Articles Pollywood

ਸਮਾਜਿਕ ਸਿਨਮੇ ਦੇ ਨਿਰਮਾਤਾ ਨਿਰਦੇਸ਼ਕ ਸਿਮਰਨ ਸੰਧੂ ਅਤੇ ਵਿਕਰਮ ਸੰਧੂ

ਲੇਖਕ: ਸੁਰਜੀਤ ਜੱਸਲ

ਕਲਾ ਖੇਤਰ ਸਿਨਮੇ ਵਿੱਚ ਨਿੱਤ ਨਵੇਂ ਨਿਰਮਾਤਾ ਨਿਰਦੇਸ਼ਕ ਆਪਣੇ ਭਾਵਪੂਰਵਕ ਤਜੱਰਿਬਆ ਨੂੰ ਅਕਸਰ ਹੀ ਸਾਂਝੇ ਕਰਦੇ ਰਹਿੰਦੇ ਹਨ। ਚੰਗੀ ਗੱਲ ਹੈ ਕਿ ਪੰਜਾਬੀ ਸਿਨਮੇ ਅਤੇ ਹੋਰ ਖੇਤਰੀ ਸਿਨਮੇ ਦੇ ਨਾਲ ਨਾਲ ਹੁਣ ਅੰਗਰੇਜ਼ੀ ਸਿਨਮੇ ਦਾ ਵੀ ਅਧਿਐਨ ਹੋ ਰਿਹਾ ਹੈ। ਇਸੇ ਤਰਜ਼ ‘ਤੇ ਦੋ ਬਹੁਤ ਹੀ ਡੂੰਘੀ ਸੋਚ ਅਤੇ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਵਿੱਚ ਹਨ।

ਦਿੱਵਿਆ ਫ਼ਿਲਮਜ਼ ਇੰਟਰਟੇਨਮੈਂਟ ਵਲੋਂ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਵਲੋਂ ਨਿਰਦੇਸ਼ਤ ਇਨ੍ਹਾਂ ਦੋ ਫ਼ਿਲਮਾਂ ‘ਚੋਂ ਇੱਕ ਫ਼ਿਲਮ ਪੰਜਾਬੀ ਹੈ ਜਿਸਦਾ ਨਾਂ ‘ਦਾ ਸਾਇਲੰਸ ਆਫ਼ ਲਾਇਨਜ਼’ ਹੈ ਜੋ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਇਸ ਫ਼ਿਲਮ ਨੂੰ ਨਿਰਮਾਤਾ ਨੇ ਅੰਗਰੇਜ਼ੀ ਸਮੇਤ ਸੱਤ ਭਾਸ਼ਾਵਾਂ ਵਿੱਚ ਰਿਲੀਜ਼ ਕਰਨਾ ਹੈ। ਇਸ ਫ਼ਿਲਮ ਦੀ ਸੂਟਿੰਗ ਵਿਦੇਸ਼ਾਂ ਵਿੱਚ ਕੀਤੀ ਗਈ ਹੈ। ਨਿਰਮਾਤਾ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਇੱਕ ਬਹੁਤ ਵੱਡਾ ਸੁਨੇਹਾ ਦੇਵੇਗੀ। ਦੂਜੀ ਫ਼ਿਲਮ ‘ਸੀਜ਼ਿਰ –ਦਾ ਕੈਚੀ’ ਬਾਰੇ ਗੱਲ ਕਰਦਿਆਂ ਵਿਕਰਮ ਸੰਧੂ ਨੇ ਕਿਹਾ ਕਿ ਇਹ ਫ਼ਿਲਮ ਹਿੰਦੀ ਭਾਸ਼ਾ ਵਿੱਚ ਹੈ ਜੋ ਡਰਾਉਣੇ ਵਿਸ਼ੇ ਅਧਾਰਤ ਕਹਾਣੀ ਨੂੰ ਕਾਮੇਡੀ ਦਾ ਤੜਕਾ ਹੈ। ਇਸ ਫ਼ਿਲਮ ਦੀ ਕਹਾਣੀ ਵਿਕਰਮ ਸੰਧੂ ਨੇ ਲਿਖੀ ਹੈ ਤੇ ਸਕਰੀਨ ਪਲੇਅ ਤੇ ਡਾਇਲਾਗ ਨੀਰਜ਼ ਸ਼ਰਮਾ ਨੇ ਲਿਖੇ ਹਨ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਪੰਜਾਬੀ ਸਿਨਮੇ ਦੇ ਦਿੱਗਜ਼ ਅਦਾਕਾਰ ਹੌਬੀ ਧਾਲੀਵਾਲ ਦਾ ਬੇਟਾ ਜੈ ਸਿੰਘ ਧਾਲੀਵਾਲ ਬਾਲੀਵੁੱਡ ਵੱਲ ਕਦਮ ਵਧਾਵੇਗਾ। ਇਸ ਤੋਂ ਇਲਾਵਾ ਸੁਰਾ ਦੇ ਸਿਕੰਦਰ ਮਰਹੂਮ ਫ਼ਨਕਾਰ‘ ਸਰਦੂਲ ਸਿਕੰਦਰ ਦੇ ਬੇਟੇ ਵੀ ਬਾਲੀਵੁੱਡ ਸੰਗੀਤਕ ਪਰਿਵਾਰਾਂ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਫ਼ਿਲਮ ‘ਚ ਪਾਕਿਸਤਾਨੀ ਆਵਾਜ਼ਾਂ ਵੀ ਦਰਸ਼ਕਾਂ ਨੂੰ ਕੀਲਣ ਦੇ ਸਮਰੱਥ ਹੋਣਗੀਆਂ। ਦਿੱਵਿਆ ਫ਼ਿਲਮਜ਼ ਇੱਕ ਪ੍ਰੋਡਕਸ਼ਨ ਹਾਊਸ ਹੈ ਜੋ ਭਾਰਤ ਅਤੇ ਯੂਰਪ ਵਿੱਚ ਸਥਾਪਤ ਹੈ। ਇਸ ਹਾਊਸ ਨਾਲ ਚੰਗੀ ਸੋਚ ਵਾਲੇ ਤਜੱਰਬੇਕਾਰ ਨਿਰਮਾਤਾ ਨਿਰਦੇਸਕ ਤੇ ਤਕਨੀਕੀ ਕਲਾਕਾਰ ਜੁੜੇ ਹੋਏ ਹਨ। ਮਨੋਰੰਜਨ ਭਰੇ ਸਿਹਤਮੰਦ ਸਿਨਮੇ ਦੀ ਉਸਾਰੀ ਕਰਨਾ ਹੀ ਇਸਦਾ ਮੁੱਖ ਉਦੇਸ਼ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin