ਚੰਡੀਗੜ੍ਹ – ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਾਬਕਾ ਮਲਕੀਤ ਸਿੰਘ ਦਾਖਾ ਦੀ ਅਗਵਾਈ ਵਿਚ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਲੁਧਿਆਣਾ ਤੋਂ ਰਵਾਨਾ ਹੋਏ 18ਵੇਂ ਵਿਸ਼ਾਲ ਜਥੇ ਦਾ ਚੰਡੀਗੜ੍ਹ ਰੇਲਵੇ ਸਟੇਸ਼ਨ ਵਿਖੇ ਪਹੁੰਚਣ ਉਤੇ ਅਮਲੋਹ ਤੋਂ ਵਿਧਾਇਕ ਅਤੇ ਉਨ੍ਹਾਂ ਦੇ ਸਾਥੀਆਂ ਨੇ ਜ਼ੋਰਦਾਰ ਸਵਾਗਤ ਕੀਤਾ। ਇਸ ਦੇ ਨਾਲ ਹੀ ਬੈਰਾਗੀ ਮਹਾਂਮੰਡਲ ਚੰਡੀਗੜ੍ਹ ਵੱਲੋਂ ਵੀ ਸ਼ਿਵ ਪਵਾਰ, ਮਨੋਜ ਲਾਕੜਾ ਅਤੇ ਫਾਊਂਡੇਸ਼ਨ ਦੇ ਜਗਮੋਹਨ ਬਰਾੜ ਤੇ ਹਰਵਿੰਦਰ ਸਿੰਘ ਹੰਸ ਨੇ ਵੀ ਮਠਿਆਈਆਂ ਵੰਡ ਕੇ ਜਥੇ ਦਾ ਸਵਾਗਤ ਕੀਤਾ।
ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਇਕ ਮਹਾਨ ਯੋਧੇ ਅਤੇ ਜਰਨੈਲ ਸਨ ਜਿਨ੍ਹਾਂ ਨੇ ਜਬਰ-ਜ਼ੁਲਮ ਕਰਨ ਵਾਲੇ ਮੁਗਲਾਂ ਦਾ ਖਾਤਮਾ ਕਰਕੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਪਾਸੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਚੱਪੜਚਿੜੀ ਤੱਕ ਮਾਰਗ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਉਤੇ ਰੱਖਣ ਦੀ ਪੁਰਜ਼ੋਰ ਮੰਗ ਕੀਤੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸਰਹਿੰਦ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਸਥਾਪਤ ਕਰਨ ਦੇ ਫ਼ੈਸਲੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਧੰਨਵਾਦ ਕੀਤਾ।ਇਸ ਜਥੇ ਦਾ ਅੰਬਾਲਾ, ਕਰੁਕਸ਼ੇਤਰ, ਕਰਨਾਲ, ਪਾਣੀਪਤ, ਦਿੱਲੀ, ਮਥੁਰਾ, ਆਗਰਾ ਵਿਚ ਵੀ ਸੰਤਾ ਨੇ ਫੁਲ ਮਲਾਵਾਂ ਪਾ ਕੇ ਅਤੇ ਮਠਿਆਈਆਂ ਵੰਡ ਕੇ ਭਰਵਾਂ ਸਵਾਗਤ ਕੀਤਾ।
ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਜਥੇ ਦਾ ਸਨਮਾਨ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਫਾਊਂਡੇਸ਼ਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ ਅਤੇ ਦੁਸ਼ਾਲਾ ਕਰਕੇ ਸਨਮਾਨ ਕੀਤਾ।
ਕਲਮ ਜਲੰਧਰ ਵਾਲਿਆਂ ਨੇ ਸੰਗਤ ਲਈ ਵਾਸ਼ਰੂਮ ਵਾਸਤੇ ਸਲੀਪਰਾਂ ਦੀ ਸੇਵਾ ਕੀਤਾ।ਇਸ ਮੌਕੇ ਗੁਲਜਿੰਦਰ ਸਿੰਘ ਲੋਹਾਰਾ, ਮਨੋਹਰ ਸਿੰਘ ਗਿੱਲ, ਮਨਜੀਤ ਸਿੰਘ ਲੋਹਾਰਾ, ਦਵਿੰਦਰ ਸਿੰਘ ਚਾਹਲ ਸਾਬਕਾ ਪ੍ਰਧਾਨ ਨਗਰ ਕੌਂਸਲ ਸਾਹਨੇਵਾਲ, ਹਰਜੀਤ ਸਿੰਘ ਸਾਹਨੇਵਾਲ, ਕਮਲਜੀਤ ਸਿੰਘ ਛੰਦੜਾ, ਅਮਰਿੰਦਰ ਸਿੰਘ ਜੱਸੋਵਾਲ, ਮਨਜੀਤ ਸਿੰਘ ਠੇਕੇਦਾਰ, ਦਵਿੰਦਰ ਸਿੰਘ ਚਾਹਲ, ਸੁਸ਼ੀਲ ਕੁਮਾਪ ਸ਼ੀਲਾ, ਅਮਨਦੀਪ ਬਾਵਾ, ਤਰਲੋਚਨ ਸਿੰਘ ਬਿਲਾਸਪੁਰ, ਕੈਪਟਨ ਬਲਬੀਰ ਸਿੰਘ, ਭੁਪਿੰਦਰ ਸਿੰਘ, ਧਰਮਿੰਦਰ, ਰਣਜੀਤ ਸਿੰਘ, ਗੁਰਨਾਮ ਸਿੰਘ, ਜਗਜੀਤ ਸਿੰਘ, ਸਾਜਨ ਮਲਹੋਤਰਾ, ਦਵਿੰਦਰ ਲਾਂਪਰਾ, ਅਸ਼ੋਕ ਕੁਮਾਰ, ਸੋਨੀ, ਕਰਨਵੀਰ ਸਿੰਘ, ਰਾਜੂ, ਬੀਬੀ ਕੁਲਵੰਤ, ਬੀਬੀ ਗੁਰਚਰਨ ਕੌਰ, ਰਜਨੀ ਬਾਵਾ, ਪੂਜਾ ਬਾਵਾ, ਸਵਰਨ ਕੌਰ, ਸੁਰਿੰਦਰ ਕੌਰ ਅਤੇ ਗੁਰਮੀਤ ਕੌਰ ਆਦਿ ਹਾਜ਼ਰ ਸਨ।