ਅੰਮ੍ਰਿਤਸਰ – ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸਵਿਜ਼ਰਲੈਂਡ ਦੇ ਅੰਬੈਸਡਰ ਆਪਣੀ ਪਤਨੀ ਨਾਲ ਨਤਮਸਤਕ ਹੋਣ ਪਹੁੰਚੇ ਅਤੇ ਉਨ੍ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਭਾਗਾ ਸਮਝਿਆ ਅਤੇ ਉਨ੍ਹਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵੀ ਕੀਤੀਆਂ ਗਈਆਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਨਤਮਸਤਕ ਹੋ ਕੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇਸਕੱਤਰ ਮਹਿੰਦਰ ਸਿੰਘ ਆਹਲੀ ਐਸਜੀਪੀਸੀ ਮੈਂਬਰ ਭਗਵੰਤ ਸਿੰਘ ਸਿਆਲਕਾ ਜੋਧ ਸਿੰਘ ਸਮਰਾ ਸਲਾਹ ਹਰਜਾਪ ਸਿੰਘ ਸੁਲਤਾਨਵਿੰਡ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਰਣਧੀਰ ਸਿੰਘ ਨੇ ਸਵਿਜ਼ਰਲੈਂਡ ਅੰਬੈਸਡਰ ਐੱਚ ਈ ਡਾ ਰਾਲਫ ਹੈਕਰ ਅਤੇ ਉਨ੍ਹਾਂ ਦੀ ਪਤਨੀ ਡਾ ਇਲਾਰੀਆ ਮੈਕੋਨੀ ਹੈਕਰ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਿਟਜ਼ਰਲੈਂਡ ਦੇ ਅੰਬੈਸਡਰ ਨੇ ਕਹਿ ਕੇ ਉਹ ਆਪਣੇ ਪਰਸਨਲ ਵਿਜ਼ਿਟ ਤੇ ਇੱਥੇ ਆਪਣੇ ਪਰਿਵਾਰ ਨਾਲ ਆਇਆ ਹੈ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਉਸ ਨੂੰ ਅਜਿਹਾ ਲੱਗਾ ਕਿ ਉਹ ਕਿਸੇ ਸਵਰਗ ਤੇ ਆ ਗਿਆ ਹੋਵੇ ਇਸ ਦੇ ਨਾਲ ਹੀ ਉਹਨੇ ਕਿਹਾ ਕਿ ਅੱਜ ਉਸ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅਰਦਾਸ ਵੀ ਕੀਤੀ ਗਈ ਹੈ ਕਿ ਪੂਰੇ ਵਿਸ਼ਵ ਵਿਚ ਸੁੱਖ ਸ਼ਾਂਤੀ ਬਣੀ ਰਹੇ ਅਤੇ ਜੋ ਰੱਸੀਆਂ ਤੇ ਯੂਕਰੇਨ ਵਿਚਾਲੇ ਯੁੱਧ ਚਾਰਾ ਉਹ ਜਲਦ ਹੀ ਸਮਾਪਤ ਹੋਵੇ ਅਤੇ ਅੱਗੇ ਬੋਲਦੇ ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲੀ ਹੈ