ਹੁਸ਼ਿਆਰਪੁਰ – ਜੰਮੂ ਦੇ ਨੌਸ਼ਹਿਰਾ ਸੈਕਟਰ ‘ਚ ਹੋਏ ਧਮਾਕੇ ‘ਚ ਦਸੂਹਾ ਦੇ ਖੇੜਾ ਕੋਟਲੀ ਪਿੰਡ ਦਾ ਇਕ ਜਵਾਨ ਸ਼ਹੀਦ ਹੋ ਗਿਆ ਜਿਸ ਦੀ ਪਛਾਣ ਮਨਜੀਤ ਸਿੰਘ ਉਰਫ਼ ਸਾਬੀ ਦੇ ਰੂਪ ‘ਚ ਹੋਈ ਹੈ। ਮਨਜੀਤ ਨੌਸ਼ਹਿਰਾ ‘ਚ ਸਿੱਖ ਰੈਜੀਮੈਂਟ ‘ਚ ਤਾਇਨਾਤ ਸੀ। ਮਨਜੀਤ ਛੇ ਸਾਲ ਪਹਿਲਾਂ ਫ਼ੌਜ ‘ਚ ਭਰਤੀ ਹੋਇਆ ਸੀ। ਮਨਜੀਤ ਦੀ ਸ਼ਹਾਦਤ ਨਾਲ ਜਿੱਥੇ ਇਲਾਕਾ ਵਾਸੀਆਂ ਨੂੰ ਮਾਣ ਹੈ ਉੱਥੇ ਹੀ ਪਿੰਡ ‘ਚ ਸੋਗ ਦੀ ਲਹਿਰ ਹੈ। ਮਨਜੀਤ ਸਿੰਘ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਥਾਣੇ ਦੇ ਏਐੱਸਆਈ ਸਤਨਾਮ ਸਿੰਘ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਸੂਚਨਾ ਮਿਲੀ ਹੈ ਕਿ ਮਨਜੀਤ ਜੰਮੂ ਨੌਸ਼ਹਿਰਾ ‘ਚ ਹੋਏ ਧਮਾਕੇ ‘ਚ ਜ਼ਖ਼ਮੀ ਹੋ ਗਿਆ ਹੈ। ਕੁਝ ਹੀ ਸਮੇਂ ਬਾਅਦ ਫ਼ੌਜ ਦੇ ਇਕ ਅਧਿਕਾਰੀ ਦਾ ਫੋਨ ਆਇਆ ਕਿ ਮਨਜੀਤ ਸਿੰਘ ਸ਼ਹੀਦ ਹੋ ਗਿਆ। ਮਨਜੀਤ ਸਿੰਘ ਚਾਰ ਭੈਣਾਂ ਤੇ ਦੋ ਭਰਾ ਸਨ। ਅਵਤਾਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਕੋਲ ਫੋਨ ਆਇਆ ਸੀ ਕਿ ਉਹ ਆਪਣੇ ਦੋਸਤ ਦੇ ਵਿਆਹ ਤੇ ਦੀਵਾਲੀ ਤੋਂ ਪਹਿਲਾਂ ਛੁੱਟੀ ‘ਤੇ ਆ ਰਹੇ ਹਨ। ਮਨਮੀਤ ਦੀ ਮੌਤ ਦੀ ਖ਼ਬਰ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ।
next post