ਮੈਲਬੌਰਨ – ਵਿਕਟੋਰੀਆ ਦੇ ਕੋਵਿਡ -19 ਦਾ ਫੈਲਾਅ ਵਧਣ ਦੇ ਕਾਰਣ 15,000 ਦੇ ਕਰੀਬ ਲੋਕਾਂ ਨੂੰ ਇਕਾਂਤਵਾਸ ਦੇ ਵਿੱਚ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ। ਕੋਵਿਡ-19 ਦੇ ਫੈਲਾਅ ਨੂੰ ਰੋਕਣ ਦੇ ਲਈ ਅੱਜ ਤੋਂ ਲੌਕਡਾਉਨ ਸ਼ੁਰੂ ਹੋ ਗਿਆ ਹੈ।
ਵਿਕਟੋਰੀਆ ਵਿੱਚ ਕੱਲ੍ਹ ਰਾਤ 4 ਨਵੇਂ ਕੋਵਿਡ -19 ਕੇਸ ਦਰਜ ਹੋਏ ਹਨ, ਜਿਸ ਨਾਲ ਸੂਬੇ ਦੇ ਵਿੱਚ ਕੇਸਾਂ ਦੀ ਗਿਣਤੀ 30 ਹੋ ਗਈ ਹੈ। ਤਾਜ਼ਾ 4 ਮਿਲੇ ਕੇਸਾਂ ਦੇ ਵਿੱਚੋਂ 2 ਵਿਦੇਸ਼ੀ ਯਾਤਰੀਆਂ ਦੇ ਵੀ ਦਰਜ ਕੀਤੇ ਗਏ ਹਨ, ਜੋ ਇਸ ਸਮੇਂ ਹੋਟਲ ਕੁਆਰੰਨਟੀਨ ਦੇ ਵਿੱਚ ਹਨ ਸੂਬੇ ਦੇ ਵਿੱਚ ਇਸ ਵੇਲੇ ਐਕਟਿਵ ਕੇਸਾਂ ਦੀ ਕੁਲ ਗਿਣਤੀ 39 ਹੋ ਗਈ ਹੈ। ਸੂਬੇ ਦੇ ਵਿੱਚ ਜਨਤਕ ਸੰਪਰਕ ਵਾਲੀਆਂ 121 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਅਤੇ ਉਥੇ ਗਏ ਲੋਕਾਂ ਨੂੰ ਤੁਰੰਤ ਟੈਸਟ ਕਰਾਉਣ ਲਈ ਕਿਹਾ ਗਿਆ ਹੈ।
ਵਿਕਟੋਰੀਆ ਦੇ ਐਕਟਿੰਗ ਪ੍ਰੀਮੀਅਰ ਦੇ ਵਲੋਂ ਪ੍ਰਧਾਨ ਮੰਤਰੀ ਨੂੰ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ 160 ਹੋਰ ਮੈਂਬਰ ਭੇਜਣ ਦੀ ਬੇਨਤੀ ਕੀਤੀ ਗਈ।
ਵਿਕਟੋਰੀਆ ਦੇ ਵਿੱਚਕੋਵਿਡ ਵੈਕਸੀਨ ਦੀ ਫਾਈਜ਼ਰ ਟੀਕਾ ਲਗਾਉਣ ਦੀ ਯੋਗਤਾ ਦੀ ਉਮਰ 40-49 ਸਾਲ ਕਰਨ ਦੇ ਐਲਾਨ ਤੋਂ ਬਾਅਦ 15 ਮਿੰਟਾਂ ਦੇ ਵਿੱਚ 77,000 ਤੋਂ ਵੱਧ ਕਾਲਾਂ ਕੀਤੀਆਂ ਗਈਆਂ ਜਿਸ ਨਾਲ ਹਾਟਲਾਈਨ ਕਰੈਸ਼ ਹੋ ਗਈ।
ਵਿਕਟੋਰੀਆ ਦੇ ਵਿੱਚ ਅੱਜ ਤੋਂ 6 ਜੂਨ ਤੱਕ ਦੇ ਲਈ ਲੌਕਡਾਉਨ ਲਗਾਇਆ ਗਿਆ ਹੈ। ਆਸਟ੍ਰੇਲੀਅਨ ਇੰਡਸਟਰੀ ਗਰੁੱਪ ਦਾ ਅਨੁਮਾਨ ਹੈ ਕਿ ਇਸ ਪਾਬੰਦੀ ਨਾਲ ਰਾਜ ਦੀ ਆਰਥਿਕਤਾ ਨੂੰ 2.5 ਬਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ।
ਐਕਟਿੰਗ ਪ੍ਰੀਮੀਅਰ ਨੇ ਜਰੂਰੀ ਕੰਮ ਤੋਂ ਇਲਾਵਾ ਲੋਕਾਂ ਨੂੰ ਬਾਹਰ ਨਾ ਨਿਕਲਣ ਤੇ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਹੈ। ਹੁਣ ਲੋਕ ਸਿਰਫ਼ ਹੇਠ ਲਿਖੇ ਕੰਮਾਂ ਦੇ ਲਈ ਹੀ ਬਾਹਰ ਜਾ ਸਕਦੇ ਹਨ:-
• ਜਰੂਰੀ ਸ਼ਾਪਿੰਗ
• ਮੈਡੀਕਲ
• ਕਸਰਤ
• ਵਰਕ ਐਂਡ ਐਜੂਕੇਸ਼ਨ