ਲਾਹੌਰ – ਪਾਕਿਸਤਾਨ ’ਚ ਆਜ਼ਾਦੀ ਦੇ ਜਸ਼ਨ ਦੇ ਮੌਕੇ ’ਤੇ ਇਕ ਔਰਤ ਦੇ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਬਹੁਤ ਹੀ ਸ਼ਰਮਸਾਰ ਹੈ। ਪੁਲਿਸ ਨੇ 400 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਦਰਅਸਲ ਔਰਤ 14 ਅਗਸਤ ਨੂੰ ਆਪਣੇ ਮੋਬਾਈਲ ਤੋਂ ਸੀਨਾਰ-ਏ-ਪਾਕਿਸਤਾਨ ਦੀ ਵੀਡੀਓ ਬਣਾ ਰਹੀ ਸੀ ਤਾਂ ਕਰੀਬ 400 ਲੋਕਾਂ ਦੀ ਭੀੜ ਨੇ ਉਸ ਦੇ ਕੱਪੜੇ ਪਾੜਦੇ ਹੋਏ ਉਸ ’ਤੇ ਹਮਲਾ ਕਰ ਦਿੱਤਾ। ਔਰਤ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਤੇ ਗਹਿਣਿਆਂ ਦੇ ਨਾਲ-ਨਾਲ ਪੈਸੇ ਵੀ ਖੋਹ ਲੈ।ਪੀੜਤ ਨੇ ਦਰਜ ਕਰਵਾਇਆ ਮਾਮਲਾ
ਪਾਕਿਸਤਾਨ ਦੇ ਡਾਨ ਅਖਬਾਰ ਅਨੁਸਾਰ ਪੀੜਤ ਕੁੜੀ ਵੱਲੋ ਐਫਆਈਆਰ ਦਰਜ ਕਰਵਾਈ ਗਈ ਹੈ। ਇਸ ’ਚ ਦੱਸਿਆ ਗਿਆ ਹੈ ਕਿ ਅਚਾਨਕ ਹੀ ਕਰੀਬ 300-400 ਅਣਜਾਣ ਲੋਕਾਂ ਦੀ ਭੀੜ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਨੇ ਤੇ ਉਸ ਦੇ ਛੇ ਸਾਥੀਆਂ ਨੇ ਉਸ ਭੀੜ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਭੀੜ ਬੇਹੱਦ ਬਹੁਤ ਜ਼ਿਆਦਾ ਸੀ ਜਿਸ ਕਰਕੇ ਉਸ ਨੂੰ ਇਸ ਦਾ ਸ਼ਿਕਾਰ ਹੋਣਾ ਪਿਆ। ਹਾਲਤ ਨੂੰ ਦੇਖਦੇ ਹੋਏ ਪਾਰਕ ਦੇ ਸੁਰੱਖਿਆ ਗਾਰਡ ਨੇ ਸੀਨਾਰ-ਏ-ਪਾਕਿਸਤਾਨ ਵੱਲ ਦਾ ਰਸਤਾ ਰੋਕ ਦਿੱਤਾ। ਫਿਰ ਵੀ ਹਿੰਸਕ ’ਚ ਸ਼ਾਮਲ ਲੋਕ ਨਹੀਂ ਰੁਕੇ। ਉਸ ਭੀੜ ਨੇ ਮਹਿਲਾ ਨੂੰ ਇਸ ਤਰ੍ਹਾਂ ਧੱਕਿਆ ਕਿ ਕੱਪੜੇ ਵੀ ਪਾੜ ਦਿੱਤੇ। ਕੁਝ ਲੋਕਾਂ ਨੇ ਔਰਤ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਬੀੜ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ।