ਮੁੱਲ
ਮੁੱਲ ਨਹੀਂ ਏਂ ਬੰਦੇ ਦਾ
ਬਸ ਫੂਕ ਈ ਏ,
ਜੋ ਟਿਕਣ ਨਹੀਂ ਦਿੰਦੀ।
ਮਨੁੱਖ ਫੂਕ ਦੇ ਸਹਾਰੇ ਉੱਡਦਾ ਹੈ।
ਸਗੋਂ ਵਸਤਾਂ ਦਾ ਮੁੱਲ ਹੈ।
ਉਹਨਾਂ ਦੀ ਅੰਤ ਤੋਂ ਬਾਅਦ ਵੀ ਕੀਮਤ ਪੈਂਦੀ ਹੈ,
ਆਸ ਹੁੰਦੀ ਹੈ।
ਪਰ ਮਨੁੱਖ ਦਾ ਮੌਤ ਤੋਂ ਬਾਅਦ
ਕੋਈ ਮੁੱਲ ਨਹੀਂ,
ਫੂਕ ਭਾਵੇ ਜ਼ਮੀਨ ਤੇ ਨਿਕਲੇ ਜਾਂ ਆਸਮਾਨ ਤੇ,
ਫਿਰ ਕੌਣ ਪੁੱਛਦਾ ਹੈ,
ਕਿੰਨ੍ਹਾਂ ਕੁ ਯਾਦ ਕਰਦਾ ਹੈ,
ਕਿਸੇ ਕੋਲ ਸਮਾਂ ਨਹੀਂ।
ਬਸ ਅਜਕੱਲ ਬੰਦੇ ਦੀ ਫੂਕ ਦਾ ਮੁੱਲ ਹੈ
So sad, RIP
ਬਸ ਮੁੱਲ ਏਨਾਂ ਈ ਏ।
———————00000———————
ਅਤੀਤ
ਮੰਦਭਾਗਾ ਹੈ,ਬਦਕਿਸਮਤੀ ਹੈ,
ਅਤੀਤ ਨੂੰ ਭੁੱਲ ਜਾਣਾ।
ਮਨੱਖ ਉੱਡਦਾ ਹੈ,
ਅੰਬਰੀ ਛੂੰਹਣਾ ਚਾਹੁੰਦਾ ਹੈ,
ਹੰਕਾਰ ਦੇ ਘੋੜੇ ਦੜ੍ਹਾਉਂਦਾ ਹੋਇਆ
ਮੰਜ਼ਿਲ ਭਾਲਦਾ ਹੈ,
ਪਰ ਔਕਾਤ ਭੁੱਲ ਜਾਂਦਾ ਹੈ।
ਆਖਿਰ ਕਿੰਨਾਂ ਕੁ ਚਿਰ
ਬਿਨ੍ਹਾਂ ਕਿਸੇ ਵਜੂਦ ਤੋਂ ਉੱਡਿਆ ਜਾ ਸਕਦਾ ਹੈ।
ਫਿਰ ਅੱਕਦਾ ਹੈ,
ਥੱਕਦਾ ਹੈ,
ਟੁੱਟਦਾ ਹੈ,
ਪਰ ਅੱਗੇ ਲੰਘਣ ਦੀ ਲਾਲਸਾ
ਹਸ਼ਰ ਬਣ ਜਾਂਦੀ ਹੈ।
ਜੇਕਰ ਮਨੁੱਖ ਪੈਰ ਜ਼ਮੀਨ ਤੇ ਰੱਖੇ
ਅਤੇ ਸੋਚ ਆਸਮਾਨ ਦੀ ਰੱਖੇ
ਤਾਂ ਉਡਾਰੀ ਅੰਬਰ ਛੂੰਹਦੀ ਹੋਈ
ਮੰਜ਼ਿਲ ਤੱਕ ਪਹੁੰਚ ਸਕਦੀ ਹੈ।
———————00000———————