ਨਵੀਂ ਦਿੱਲੀ – ਵਿਰਾਟ ਕੋਹਲੀ ਨੇ ਭਾਰਤੀ ਟੀ20 ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਤੇ ਉਹ ਟੀ20 ਵਰਲਡ ਕੱਪ 2021 ਤੋਂ ਬਾਅਦ ਸਿਰਫ ਭਾਰਤੀ ਵਨਡੇ ਤੇ ਟੈਸਟ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਵਿਰਾਟ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਨੂੰ ਲੈ ਕੇ ਇਕ ਵੱਡੀ ਗੱਲ ਸਾਹਮਣੇ ਆ ਰਹੀ ਹੈ ਤੇ ਖਬਰਾਂ ਦੀ ਮੰਨੀਏ ਤਾਂ ਟੀਮ ਦੇ ਇਕ ਸੀਨੀਅਰ ਖਿਡਾਰੀ ਨੇ ਉਨ੍ਹਾਂ ਦੇ ਵਿਵਹਾਰ ਨੂੰ ਲੈ ਕੇ ਬੀਸੀਸੀਆਈ ਨੂੰ ਸ਼ਿਕਾਇਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਰਲਡ ਟੈਸਟ ਚੈਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਤੋਂ ਬਾਅਦ ਵਿਰਾਟ ਕੋਹਲੀ ਨੇ ਜੋ ਬਿਆਨ ਦਿੱਤਾ ਸੀ ਉਹ ਉਸ ਖਿਡਾਰੀ ਨੂੰ ਨਾਗਵਾਰ ਗੁਜਰਿਆ ਤੇ ਇਸ ਦੀ ਵਜ੍ਹਾ ਨਾਲ ਹੀ ਉਸ ਪਲੇਅਰ ਨੇ ਅਜਿਹਾ ਕਦਮ ਚੁੱਕਿਆ। ਟੀਮ ਇੰਡੀਆ ਨੇ ਜਦੋਂ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਗਵਾਇਆ ਸੀ ਉਦੋਂ ਕੋਹਲੀ ਨੇ ਕਿਹਾ ਸੀ ਕਿ ਇਸ ਮੈਚ ਨੂੰ ਜਿੱਤਣ ਲਈ ਭਾਰਤੀ ਖਿਡਾਰੀਆਂ ਅੰਦਰ ਜਜ਼ਬੇ ਤੇ ਇਰਾਦੇ ਦੀ ਕਮੀ ਸੀ। ਕਪਤਾਨ ਦੇ ਇਸ ਤਰ੍ਹਾਂ ਬਿਆਨ ਤੋਂ ਬਾਅਦ ਟੀਮ ਦੇ ਕੁਝ ਖਿਡਾਰੀ ਖੁਸ਼ ਨਹੀਂ ਸੀ। ਰਿਪੋਰਟ ਦੀ ਮੰਨੀਏ ਤਾਂ ਟੀਮ ਦੇ ਕਿਸੇ ਇਕ ਸੀਨੀਅਰ ਖਿਡਾਰੀ ਨੇ ਬੋਰਡ ਦੇ ਸਕੱਤਰ ਜੈ ਸ਼ਾਹ ਨੂੰ ਇਸ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਦਿ ਟੈਲੀਗ੍ਰਾਫ ਨਾਲ ਗੱਲ ਕਰਦੇ ਹੋਏ ਇਕ ਸੂਤਰ ਨੇ ਦੱਸਿਾ ਕਿ ਵਿਰਾਟ ਕੋਹਲੀ ਦਾ ਜੋ ਅਪ੍ਰੋਚ ਹੈ ਜਾਂ ਉਨ੍ਹਾਂ ਦਾ ਜਿਸ ਤਰ੍ਹਾਂ ਦਾ ਐਟੀਟਿਊਡ ਹੈ ਉਸ ਤੋਂ ਕਈ ਖਿਡਾਰੀ ਖੁਸ਼ ਨਹੀਂ ਹਨ। ਸੂਤਰਾਂ ਮੁਤਾਬਕ ਵਿਰਾਟ ਕੋਹਲੀ ਹੁਣ ਆਪਣਾ ਆਪਾ ਗੁਆ ਰਹੇ ਹਨ ਤੇ ਕੁਝ ਪਲੇਅਰਜ਼ ਨੂੰ ਉਨ੍ਹਾਂ ਦਾ ਐਟੀਟਿਊਡ ਬਿਲਕੁੱਲ ਪਸੰਦ ਨਹੀਂ ਹੈ ਜਿਸ ਦੀ ਵਜ੍ਹਾ ਕਾਰਨ ਉਨ੍ਹਾਂ ਨੇ ਆਪਣਾ ਸਨਮਾਨ ਖੋਹ ਦਿੱਤਾ ਹੈ। ਹੁਣ ਉਹ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਵਾਲੇ ਕਪਤਾਨ ਨਹੀਂ ਰਹੇ ਤੇ ਖਿਡਾਰੀਆਂ ਤੋਂ ਉਨ੍ਹਾਂ ਨੂੰ ਸਨਮਾਨ ਨਹੀਂ ਮਿਲਦਾ ਹੈ।