Punjab

ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ, ਝੂਠੇ ਦੋਸ਼ ਲਾਉਣ ਵਾਲਿਆਂ ਨੂੰ ਦਿੱਤਾ ਮੂੰਹ ਤੋੜ ਜਵਾਬ : ਸੁਨੀਲ ਜਾਖੜ

ਚੰਡੀਗੜ੍ਹ – ਅੱਜ ਦੇ ਚੋਣ ਨਤੀਜਿਆਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਸਪੱਸ਼ਟ ਬਹੁਮਤ ਮਿਲਣ ਅਤੇ ਤੇਲੰਗਾਣਾ ਵਿਚ  ਇਸ ਦੀ ਪਿਛਲੀ ਕਾਰਗੁਜ਼ਾਰੀ ਵਿਚ ਹੋਏ ਸ਼ਾਨਦਾਰ ਸੁਧਾਰ ਦੇ ਮੱਦੇਨਜਰ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਨੂੰ ਇਤਿਹਾਸਕ ਜਿੱਤ ਕਰਾਰ ਦਿੱਤਾ ਹੈ।
ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਭਾਜਪਾ ਦੀ ਤਰਫੋਂ ਉਨ੍ਹਾਂ ਨੇ ਭਾਜਪਾ ਹਾਈਕਮਾਂਡ ਖਾਸ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਸਾਰੇ ਸੀਨੀਅਰ ਆਗੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਵਿੱਚ ਕਈ ਲੋਕ ਗਾਰੰਟੀਆਂ ਦੀਆਂ ਟੋਕਰੀਆਂ ਲੈ ਕੇ ਆਏ ਸਨ ਪਰ ਜਨਤਾ ਨੇ ਮੋਦੀ ਜੀ ਦੀਆਂ ਗਾਰੰਟੀਆਂ ਨੂੰ ਹੀ ਪ੍ਰਵਾਨ ਕੀਤਾ ਹੈ। ਸ਼੍ਰੀ ਜਾਖੜ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਨੀਤੀ, ਨੀਅਤ ਅਤੇ ਇਰਾਦੇ ਅਤੇ ਲੋਕਾਂ ਪ੍ਰਤੀ ਸੱਚੇ ਸਮਰਪਣ ਦੇ ਨਤੀਜੇ ਵਜੋਂ ਪਾਰਟੀ ਦੀ ਇਹ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਭਾਜਪਾ ਦੇ ਸਮੂਹ ਸਾਥੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਆਉਣ ਵਾਲੀਆਂ ਚੋਣਾਂ ਵਿੱਚ ਅਸੀਂ ਪ੍ਰਧਾਨ ਮੰਤਰੀ ਦਾ ਸੁਨੇਹਾ ਪੰਜਾਬ ਦੇ ਹਰ ਸ਼ਹਿਰ, ਕਸਬੇ ਅਤੇ ਪਿੰਡ ਵਿੱਚ ਲੈ ਕੇ ਜਾਵਾਂਗੇ ਅਤੇ ਪੰਜਾਬ ਨੂੰ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਮੁਕਤ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ  ਕਾਂਗਰਸ ਆਪਣੀ ਹੋਂਦ ਇਸ ਹੱਦ ਤੱਕ ਗੁਆ ਚੁੱਕੀ ਹੈ ਕਿ ਕੋਈ ਵੀ ਹੋਰ ਪਾਰਟੀ ਇੰਡੀਆ ਗਠਜੋੜ ਦੇ ਸੰਦਰਭ ਵਿੱਚ ਉਨ੍ਹਾਂ ਨਾਲ ਹੁਣ ਗੱਲ ਕਰਨ ਤੋਂ ਵੀ ਬਚੇਗੀ।
ਹਾਲ ਹੀ ਚ ਭਾਜਪਾ ਛੱਡ ਕੇ ਕਾਂਗਰਸ ਚ ਵਾਪਸੀ ਕਰਨ ਵਾਲੇ ਨੇਤਾਵਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਚ ਉਨ੍ਹਾਂ ਨੇ ਇਕ ਸ਼ੇਅਰ ਸਾਂਝਾ ਕਰਦੇ ਹੋਏ ਕਿਹਾ, ਦੀਵਾਨੋਂ ਸੇ ਯੇ ਮਤ ਪੂਛੋ ਕਿ ਦਿਵਾਨੋਂ ਪਰ ਕਿਆ ਗੁਜਰੀ ਹੈ, ਹਾਂ ਉਨਕੇ ਦਿਲੋਂ ਸੇ ਯੇ ਪੂਛੋ ਕਿ ਅਰਮਾਨੋਂ ਪੇ ਕਿਆ ਗੁਜਰੀ ਹੈ। ਜਾਖੜ ਨੇ ਕਿਹਾ ਕਿ ਹੁਣ ਚੋਣਾਂ ਪਹਿਲਾਂ ਵਾਂਗ ਖ਼ਾਲੀ ਚਿਹਰਿਆਂ ਤੇ ਨਹੀਂ ਜਿੱਤੀਆਂ ਜਾਂਦੀਆਂ, ਜਨਤਾ ਨੂੰ ਕੰਮ ਕਰਕੇ ਵਿਖਾਓ, ਫਿਰ ਇੱਕ ਵਾਰ ਦੀ ਬਜਾਏ ਚਾਰ ਵਾਰ ਸੱਤਾ ਵਿੱਚ ਆਓ, ਕਿਸੇ ਨੂੰ ਕੋਈ ਪਰਵਾਹ ਨਹੀਂ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਚ ਕਰੋੜਾਂ ਰੁਪਏ ਬਰਬਾਦ ਕੀਤੇ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਸੀਲਿਆਂ ਦੀ ਪਾਰਟੀ ਪ੍ਰਚਾਰ ਲਈ ਕੀਤੀ ਦੁਰਵਰਤੋਂ ਅਤੇ ਇਸ ਦੇ ਖ਼ਜ਼ਾਨੇ ਵਿੱਚੋਂ ਕੀਤੀ ਚੋਰੀ ਦਾ ਇੰਨ੍ਹਾਂ ਤੋਂ ਪੂਰਾ ਹਿਸਾਬ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਵੇਂ ਬਿਕਰਮਜੀਤ ਸਿੰਘ ਮਜੀਠੀਆ ਦਾ ਭਗਵੰਤ ਮਾਨ ਨਾਲ ਛਤੀ ਦਾ ਅੰਕੜਾ ਹੈ ਪਰ ਅਸੀਂ ਭਗਵੰਤ ਮਾਨ ਸਰਕਾਰ ਵੱਲੋਂ ਮਜੀਠੀਆ ਦੀ ਪਤਨੀ ਦੇ ਸਬੰਧ ਵਿੱਚ ਕੀਤੇ ਗਏ ਨੀਵੇਂ ਪੱਧਰ ਦੇ ਵਤੀਰੇ ਦੀ ਸਖ਼ਤ ਨਿਖੇਧੀ ਕਰਦੇ ਹਾਂ। ਨੂੰਹਾਂ—ਧੀਆਂ ਨਾਲ ਅਜਿਹਾ ਨੀਵੇਂ ਪੱਧਰ ਦਾ ਸਲੂਕ ਕੋਈ ਵੀ ਪੰਜਾਬੀ ਬਰਦਾਸ਼ਤ ਨਹੀਂ ਕਰੇਗਾ।

Related posts

HAPPY DIWALI 2025 !

admin

ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin