੁਆਰਕਾ ’ਚ ਯਾਦਵਾਂ ਦਾ ਗਣਤੰਤਰ ਸੀ। ਬਿਹਾਰ ’ਚ ਗਣਤੰਤਰ ਵੀ ਸੀ, ਇਸ ਲਈ ਲੋਕਤੰਤਰ ਸਾਡੇ ਦੇਸ਼ ਦਾ ਸੁਭਾਅ ਰਿਹਾ ਹੈ।ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਕਾਨੂੰਨ ਵਿਵਸਥਾ ਠੀਕ ਨਹੀਂ ਹੈ ਤਾਂ ਲੋਕਤੰਤਰ ਕਦੇ ਸਫ਼ਲ ਨਹੀਂ ਹੋ ਸਕਦਾ ਹੈ। ਕਾਨੂੰਨ ਵਿਵਸਥਾ ਨੂੰ ਠੀਕ ਰੱਖਣ ਦਾ ਕੰਮ ਪੁਲਿਸ ਕਰਦੀ ਹੈ। ਪੂਰੇ ਸਰਕਾਰੀ ਤੰਤਰ ’ਚ ਸਭ ਤੋਂ ਔਖਾ ਕੰਮ ਜੇਕਰ ਕਿਸੇ ਸਰਕਾਰੀ ਕਰਮਚਾਰੀ ਦਾ ਹੈ ਤਾਂ ਉਹ ਪੁਲਿਸ ਦੇ ਮਿੱਤਰਾਂ ਦਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਸੰਸਥਾ ਹੋਵੇ, ਉਹ ਆਪਣੇ ਖੇਤਰ ਦੇ ਅੰਦਰ 51 ਸਾਲ ਤਕ ਆਪਣੀ ਪ੍ਰਾਸੰਗਿਕਤਾ ਨੂੰ ਬਣਾ ਸਕਦਾ ਹੈ ਅਤੇ ਬਣਾਏ ਰੱਖਦਾ ਹੈ, ਤਾਂ ਉਸਦਾ ਮਤਲਬ ਹੈ ਉਸਦੇ ਕੰਮ ’ਚ ਪ੍ਰਾਸੰਗਿਕਤਾ ਅਤੇ ਦਮ ਦੋਵਾਂ ’ਚ ਹੈ।
ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 75 ਸਾਲਾਂ ’ਚ ਦੇਸ਼ ’ਚ 35,000 ਪੁਲਿਸ ਦੇ ਜਵਾਨਾਂ ਨੇ ਬਲੀਦਾਨ ਦਿੱਤਾ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਿਸ ਸਮਾਰਕ ਦੀ ਰਚਨਾ ਕੀਤੀ ਜੋ ਦੱਸਦਾ ਹੈ ਕਿ ਪੁਲਿਸ 35,000 ਬਲੀਦਾਨਾਂ ਦੇ ਨਾਲ ਦੇਸ਼ ਦੀ ਸੇਵਾ ’ਚ ਖੜ੍ਹੀ ਹੈ।