ਵਾਸ਼ਿੰਗਟਨ – ਵਿਗਆਨੀਆਂ ਨੇ ਇਕ ਨਵਾਂ ਅਧਿਐਨ ਕੀਤਾ ਜਿਸ ਵਿਚ ਪਤਾ ਲਗਇਆ ਗਿਆ ਹੈ ਕਿ ਜ਼ਿਆਦਾ ਸਮੇਂ ਤੱਕ ਪ੍ਰਦੂਸ਼ਣ ਵਾਲੀ ਹਵਾ ਵਿਚ ਰਹਿਣ ਨਾਲ ਕੋਰੋਨਾ ਦਾ ਖਤਰਾ ਵੱਧ ਜਾਂਦਾ ਹੈ। ਇਹ ਅਧਿਐਨ ਅਕੂਪੈਸ਼ਨਲ ਐਂਡ ਵਾਤਾਵਰਣ ਮੈਡੀਸਨ ਨਾਮ ਦੀ ਅਖਬਾਰ ਵਿਚ ਪ੍ਰਕਾਸ਼ਿਤ ਹੋਇਆ ਹੈ।
ਮਾਮਲਾ ਹਵਾ ਨੂੰ ਜਾਂਚਣ ਨਾਲ ਜੁੜਿਆ ਹੋਇਆ ਹੈ। ਜਿਸ ਵਿਚ ਹਰ ਸਾਲ ਔਸਤਨ ਇਕ ਮਾਈਕੋਗ੍ਰਾਮ ਪ੍ਰਤੀ ਘਣ ਮੀਟਰ ਵਾਧਾ ਦਰਜ ਹੋਇਆ। ਇਹ ਸੰਕਰਮਣ ਦਰ 5 ਪ੍ਰਤੀਸ਼ਤ ਵਾਧੇ ਨਾਲ ਸਬੰਧਤ ਹੈ। ਉਤਰੀ ਇਟਲੀ ਦੇ ਸ਼ਹਿਰ ਵਿਚ ਪਾਬੰਦੀਆਂ ਤੇ ਇਕ ਅਧਿਐਨ ਕੀਤਾ ਗਿਆ। ਜਿਸ ਵਿਚ ਸੰਕਰਮਣ ਦੀ ਦਰ ਵਿਚ 5 ਫੀਸਦੀ ਵਾਧਾ ਹੋਇਆ ਮਤਲਬ ਹਰ ਸਾਲ ਇਕ ਲੱਖ ‘ਚੋਂ 294 ਜ਼ਿਆਦਾ ਮਾਮਲਿਆ ਦੇ ਬਰਾਬਰ ਹਨ।
ਖੋਜਕਰਤਾ ਦਾ ਕਹਿਣਾ ਹੈ ਕਿ ਇਸ ਦੇ ਕਾਰਨ ਤੇ ਪ੍ਰਭਾਵ ਨੂੰ ਜਾਣਨ ਲਈ ਅੱਗੇ ਹੋਰ ਖੋਜ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਦੂਸ਼ਿਤ ਹਵਾ ਦੇ ਸੰਪਰਕ ਵਿਚ ਆਉਣ ਨਾਲ ਸਾਂਹ ਤੇ ਦਿਲ ਸੰਬੰਧੀ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਸਾਫ ਹੈ ਕਿ ਇਸ ਨਾਲ ਕੋਰੋਨਾ ਵਾਇਰਸ ਦਾ ਖਤਰਾ ਵੀ ਵਧ ਜਾਂਦਾ ਹੈ।