ਮਿਊਨਿਖ – ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਆਈ.ਐਸ.ਐਸ.ਐਫ. ਵਿਸ਼ਵ ਕੱਪ 2024 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਮਗ਼ਾ ਅਪਣੇ ਨਾਂਅ ਕਰ ਲਿਆ ਹੈ। ਸਰਬਜੋਤ ਸਿੰਘ ਨੇ ਮਿਊਨਿਖ ਵਿਚ ਆਈ.ਐਸ.ਐਸ.ਐਫ. ਵਿਸ਼ਵ ਕੱਪ 2024 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤਣ ਲਈ 242.7 ਅੰਕ ਹਾਸਲ ਕੀਤੇ।ਇਸ ਤੋਂ ਪਹਿਲਾਂ ਉਹ ਕੁਆਲੀਫੀਕੇਸ਼ਨ ਵਿਚ ਵੀ ਟਾਪ ਉਤੇ ਸੀ। ਸਾਥੀ ਨਿਸ਼ਾਨੇਬਾਜ਼ ਅਰਜੁਨ ਚੀਮਾ ਅਤੇ ਵਰੁਣ ਤੋਮਰ ਪਿਛਲੇ ਦੌਰ ਵਿਚ 10ਵੇਂ ਸਥਾਨ ’ਤੇ ਰਹੇ ਜਿਸ ਕਾਰਨ ਉਹ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ।
previous post