India

ਸਪੇਨ ਦੇ ਪ੍ਰਧਾਨ ਮੰਤਰੀ ਨੇ ਮੁੰਬਈ ’ਚ ਮਨਾਈ ਦੀਵਾਲੀ

ਮੁੰਬਈ – ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਆਪਣੀ ਪਤਨੀ ਬੇਗੋਨਾ ਗੋਮੇਜ਼ ਨਾਲ ਸੋਮਵਾਰ ਰਾਤ ਮੁੰਬਈ ’ਚ ਦੀਵਾਲੀ ਦੇ ਜਸ਼ਨ ’ਚ ਸ਼ਾਮਲ ਹੋਏ।
ਜਸ਼ਨ ਦੌਰਾਨ ਸਪੇਨ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੇ ਦੀਵੇ ਜਗਾਏ ਅਤੇ ਕੁਝ ਪਟਾਕੇ ਵੀ ਚਲਾਏ। ਉਨ੍ਹਾਂ ਨੇ ਲੱਡੂਆਂ ਸਮੇਤ ਭਾਰਤੀ ਮਠਿਆਈਆਂ ਦਾ ਵੀ ਆਨੰਦ ਮਾਣਿਆ।
ਸਾਂਚੇਜ਼ ਭਾਰਤ ਦੇ ਤਿੰਨ ਦਿਨਾਂ ਦੌਰੇ ’ਤੇ ਸੋਮਵਾਰ ਸਵੇਰੇ ਭਾਰਤ ਪਹੁੰਚੇ। ਉਹ ਅੱਜ ਮੁੰਬਈ ’ਚ ਇਕ ਸਮਾਗਮ ’ਚ ਸ਼ਾਮਲ ਹੋਣ ਅਤੇ ਭਲਕੇ ਸਪੇਨ ਲਈ ਰਵਾਨਾ ਹੋਣ ਵਾਲੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਮਰੁਤਬਾ ਸਾਂਚੇਜ਼ ਨੇ ਗੁਜਰਾਤ ਦੇ ਵਡੋਦਰਾ ’ਚ ਟਾਟਾ ਐਡਵਾਂਸਡ ਸਿਸਟਮਜ਼ ਲਿਮਿਟੇਡ (“1SL) ਕੈਂਪਸ ’ਚ ਸੀ-295 ਜਹਾਜ਼ਾਂ ਦੇ ਨਿਰਮਾਣ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਸਾਂਝੇ ਤੌਰ ’ਤੇ ਉਦਘਾਟਨ ਕੀਤਾ।

Related posts

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਟਕਾਰ ਲਗਾਈ

admin

ਆਰਟੇਮਿਸ II ਮਿਸ਼ਨ : ਅੱਜ ਅੱਧੀ ਸਦੀ ਬਾਅਦ ਮਨੁੱਖ ਫਿਰ ਚੰਦ ਉਪਰ ਜਾਣਗੇ

admin

ਕੁਵੈਤ ਤੋਂ 20 ਭਾਰਤੀਆਂ ਦੀਆਂ ਲਾਸ਼ਾਂ ਕੁਵੈਤ ਏਅਰਵੇਜ਼ ਰਾਹੀਂ ਕੋਚੀ ਪੁੱਜੀਆਂ

admin