ਮੈਲਬੌਰਨ – “ਵਿਕਟੋਰੀਆ ਦੇ ਚੀਫ਼ ਮੈਡੀਕਲ ਅਫ਼ਸਰ ਦੀ ਸਲਾਹ ਅਨੁਸਾਰ ਜਦੋਂ ਤੱਕ ਵਿਕਟੋਰੀਆ ਦੇ ਵਿੱਚ 70 ਫੀਸਦੀ ਲੋਕ ਪਹਿਲੀ ਵੈਕਸੀਨ ਨਹੀਂ ਲਗਵਾ ਲੈਂਦੇ ਉਦੋਂ ਤੱਕ ਸੂਬੇ ਦੇ ਵਿੱਚ ਲਗਾਈਆਂ ਗਈਆਂ ਤਕਰੀਬਨ-ਤਕਰੀਬਨ ਮੌਜੂਦਾ ਸਾਰੀਆਂ ਪਾਬੰਦੀ ਲਗਾਤਾਰ ਜਾਰੀ ਰਹਿਣਗੀਆਂ ਅਤੇ ਵੈਕਸੀਨ ਦੇ ਟੀਚੇ ਨੂੰ 23 ਸਤੰਬਰ ਤੱਕ ਪੂਰਾ ਕਰ ਲਏ ਜਾਣ ਦੀ ਉਮੀਦ ਹੈ।”
ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ‘ਇੰਡੋ ਟਾਈਮਜ਼’ ਨੂੰ ਭੇਜੀ ਜਾਣਕਾਰੀ ਦੇ ਵਿੱਚ ਦੱਸਿਆ ਹੈ ਕਿ ਪਿਛਲੇ 72 ਘੰਟੇ ਪਹਿਲਾਂ ਪਬਲਕਿ ਹੈਲਥ ਟੀਮ ਦੀ ਸਲਾਹ ‘ਤੇ ਸੂਬੇ ਦੇ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦੇ ਵਿੱਚ ਢਿੱਲ ਦੇਣ ਦੇ ਲਈ ਮੈਪ ਤਿਆਰ ਕਰ ਰਹੇ ਸਨ ਪਰ ਬੀਤੀ ਰਾਤ 3 ਅੰਕੜਿਆਂ ਦੇ ਵਿੱਚ ਮਿਲੇ ਨਵੇਂ ਕੇਸ, ਵੱਡੀ ਗਿਣਤੀ ਦੇ ਵਿੱਚ ਰਹੱਸਮਈ ਕੇਸ ਅਤੇ ਕਮਿਊਨਿਟੀ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਵਾਇਰਸ ਨਾਲ ਸੰਕ੍ਰਿਮਤ ਲੋਕਾਂ ਦੇ ਹੋਣ ਨੇ, ਇਸ ਸਾਰੇ ਉਪਰ ਪਾਣੀ ਫੇਰ ਦਿੱਤਾ। ਡੈਲਟਾ ਵੈਰੀਐਂਟ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਇਸਨੂੰ ਰੋਕਣ ਦੇ ਲਈ ਵੈਕਸੀਨ ਲੈਣਾ ਬਹੁਤ ਜਰੂਰੀ ਹੈ। ਘਰ ਤੋਂ ਬਾਹਰ ਸਿਰਫ਼ ਪੰਜ ਕੰਮਾਂ ਲਈ ਹੀ ਬਾਹਰ ਜਾਇਆ ਜਾ ਸਕਦਾ ਹੈ।”
ਵਿਕਟੋਰੀਆ ਦੇ ਵਿੱਚ 2 ਸਤੰਬਰ ਵੀਰਵਾਰ ਨੂੰ ਰਾਤ 11:59 ਵਜੇ ਤੋਂ ਸੂਬੇ ਦੇ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦੇ ਵਿੱਚ ਕੁੱਝ ਰਾਹਤ ਵੀ ਦਿੱਤੀ ਗਈ ਹੈ ਅਤੇ ਜਿਸਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ:
• ਪਲੇਅ ਗਰਾਉਂਡ 12 ਸਾਲ ਤੋਂ ਘੱਟ ਉਪਰ ਵਾਲਿਆਂ ਲਈ ਖੁੱਲ੍ਹ ਜਾਣਗੇ ਪਰ ਉਹਨਾਂ ਨਾਲ ਮਾਪਿਆਂ ਤੇ ਕੇਅਰਰ ਦੇ ਵਿੱਚੋਂ ਸਿਰਫ਼ ਇੱਕ ਦਾ ਹੀ ਹੋਣਾ ਲਾਜ਼ਮੀ।
• ਪਲੇਅ ਗਰਾਉਂਡ ਦੇ ਵਿੱਚ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਖਾਣ-ਪੀਣ ਦੇ ਲਈ ਮਾਸਕ ਨਹੀਂ ਲਾਹ ਸਕਦੇ।
• ਪਲੇਅ ਗਰਾਉਂਡ ਦੇ ਉਪਰ ਕਿਊ-ਆਰ ਸਿਸਟਮ ਦਾ ਹੋਣਾ ਜਰੂਰੀ।
• ਜੇਕਰ ਦੋੋਨੋਂ ਮਾਪੇ ਕੰਮ ‘ਤੇ ਜਾਂਦੇ ਹਨ ਤਾਂ ਘਰਾਂ ਦੇ ਵਿੱਚ ਬੇਬੀ ਸਿਿਟੰਗ ਲਈ ਦੇ ਸਕੂਲ ਵਾਲੇ ਬੱਚਿਆਂ ਨੂੰ ਵੀ ਰੱਖਿਆ ਜਾ ਸਕੇਗਾ।
• ਕਸਰਤ ਦਾ ਸਮਾਂ ਹੁਣ ਇੱਕ ਦਿਨ ਦੇ ਵਿੱਚ 3 ਵਾਰ 1-1 ਘੰਟਾ।
• ਗਰੋਸਰੀ ਜਾਂ ਜਰੂਰੀ ਸਮਾਨ ਖ੍ਰੀਦਣ ਦੇ ਲਈ ਘਰ ਤੋਂ 5 ਦੀ ਥਾਂ 10 ਕਿਲੋਮੀਟਰ ਤੱਕ ਜਾਇਆ ਜਾ ਸਕੇਗਾ।
• ਬਿਲਡਿੰਗ ਇੰਡਸਟਰੀ ਦੇ ਵਿੱਚ ਜਦੋਂ 90 ਫੀਸਦੀ ਵਰਕਰ ਪਹਿਲੀ ਵੈਕਸੀਨ ਲੈ ਲੈਂਦੇ ਹਨ ਤਾਂ ਉਹਨਾਂ ਦੇ 50 ਫੀਸਦੀ ਤੱਕ ਵਰਕਰ ਕੰਮ ਕਰ ਸਕਦੇ ਹਨ।
• 12ਵੀਂ ਕਲਾਸ ਦੇ ਵਿਿਦਆਰਥੀਆਂ ਤੇ ਅਧਿਆਪਕਾਂ ਨੂੰ 6 ਸਤੰਬਰ ਤੋਂ ਪਹਿਲ ਦੇ ਆਧਾਰ ‘ਤੇ ਵੈਕਸੀਨ ਦਿੱਤੇ ਜਾਣਗੇ।
ਵਰਨਣਯੋਗ ਹੈ ਕਿ ਵਿਕਟੋਰੀਆ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 120 ਨਵੇਂ ਲੋਕਲ ਕੇਸ ਮਿਲੇ ਹਨ ਅਤੇ ਵਾਇਰਸ ਦੇ ਨਾਲ ਦੋ ਹੋਰ ਮੌਤਾਂ ਹੋ ਗਈਆਂ ਹਨ। ਨਵੇਂ ਮਿਲੇ 120 ਕੇਸਾਂ ਦੇ ਵਿੱਚੋਂ 64 ਕੇਸ ਪਹਿਲਾਂ ਤੋਂ ਹੀ ਮਿਲੇ ਫੈਲਾਅ ਦੇ ਨਾਲ ਸਬੰਧਤ ਹਨ ਜਦਕਿ 56 ਨਵੇਂ ਕਮਿਊਨਿਟੀ ਕੇਸ ਹਨ। ਸੂਬੇ ਦੇ ਵਿੱਚ ਪਿਛਲੇ ਸਾਲ 2 ਸਤੰਬਰ 2020 ਨੂੰ ਮਿਲੇ 110 ਕੇਸਾਂ ਤੋਂ ਬਾਅਦ ਅੱਜ ਪਹਿਲੀ ਵਾਰ ਇੱਕ ਦਿਨ ਦੇ ਵਿੱਚ ਆਏ ਕੇਸਾਂ ਦੀ ਗਿਣਤੀ 100 ਤੋਂ ਜਿਆਦਾ ਤੱਕ ਅੱਪੜ ਗਈ ਹੈ।
ਇਥੇ ਇਹ ਵੀ ਵਰਨਣਯੋਗ ਹੈ ਕਿ ਵਿਕਟੋਰੀਆ ਦੇ ਵਿੱਚ ਕੱਲ੍ਹ ਮੰਗਲਵਾਰ ਨੂੰ 56 ਹਜ਼ਾਰ 501 ਟੈੱਸਟ ਕੀਤੇ ਗਏ ਜਦਕਿ ਸੂਬੇ ਦੇ ਵਿੱਚ 33 ਹਜ਼ਾਰ 455 ਖੁਰਾਕਾਂ ਦਿੱਤੀ ਗਈਆਂ ਹਨ।