ਨਵੀਂ ਦਿੱਲੀ – ਜਦੋਂ ਤੋਂ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਹੈ, ਲਗਪਗ 250 ਕੰਪਨੀਆਂ ਨੇ ਦੇਸ਼ ਤੋਂ ਕਾਰੋਬਾਰ ਵਾਪਸ ਲੈ ਲਿਆ ਹੈ ਜਾਂ ਕੰਮਕਾਜ ਕੱਟ ਦਿੱਤੇ ਹਨ। ਯੇਲ ਸਕੂਲ ਆਫ਼ ਮੈਨੇਜਮੈਂਟ ਦੇ ਅਨੁਸਾਰ 24 ਫਰਵਰੀ ਨੂੰ ਯੂਕਰੇਨ ‘ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਮਲੇ ਤੋਂ ਬਾਅਦ ਤੋਂ ਅਮਰੀਕਾ ਤੇ ਯੂਰਪ ਦੀਆਂ ਕੰਪਨੀਆਂ ਮਾਸਕੋ ਛੱਡ ਰਹੀਆਂ ਹਨ। ਹਾਲ ਹੀ ‘ਚ Netflix, Tiktok, Samsung ਨੇ ਵੀ ਰੂਸ ਛੱਡਣ ਦਾ ਐਲਾਨ ਕੀਤਾ ਹੈ। ਰੂਸ ਛੱਡਣ, ਰੂਸ ਨਾਲ ਸਬੰਧ ਤੋੜਨ ਜਾਂ ਦੇਸ਼ ਵਿੱਚ ਆਪਣੇ ਕੰਮਕਾਜ ਦੀ ਸਮੀਖਿਆ ਕਰਨ ਵਾਲੀਆਂ ਕੰਪਨੀਆਂ ਦੀ ਇੱਕ ਲੰਬੀ ਸੂਚੀ ਹੈ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਲੜਾਈ ਜਾਰੀ ਰਹਿਣ ਨਾਲ ਵਿੱਤੀ ਜ਼ੋਖ਼ਮ ਵਧਦੇ ਜਾ ਰਹੇ ਹਨ। ਰੂਸ ‘ਤੇ ਵਧਦੀਆਂ ਅੰਤਰਰਾਸ਼ਟਰੀ ਪਾਬੰਦੀਆਂ, ਯੁੱਧ ਕਾਰਨ ਹਵਾਈ ਖੇਤਰ ਅਤੇ ਆਵਾਜਾਈ ਲਿੰਕਾਂ ਦਾ ਬੰਦ ਹੋਣਾ ਅਤੇ ਸਵਿਫਟ ਦਾ ਬਾਹਰ ਜਾਣਾ ਕਾਰੋਬਾਰੀ ਸੰਚਾਲਨ ਵਿਚ ਰੁਕਾਵਟ ਬਣ ਰਿਹਾ ਹੈ। ਤੇਲ ਤੇ ਗੈਸ ਸੈਕਟਰ ਬਾਰੇ ਗੱਲ ਕਰਦੇ ਹੋਏ ਰੂਸ ਦੇ ਸਭ ਤੋਂ ਵੱਡੇ ਵਿਦੇਸ਼ੀ ਨਿਵੇਸ਼ਕ, ਬੀਪੀ ਪੀਐਲਸੀ ਨੇ 27 ਫਰਵਰੀ ਨੂੰ ਘੋਸ਼ਣਾ ਕੀਤੀ ਕਿ ਉਹ ਰਾਜ ਦੁਆਰਾ ਸੰਚਾਲਿਤ ਰੋਸਨੇਫਟ ਵਿੱਚ ਆਪਣੀ 20% ਹਿੱਸੇਦਾਰੀ ਨੂੰ ਖ਼ਤਮ ਕਰ ਰਹੀ ਹੈ। ਇਸ ਤੋਂ ਬਾਅਦ ਸ਼ੈੱਲ ਪੀਐਲਸੀ ਵੀ ਕਾਰੋਬਾਰ ਤੋਂ ਬਾਹਰ ਹੋ ਗਈ। ਨਾਰਵੇ ਦੇ ਇਕਵਿਨਰ ਏਐਸਏ ਨੇ ਕਿਹਾ ਕਿ ਉਹ ਰੂਸ ਵਿੱਚ ਆਪਣੇ ਸਾਂਝੇ ਉੱਦਮਾਂ ਤੋਂ ਪਿੱਛੇ ਹਟਣਾ ਸ਼ੁਰੂ ਕਰ ਦੇਵੇਗਾ, ਜਿਸਦੀ ਕੀਮਤ ਲਗਪਗ 1.2 ਬਿਲੀਅਨ ਡਾਲਰ ਹੈ।ਵਿੱਤ ਖੇਤਰ ਦੀ ਗੱਲ ਕਰਦੇ ਹੋਏ ਵੀਜ਼ਾ ਤੇ ਮਾਸਟਰਕਾਰਡ ਨੇ ਕਿਹਾ ਹੈ ਕਿ ਉਹ ਰੂਸ ਵਿੱਚ ਕਾਰੋਬਾਰ ਨੂੰ ਮੁਅੱਤਲ ਕਰ ਰਹੇ ਹਨ। ਇਸ ਦਾ ਕਾਰਨ ਯੂਕਰੇਨ ਦੇ ਰਾਸ਼ਟਰਪਤੀ ਦੀ ਉਹ ਅਪੀਲ ਵੀ ਹੈ। ਜਿਸ ‘ਚ ਉਨ੍ਹਾਂ ਨੇ ਅਮਰੀਕੀ ਸੰਸਦ ਮੈਂਬਰਾਂ ਨਾਲ ਵੀਡੀਓ ਕਾਲ ‘ਚ ਕੰਪਨੀਆਂ ਨੂੰ ਰੂਸ ‘ਚ ਸਾਰੇ ਕਾਰੋਬਾਰ ਬੰਦ ਕਰਨ ਲਈ ਕਿਹਾ ਸੀ। ਹਰੇਕ ਕੰਪਨੀ ਨੂੰ ਆਪਣੇ ਕੁੱਲ ਮਾਲੀਏ ਦਾ ਲਗਪਗ 4% ਰੂਸ ਨਾਲ ਸਬੰਧਤ ਕਾਰੋਬਾਰ ਤੋਂ ਪ੍ਰਾਪਤ ਹੁੰਦਾ ਹੈ। ਅਮਰੀਕਨ ਐਕਸਪ੍ਰੈਸ ਨੇ ਵੀ ਇਹੀ ਗੱਲ ਕਹੀ ਹੈ।
ਜਨਰਲ ਮੋਟਰਜ਼ ਕੰਪਨੀ, ਫੋਰਡ ਮੋਟਰ ਕੰਪਨੀ, ਵੋਲਕਸਵੈਗਨ ਅਤੇ ਟੋਇਟਾ ਮੋਟਰ ਕਾਰਪੋਰੇਸ਼ਨ ਸਮੇਤ ਦੁਨੀਆ ਦੀਆਂ ਜ਼ਿਆਦਾਤਰ ਵੱਡੀਆਂ ਕਾਰ ਨਿਰਮਾਤਾਵਾਂ ਨੇ ਘੋਸ਼ਣਾ ਕੀਤੀ ਹੈ ਕਿ ਉਹ ਰੂਸ ਲਈ ਆਪਣੀਆਂ ਸ਼ਿਪਮੈਂਟਾਂ ਨੂੰ ਰੋਕ ਦੇਣਗੇ। ਟਰੱਕ ਨਿਰਮਾਤਾਵਾਂ ਵੋਲਵੋ ਤੇ ਡੈਮਲਰ ਨੇ ਵੀ ਉੱਥੇ ਕਾਰੋਬਾਰੀ ਗਤੀਵਿਧੀਆਂ ਰੋਕ ਦਿੱਤੀਆਂ ਹਨ।
ਲੇਵੀ ਸਟ੍ਰਾਸ ਐਂਡ ਕੰਪਨੀ ਰੂਸ ਵਿੱਚ ਵਪਾਰਕ ਕਾਰਜਾਂ ਨੂੰ ਵੀ ਮੁਅੱਤਲ ਕਰ ਰਹੀ ਹੈ, ਜਿੱਥੇ ਇਸ ਨੂੰ ਇਸ ਦੀ ਵਿਕਰੀ ਦਾ ਲਗਪਗ 2% ਪ੍ਰਾਪਤ ਹੁੰਦਾ ਹੈ। ਕੰਪਨੀ ਨੇ ਕਿਹਾ ਕਿ ਹਮਲੇ ਕਾਰਨ ਕਾਰੋਬਾਰ ਅਸਥਿਰ ਹੋ ਗਿਆ ਹੈ। ਸੈਮਸੰਗ ਇਲੈਕਟ੍ਰੋਨਿਕਸ ਕੰਪਨੀ ਨੇ ਆਪਣੇ ਸਾਰੇ ਉਤਪਾਦਾਂ ਦੇ ਨਿਰਯਾਤ ਨੂੰ ਮੁਅੱਤਲ ਕਰ ਦਿੱਤਾ ਹੈ। ਸੈਮਸੰਗ ਨੇ ਕਿਹਾ ਕਿ ਉਹ 6 ਮਿਲੀਅਨ ਡਾਲਕ ਦਾਨ ਕਰੇਗਾ ਜਿਸ ਵਿੱਚ ਖ਼ਪਤਕਾਰ ਇਲੈਕਟ੍ਰੋਨਿਕਸ ਉਤਪਾਦਾਂ ਲਈ 1 ਮਿਲੀਅਨ ਡਾਲਰ ਸ਼ਾਮਲ ਹੈ।