ਮਾਨਸਾ – ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ, ਰਾਮਦਿੱਤੇ ਵਾਲਾ ਵਿਖੇ ਵੀਰ ਬਾਲ ਦਿਵਸ ਸੰਬੰਧੀ ਮੁਕਾਬਲੇ ਕਰਵਾਏ ਗਏ । ਇਸ ਸੰਬੰਧੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਪਰਿਵਾਰ ਨਾਲ ਸੰਬੰਧਤ ਇੱਕ ਪੇਪਰ ਦਾ ਮੁਕਾਬਲਾ ਕਰਵਾਇਆ ਗਿਆ । ਜਿਸ ਦੀ ਤਿਆਰੀ ਕਈ ਦਿਨਾਂ ਤੋਂ ਬਾਲ ਸਾਹਿਤਕਾਰ ਇਕਬਾਲ ਸੰਧੂ ਉੱਭਾ ਕਰਵਾ ਰਹੇ ਸਨ । ਇਸ ਮੁਕਾਬਲੇ ਵਿੱਚ ਲਗਭਗ 45 ਬੱਚਿਆਂ ਨੇ ਭਾਗ ਲਿਆ ਜਿਸ ਵਿੱਚ ਰਣਜੋਤ ਸਿੰਘ ਜਮਾਤ ਚੌਥੀ ਨੇ ਪਹਿਲਾ ਸਥਾਨ, ਗੁਰਜੌਤ ਕੌਰ ਜਮਾਤ ਚੌਥੀ ਨੇ ਦੂਜਾ ਸਥਾਨ, ਏਕਮ ਸਿੰਘ ਜਮਾਤ ਪੰਜਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਜੇਤੂ ਵਿਦਿਆਰਥੀਆਂ ਨੂੰ ਇਕਬਾਲ ਸੰਧੂ ਉੱਭਾ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਜਰੂਰ ਭਾਗ ਲੈਣਾ ਚਾਹੀਦਾ ਹੈ । ਜਿਸ ਨਾਲ ਅਸੀਂ ਸ਼ਹੀਦਾਂ ਨੂੰ ਯਾਦ ਰੱਖ ਕੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕੀਏ । ਇਸ ਮੌਕੇ ਜੋਨੀ ਕੁਮਾਰ, ਜਗਦੀਪ ਸਿੰਘ, ਵੀਰਪਾਲ ਕੌਰ, ਸ਼ਰਨਜੀਤ ਕੌਰ, ਸਿਮਰਜੀਤ ਕੌਰ, ਰਿੰਕੂ ਰਾਣੀ ਆਦਿ ਹਾਜਰ ਸਨ ।