ਮੁਬੰਈ: ਮਹਾਰਾਸ਼ਟਰ ਸਰਕਾਰ ਨੇ 20 ਜੂਨ ਤੋਂ ਫਿਲਮ ਸਿਟੀ ਵਿਖੇ ਸ਼ੂਟਿੰਗ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਫਿਲਮ ਸਿਟੀ ਵਿੱਚ ‘ਦਿ ਕਪਿਲ ਸ਼ਰਮਾ’ ਸ਼ੋਅ ਦੀ ਸ਼ੂਟਿੰਗ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਅਰਚਨਾ ਪੂਰਨ ਸਿੰਘ ਨੇ ਦੱਸਿਆ ਹੈ ਕਿ ਫਿਲਮ ਨੂੰ ਪ੍ਰਮੋਟ ਕਰਨ ਵਾਲੇ ਅਦਾਕਾਰਾਂ ਤੋਂ ਇਲਾਵਾ ਇਸ ਵਾਰ ਕੋਰੋਨਾ ਵਾਰੀਅਰਜ਼ ਵੀ ਸ਼ੋਅ ਵਿੱਚ ਨਜ਼ਰ ਆਉਣਗੇ।
ਇਸ ਗੱਲ ਦੀ ਵੀ ਚਰਚਾ ਹੈ ਕਿ ਸੋਨੂੰ ਸੂਦ ਇਸ ਸ਼ੋਅ ਦੇ ਪਹਿਲੇ ਮਹਿਮਾਨ ਹੋਣਗੇ। ਰਿਪਬਲਿਕ ਵਰਲਡ ਦੇ ਅਨੁਸਾਰ, ਕਪਿਲ 24 ਜੂਨ ਤੋਂ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰਨਗੇ। ਥੀਏਟਰ ਬੰਦ ਹੋਣ ਕਾਰਨ ਕਾਲਕਰ ਆਪਣੀ ਫਿਲਮ ਦਾ ਪ੍ਰਚਾਰ ਕਰਨ ਨਹੀਂ ਆ ਰਹੇ, ਇਸ ਲਈ ਕੋਰੋਨਾ ਵਾਰੀਅਰਜ਼ ਨੂੰ ਸ਼ੋਅ ਵਿੱਚ ਬੁਲਾਇਆ ਜਾਵੇਗਾ।
ਅਰਚਨਾ ਪੂਰਨ ਸਿੰਘ ਨੇ ਕਿਹਾ, “ਸਾਡੇ ਸ਼ੋਅ ‘ਤੇ ਇਨ੍ਹਾਂ ਲੋਕਾਂ ਨੂੰ ਬੁਲਾ ਕੇ ਅਸੀਂ ਉਨ੍ਹਾਂ ਦੀ ਸ਼ਲਾਘਾ ਕਰ ਸਕਦੇ ਹਾਂ। ਸਿਰਫ ਬਾਲੀਵੁੱਡ ਮਹਿਮਾਨ ਹੀ ਨਹੀਂ ਬਲਕਿ ਕਈ ਹੋਰ ਕਿਸਮਾਂ ਦੇ ਮਹਿਮਾਨ ਵੀ ਦੇਖੇ ਜਾ ਸਕਦੇ ਹਨ।”