International

ਸਵਿਟਜ਼ਰਲੈਂਡ ’ਚ ਮੌਤ ਦੀ ਮਸ਼ੀਨ ਨੂੰ ਮਿਲੀ ਕਾਨੂੰਨੀ ਮਨਜ਼ੂਰੀ

ਸਵਿਟਜ਼ਰਲੈਂਡ – ਸਵਿਟਜ਼ਰਲੈਂਡ ਸਰਕਾਰ ਨੇ ਸੁਸਾਈਡ ਮਸ਼ੀਨ ਦੇ ਇਸਤੇਮਾਲ ਨੂੰ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਇਸ ਮਸ਼ੀਨ ਨਾਲ ਕਿਸੇ ਵੀ ਵਿਅਕਤੀ ਦੀ ਇਕ ਮਿੰਟ ਦੇ ਅੰਦਰ ਬਿਨਾਂ ਕਿਸੇ ਦਰਦ ਦੇ ਮੌਤ ਹੋ ਸਕਦੀ ਹੈ। ਇਹ ਮਸ਼ੀਨ ਤਾਬੂਤ ਦੇ ਆਕਾਰ ਦੀ ਬਣੀ ਹੋਈ ਹੈ। ਇਸ ਮਸ਼ੀਨ ਜ਼ਰੀਏ ਆਕਸੀਜਨ ਦਾ ਲੈਵਲ ਬਹੁਤ ਘੱਟ ਕਰ ਦਿੱਤਾ ਜਾਂਦਾ ਹੈ, ਜਿਸ ਨਾਲ 1 ਮਿੰਟ ਵਿਚ ਮੌਤ ਹੋ ਜਾਂਦੀ ਹੈ।ਐਗਜ਼ਿਟ ਇੰਟਰਨੈਸ਼ਨਲ ਨਾਂ ਦੀ ਸੰਸਥਾ ਦੇ ਡਾਇਰੈਕਟਰ ਡਾ. ਫਲਿਪ ਨਿਟਸਕੇ ਨੇ ਇਸ ਮੌਤ ਦੀ ਮਸ਼ੀਨ ਨੂੰ ਬਣਾਇਆ ਹੈ। ਉਨ੍ਹਾਂ ਨੂੰ ਡਾ. ਡੈਥ ਵੀ ਕਿਹਾ ਜਾਂਦਾ ਹੈ।ਸਵਿਟਜ਼ਰਲੈਂਡ ਵਿਚ ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਮਿਲੀ ਹੋਈ ਹੈ। ਐਗਜ਼ਿਟ ਇੰਟਰਨੈਸ਼ਨਲ ਦਾ ਦਾਅਵਾ ਹੈ ਕਿ ਪਿਛਲੇ ਸਾਲ ਸਵਿਟਜ਼ਰਲੈਂਡ ਵਿਚ 1300 ਲੋਕਾਂ ਨੇ ਦੂਜਿਆਂ ਦੀ ਮਦਦ ਨਾਲ ਆਤਮਹੱਤਿਆ ਕੀਤੀ ਸੀ।ਕਿਹਾ ਜਾ ਰਿਹਾ ਹੈ ਕਿ ਇਸ ਮਸ਼ੀਨ ਨੂੰ ਅਜਿਹੇ ਲੋਕਾਂ ਲਈ ਬਣਾਇਆ ਗਿਆ ਹੈ ਜੋ ਬਿਮਾਰੀ ਕਾਰਨ ਹਿੱਲਜੁਲ ਵੀ ਨਹੀਂ ਪਾਉਂਦੇ। ਬ੍ਰਿਟਿਸ਼ ਵੈਬਸਾਈਟ ਇੰਡੀਪੇਂਡੇਂਟ ਦੀ ਰਿਪੋਰਟ ਮੁਤਾਬਕ ਇਸ ਮਸ਼ੀਨ ਨੂੰ ਅੰਦਰੋਂ ਵੀ ਆਪਰੇਟ ਕੀਤਾ ਜਾ ਸਕਦਾ ਹੈ। ਵਿਅਕਤੀ ਮਸ਼ੀਨ ਨੂੰ ਅੱਖਾਂ ਬੰਦ ਕਰਕੇ ਵੀ ਚਲਾ ਸਕਦਾ ਹੈ। ਇਸ ਮਸ਼ੀਨ ਵਿਚ ਬਾਇਓਡਿਗ੍ਰੇਡੇਬਲ ਕੈਪਸੂਲ ਲੱਗਾ ਹੈ, ਜਿਸ ਨੂੰ ਤਾਬੂਤ ਵਾਂਗ ਇਸਤੇਮਾਲ ਕੀਤਾ ਜਾ ਸਕਦਾ ਹੈ।

Related posts

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin

ਪੈਂਟਾਗਨ ਦੁਆਰਾ ਦਾੜ੍ਹੀ ‘ਤੇ ਪਾਬੰਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ : ਸਤਨਾਮ ਸਿੰਘ ਚਾਹਲ

admin