ਨਵੀਂ ਦਿੱਲੀ – ਗ੍ਰਹਿ ਮੰਤਰਾਲੇ ਨੇ ਵਿਗਿਆਨ ਤੇ ਸਿਹਤ ਵਿਭਾਗਾਂ ਨੂੰ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ 300 ਤੋਂ ਵੱਧ ਪੁਰਸਕਾਰਾਂ ਦੀ ਗਿਣਤੀ ਘਟਾਉਣ ਤੇ ‘ਅਸਲ ’ਚ ਯੋਗ ਉਮੀਦਵਾਰਾਂ’ ਲਈ ‘ਉੱਚ ਪੱਧਰ’ ਦਾ ਪੁਰਸਕਾਰ ਸ਼ੁਰੂ ਕਰਨ ਲਈ ਕਿਹਾ ਹੈ। ਵਿਗਿਆਨ ਤੇ ਸਿਹਤ ਵਿਭਾਗਾਂ ਦੇ ਸਕੱਤਰਾਂ ਨਾਲ ਬੈਠਕ ਦੌਰਾਨ ਗ੍ਰਹਿ ਸਕੱਤਰ ਅਜੈ ਭੱਲਾ ਨੇ ਵਿਗਿਆਨੀਆਂ ਲਈ ਨੋਬਲ ਪੁਰਸਕਾਰ ਵਰਗਾ ਇਕ ਪੁਰਸਕਾਰ ‘ਵਿਗਿਆਨ ਰਤਨ’ ਸ਼ੁਰੂ ਕਰਨ ਦਾ ਵੀ ਸੁਝਾਅ ਦਿੱਤਾ। ਇਹ ਯਤਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ। ਮੋਦੀ ਨੇ ਪੁਰਸਕਾਰਾਂ ਲਈ ਚੋਣ ਪ੍ਰਕਿਰਿਆ ’ਚ ਪਾਰਦਰਸ਼ਤਾ ਲਿਆਉਣ ’ਤੇ ਜ਼ੋਰ ਦਿੱਤਾ ਹੈ। ਇਸ ’ਚ ਭਰੋਸੇਯੋਗਤਾ ਲਿਆਉਣ ਦੇ ਉਦੇਸ਼ ਨਾਲ ਉਨ੍ਹਾਂ ਨੇ ਪੁਰਸਕਾਰਾਂ ਦੀ ਪੂਰੀ ਪ੍ਰਕਿਰਿਆ ਬਦਲਣ ਦਾ ਨਿਰਦੇਸ਼ ਦਿੱਤਾ ਹੈ।
ਗ੍ਰਹਿ ਸਕੱਤਰ ਨੇ ਵਿਗਿਆਨਕ ਤੇ ਸਨਅਤੀ ਖੋਜ ਪ੍ਰੀਸ਼ਦ (ਸੀਐੱਸਆਈਆਰ) ਨੂੰ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ ਜਾਰੀ ਰੱਖਣ, ਪਰ ਮਹੀਨਾਵਾਰ ਮਾਣ ਭੱਤੇ ਸਬੰਧੀ ਨਿਯਮਾਂ ’ਚ ਬਦਲਾਅ ਕਰ ਕੇ ਉਸ ਦੀ ਹੱਦ 15 ਸਾਲ ਤੈਅ ਕਰਨ ਲਈ ਕਿਹਾ ਹੈ। ਵਿਗਿਆਨ ਤੇ ਤਕਨੀਕ ਵਿਭਾਗ ਮੌਜੂਦਾ ਸਮੇਂ ’ਚ 200 ਤੋਂ ਵੱਧ ਪੁਰਸਕਾਰ ਦਿੰਦਾ ਹੈ। ਵਿਭਾਗ ਨੂੰ ਸਾਰੇ ਨਿੱਜੀ/ਲੈਕਚਰ/ਵਜ਼ੀਫ਼ਾ/ਫੈਲੋਸ਼ਿੱਪ ਤੇ ਅੰਦਰੂਨੀ ਪੁਰਸਕਾਰ ਬੰਦ ਕਰਨ ਲਈ ਕਿਹਾ ਗਿਆ ਹੈ। ਇਸ ਨੂੰ ਵਾਜ਼ਬ ਮਾਣਭੱਤੇ ਨਾਲ ਵਜ਼ੀਫ਼ਾ ਤੇ ਫੈਲੋਸ਼ਿਪ ਦੀ ਨਵੀਂ ਯੋਜਨਾ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਇਸੇ ਸਾਲ ਮਈ ’ਚ ਗ੍ਰਹਿ ਸਕੱਤਰ ਨੇ ਸਾਰੇ ਮੰਤਰਾਲਿਆਂ ਨੂੰ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਪੁਰਸਕਾਰਾਂ ਦੀ ਗਿਣਤੀ ਤਰਤੀਬਵਾਰ ਬਣਾਉਣ ਲਈ ਕਿਹਾ ਸੀ।
ਕੇਂਦਰੀ ਮੁਲਾਜ਼ਮਾਂ ਨੂੰ ਮਿਲਿਆ ਤੋਹਫ਼ਾ, ਸਰਕਾਰ ਨੇ ਇੰਨੇ ਫ਼ੀਸਦੀ ਵਧਾਇਆ ਡੀਏ, ਰੇਲਵੇ ਸਟੇਸ਼ਨਾਂ ਲਈ ਵੀ ਕੀਤਾ ਇਹ ਐਲਾਨਸਿਹਤ ਵਿਭਾਗ ਨੂੰ ਕਿਹਾ ਗਿਆ ਹੈ ਕਿ ਉਹ ਫਲੋਰੈਂਸ ਨਾਈਟੈਂਗਲ ਨਰਸਿਜ ਐਵਾਰਡਸ ਦੀ ਗਿਣਤੀ ਨੂੰ ਸਹੀ ਬਣਾਏ। ਇਹ ਪੁਰਸਕਾਰ ਹਰ ਸਾਲ 51 ਨਰਸਾਂ ਨੂੰ ਦਿੱਤਾ ਜਾਂਦਾ ਹੈ। ਇਸ ਸਿਲਸਿਲੇ ’ਚ ਇਕ ਸਮੀਖਿਆ ਬੈਠਕ ਛੇਤੀ ਹੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕੀਤੀ ਜਾਵੇਗੀ।
previous post
