Australia & New Zealand Breaking News Latest News

ਵਿਕਟੋਰੀਆ ਦੇ ਵਿੱਚ 246 ਨਵੇਂ ਲੋਕਲ ਕੋਵਿਡ-19 ਕੇਸ

ਮੈਲਬੌਰਨ – ਵਿਕਟੋਰੀਆ ਦੇ ਵਿੱਚ ਅੱਜ ਕੋਵਿਡ-19 ਦੇ 246 ਨਵੇਂ ਲੋਕਲ ਪਾਜ਼ੇਟਿਵ ਕੇਸ ਮਿਲੇ ਹਨ ਅਤੇ ਕੱਲ੍ਹ ਵੀ 246 ਕੇਸ ਪਾਏ ਗਏ ਸਨ। ਅੱਜ ਨਵੇਂ ਆਏ ਕੇਸਾਂ ਦੇ ਵਿੱਚੋਂ 90 ਪਹਿਲਾਂ ਤੋਂ ਹੀ ਮਿਲੇ ਫੈਲਾਅ ਦੇ ਨਾਲ ਸਬੰਧਤ ਹਨ ਜਦਕਿ 156 ਨਵੇਂ ਲੋਕਲ ਕੇਸ ਕਮਿਊਨਿਟੀ ਦੇ ਵਿੱਚ ਪਾਏ ਗਏੇ ਹਨ ਅਤੇ ਇਹਨਾਂ ਕੇਸਾਂ ਦੇ ਸਰੋਤਾਂ ਦੀ ਜਾਂਚ ਜਾਰੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮੌਜੂਦਾ ਫੈਲਾਅ ਵਾਲੀਆਂ ਥਾਵਾਂ ਦੇ ਵਿੱਚੋਂ 313 ਸਿੱਖਿਆ ਸੰਸਥਾਵਾਂ ਦੇ ਨਾਲ ਸਬੰਧਤ ਹਨ। ਕੱਲ੍ਹ ਸ਼ੁੱਕਰਵਾਰ ਨੂੰ 49 ਹਜ਼ਾਰ 584 ਟੈਸਟ ਕੀਤੇ ਗਏ ਜਦਕਿ 35 ਹਜ਼ਾਰ 464 ਟੀਕੇ ਲਗਾਏ ਗਏ।

ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਹੈ ਕਿ ਪਹਿਲਾ ਵੈਕਸੀਨ ਲੈਣ ਵਾਲਿਆਂ ਦੇ ਵਿੱਚ ਤੇਜ਼ੀ ਆਈ ਹੈ ਅਤੇ 70 ਪ੍ਰਤੀਸ਼ਤ ਦੇ ਟੀਚੇ ਨੂੰ 23 ਸਤੰਬਰ ਤੱਕ ਹਾਸਲ ਕਰ ਲਏ ਜਾਣ ਦੀ ਉਮੀਦ ਹੈ। ਵਿਕਟੋਰੀਆਂ ਦੇ ਸਿਹਤ ਅਧਿਕਾਰੀ ਅਗਲੇ ਦਿਨਾਂ ਦੇ ਵਿੱਚ ਹਸਪਤਾਲ ਪ੍ਰਣਾਲੀ ‘ਤੇ ਪੈਣ ਵਾਲੇ ਪ੍ਰਭਾਵਾਂ ਦੀ ਤਿਆਰੀ ਕਰ ਰਹੇ ਹਨ। ਹੁਣ ਜਦੋਂ ਡੈਲਟਾ ਵੈਰੀਐਂਟ ਦੇ ਤਾਜ਼ਾ ਪ੍ਰਕੋਪ ਦੇ ਕਾਰਣ ਵਾਇਰਸ ਦੇ ਕੇਸਾਂ ਦੀ ਗਿਣਤੀ ਜ਼ੀਰੋ ਨਹੀਂ ਹੋ ਰਹੀ ਹੈ ਤਾਂ ਲੌਕਡਾਊਨ ਦੇ ਵਿੱਚੋਂ ਬਾਹਰ ਨਿਕਣ ਦਾ ਰਸਤਾ ਸਿਰਫ਼ ਟੀਕਾਰਕਰਨ ਦੇ ਟੀਚੇ ਦੇ ਉਪਰ ਹੀ ਨਿਰਭਰ ਕਰਦਾ ਹੈ।

ਵਿਕਟੋਰੀਆ ਦੇ ਵਿੱਚ ਕੋਵਿਡ-19 ਸਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕਰੋ:

• ਜੇਕਰ ਤੁਸੀਂ ਚਿੰਤਤ ਹੋ, ਕੋਰੋਨਾਵਾਇਰਸ ਹੌਟਲਾਈਨ ਨੂੰ ਫੋਨ ਕਰੋ 1800 675 398 (24 ਘੰਟੇ)।

• ਜੇ ਤੁਹਾਨੂੰ ਦੋਭਾਸ਼ੀਏ ਦੀ ਲੋੜ ਹੈ ਤਾਂ 131 450 ਉਪਰ ਫੋਨ ਕਰੋ।

• ਐਮਰਜੈਂਸੀ ਵਾਸਤੇ ਟਰਿਪਲ ਜ਼ੀਰੋ (000) ਡਾਇਲ ਕਰੋ।

• ਜੇ ਤੁਸੀਂ ਆਪਣੇ ਟੈਸਟ ਨਤੀਜਿਆਂ ਦੀ ਉਡੀਕ ਕਰਦੇ ਸਮੇਂ ਆਮਦਨ ਗਵਾਉਣ ਬਾਰੇ ਚਿੰਤਤ ਹੋ, ਤਾਂ ਤੁਸੀਂ ਕਰੋਨਾਵਾਇਰਸ (ਕੋਵਿਡ-19) ਟੈਸਟ ਕਰਕੇ ਵੱਖਰੇ ਰਹਿਣ ਦੀ 450 ਡਾਲਰ ਦੀ ਸਹਾਇਤਾ ਵਾਸਤੇ ਯੋਗ ਹੋ ਸਕਦੇ ਹੋ। ਇਹ ਤੁਹਾਨੂੰ ਘਰ ਵਿੱਚ ਰਹਿਣ ਵਿੱਚ ਸਹਾਇਤਾ ਕਰੇਗੀ।

• ਜੇ ਤੁਹਾਡਾ ਟੈਸਟ ਪੌਜ਼ੇਟਿਵ ਆਉਂਦਾ ਹੈ ਜਾਂ ਪੁਸ਼ਟੀ ਕੀਤੇ ਮਾਮਲੇ ਦੇ ਨਜ਼ਦੀਕੀ ਸੰਪਰਕ ਹੋ, ਤਾਂ ਤੁਸੀਂ 1,500 ਡਾਲਰ ਦੇ ਭੁਗਤਾਨ ਵਾਸਤੇ ਯੋਗ ਹੋ ਸਕਦੇ ਹੋ। ਵਧੇਰੇ ਜਾਣਕਾਰੀ ਵਾਸਤੇ ਕਰੋਨਾਵਾਇਰਸ ਹੌਟਲਾਈਨ ਨੂੰ 1800 675 398 ਉੱਤੇ ਫੋਨ ਕਰੋ। ਜੇ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਸਿਫਰ (0) ਦਬਾਓ।

• ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਚਿੰਤਤ ਜਾਂ ਪਰੇਸ਼ਾਨ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ Lifeline ਨੂੰ 13 11 14 ਉੱਤੇ ਜਾਂ Beyond Blue ਨੂੰ 1800 512 348 ਉੱਤੇ ਫੋਨ ਕਰ ਸਕਦੇ ਹੋ।

• ਜੇ ਤੁਸੀਂ ਇਕੱਲਾਪਣ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਕਰੋਨਾਵਾਇਰਸ ਹੌਟਲਾਈਨ ਨੂੰ 1800 675 398 ਉੱਤੇ ਫੋਨ ਕਰ ਸਕਦੇ ਹੋ ਅਤੇ ਤਿੰਨ (3) ਦਬਾਓ। ਜੇ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਸਿਫਰ (0) ਦਬਾਓ। ਤੁਸੀਂ ਆਸਟਰੇਲੀਅਨ ਰੈਡ ਕਰਾਸ ਦੇ ਕਿਸੇ ਵਲੰਟੀਅਰ ਨਾਲ ਜੁੜ ਜਾਓਗੇ ਜੋ ਤੁਹਾਨੂੰ ਸਥਾਨਕ ਸਹਾਇਤਾ ਸੇਵਾਵਾਂ ਨਾਲ ਜੋੜ ਸਕਦਾ ਹੈ।

Related posts

TCA Launches New Program to Increase Women in Tech

admin

Labor fails on university governance: Senator Henderson

admin

Shaping Hornsby Shire’s future: have your say on our community’s 10-year vision

admin