Punjab

ਸਕੂਲ ਵੈਨ ਦੀ ਟਰੈਕਟਰ ਨਾਲ ਟੱਕਰ, ਦੋ ਬੱਚਿਆਂ ਦੀ ਮੌਤ

ਬਠਿੰਡਾ – ਅੱਜ ਸਵੇਰੇ ਮੌੜ ਮੰਡੀ ਵਿੱਚ ਸਕੂਲੀ ਵੈਨ ਅਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਵੈਨ ਚਾਲਕ ਸਮੇਤ ਇਕ ਦਰਜਨ ਬੱਚੇ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਆਦਰਸ਼ ਸਕੂਲ ਰਾਮਨਗਰ ਦੀ ਸਕੂਲੀ ਵੈਨ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਕਿ ਮੌੜ ਮੰਡੀ ਦੇ ਪਸ਼ੂ ਮੇਲੇ ਨੇੜੇ ਬਹਿਣ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ ਜਿਸ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ।ਇਸ ਹਾਦਸੇ ਵਿੱਚ ਹੁਣ ਤੱਕ ਤੇਰਾਂ ਬੱਚਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਦੋ ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਆਦੇਸ਼ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਵੈਨ ਦੇ ਚਾਲਕ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਬਹਿਰੀਨ ਵਿਚ ਕੁੱਲ ਸਤਾਰਾਂ ਸਕੂਲੀ ਬੱਚੇ ਸਕੂਲ ਜਾ ਰਹੇ ਸਨ। ਇਸ ਸੜਕ ਹਾਦਸੇ ਵਿੱਚ ਛੇ ਬੱਚੇ ਮੌੜ ਮੰਡੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਹਨ ਜਦੋਂਕਿ ਵੈਨ ਚਾਲਕ ਲਵਪ੍ਰੀਤ ਸਿੰਘ ਮਨਜੋਤ ਕੌਰ ਅਤੇ ਅਨੂਪ ਕੌਰ ਨੂੰ ਆਦੇਸ਼ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੜਕ ਹਾਦਸੇ ਵਿੱਚ ਦੋ ਬੱਚਿਆਂ ਦੀ ਦੁਖਦਾਈ ਮੌਤ ਹੋ ਗਈ ਹੈ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin